ਮਾਨਸਾ ਜ਼ਿਲ੍ਹਾ ਫਿਰ ਸੁਰਖੀਆਂ 'ਚ, ਹੁਣ ਥਾਣੇ ਅੰਦਰ ਥਾਣੇਦਾਰ ਦੀ ਹੋਈ ਕੁੱਟਮਾਰ (ਵੀਡੀਓ)

Wednesday, Jun 22, 2022 - 03:57 PM (IST)

ਮਾਨਸਾ : ਮਾਨਸਾ ਥਾਣੇ ਅੰਦਰ ਥਾਣੇਦਾਰ ਦੀ ਕੁੱਟਮਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਕ ਵਕੀਲ ਵੱਲੋਂ ਥਾਣੇਦਾਰ 'ਤੇ ਹਮਲਾ ਕੀਤਾ ਗਿਆ ਹੈ, ਜਿਸ ਦੌਰਾਨ ਥਾਣੇਦਾਰ ਜ਼ਖਮੀ ਹੋ ਗਿਆ। ਫਿਲਹਾਲ ਥਾਣੇਦਾਰ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਜ਼ਖਮੀ ਹੋਏ ਥਾਣੇਦਾਰ ਦਾ ਨਾਂ ਕੌਰ ਸਿੰਘ ਦੱਸਿਆ ਜਾ ਰਿਹਾ ਹੈ।

ਇਹ ਵੀ ਪੜ੍ਹੋ : ਅਹਿਮ ਖ਼ਬਰ : PSEB ਨੇ ਡੰਮੀ ਦਾਖ਼ਲਿਆਂ 'ਤੇ ਲਿਆ ਗੰਭੀਰ ਨੋਟਿਸ, ਨਵੇਂ ਹੁਕਮ ਕੀਤੇ ਜਾਰੀ

ਅਸਲ 'ਚ ਕਿਸੇ ਕੇਸ ਨੂੰ ਲੈ ਕੇ ਥਾਣੇਦਾਰ ਵੱਲੋਂ ਦੋ ਧਿਰਾਂ ਨੂੰ ਥਾਣੇ ਸੱਦਿਆ ਗਿਆ ਸੀ। ਇਕ ਧਿਰ ਦਾ ਵਕੀਲ ਵੀ ਮੌਕੇ 'ਤੇ ਮੌਜੂਦ ਸਨ। ਕਿਸੇ ਗੱਲ ਨੂੰ ਲੈ ਕੇ ਹੋਈ ਬਹਿਸ ਦੌਰਾਨ ਵਕੀਲ ਵੱਲੋਂ ਥਾਣੇਦਾਰ 'ਤੇ ਹਮਲਾ ਕਰ ਦਿੱਤਾ ਗਿਆ। ਇਸ ਘਟਨਾ ਦੌਰਾਨ ਥਾਣੇ ਅੰਦਰ ਹਫੜਾ-ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ।

ਇਹ ਵੀ ਪੜ੍ਹੋ : ਗੰਨ ਪੁਆਇੰਟ 'ਤੇ NRI ਕੋਲੋਂ ਥਾਰ ਲੁੱਟਣ ਵੇਲੇ ਗਈ ਲੁਟੇਰੇ ਦੀ ਜਾਨ, ਪੁੱਠੀ ਪੈ ਗਈ ਕਹਾਣੀ

ਦੱਸਣਯੋਗ ਹੈ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਤੋਂ ਬਾਅਦ ਮਾਨਸਾ ਜ਼ਿਲ੍ਹਾ ਇਸ ਸਮੇਂ ਸੁਰਖੀਆਂ 'ਚ ਹੈ। ਹੁਣ ਇਸ ਜ਼ਿਲ੍ਹੇ 'ਚ ਥਾਣੇ ਅੰਦਰ ਥਾਣੇਦਾਰ ਦੀ ਕੁੱਟਮਾਰ ਕੀਤੀ ਗਈ ਹੈ, ਜੋ ਕਿ ਕਈ ਵੱਡੇ ਸਵਾਲ ਖੜ੍ਹੇ ਕਰਦਾ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News