ਮਾਨਸਾ ''ਚ ਹੋ ਗਿਆ ਵੱਡਾ ਕਾਂਡ! ਪੇਸ਼ੀ ਭੁਗਤ ਕੇ ਪਰਤ ਰਹੇ ਮੁੰਡਿਆਂ ਦੇ ਮਾਰ''ਤੀਆਂ ਗੋਲ਼ੀਆਂ
Thursday, Nov 12, 2026 - 06:06 PM (IST)
ਮਾਨਸਾ: ਮਾਨਸਾ ਦੇ ਕਸਬਾ ਭੀਖੀ ਤੋਂ ਪੇਸ਼ੀ ਭੁਗਤ ਕੇ ਪਰਤ ਰਹੇ ਮੁੰਡਿਆਂ 'ਤੇ ਜਾਨਲੇਵਾ ਹਮਲਾ ਹੋ ਗਿਆ। ਹਮਲਾਵਰਾਂ ਨੇ ਨੌਜਵਾਨਾਂ ਉੱਪਰ ਫ਼ਾਇਰਿੰਗ ਕਰ ਦਿੱਤੀ ਤੇ ਗੰਡਾਸਿਆਂ ਨਾਲ ਵੀ ਹਮਲਾ ਕੀਤਾ। ਇਸ ਵਾਰਦਾਤ ਵਿਚ 2 ਮੁੰਡੇ ਜ਼ਖ਼ਮੀ ਹੋ ਗਏ, ਜਿਨ੍ਹਾਂ ਵਿਚੋਂ ਇਕ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਬਠਿੰਡਾ ਏਮਸ ਰੈਫ਼ਰ ਕਰ ਦਿੱਤਾ ਗਿਆ ਹੈ, ਜਦਕਿ ਦੂਜੇ ਨੌਜਵਾਨ ਦੀ ਹਾਲਤ ਫ਼ਿਲਹਾਲ ਸਥਿਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ, ਨੌਜਵਾਨ ਅਦਾਲਤ ਵਿਚ ਪੇਸ਼ੀ ਭੁਗਤਣ ਮਗਰੋਂ ਵਾਪਸ ਜਾ ਰਹੇ ਸਨ। ਇਸੇ ਦੌਰਾਨ ਹਮਲਾਵਰਾਂ ਨੇ ਉਨ੍ਹਾਂ 'ਤੇ ਅਚਾਨਕ ਹਮਲਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਵੱਲੋਂ ਘੱਟੋ-ਘੱਟ ਤਿੰਨ ਤੋਂ ਚਾਰ ਫ਼ਾਇਰ ਕੀਤੇ ਗਏ। ਇਸ ਤੋਂ ਇਲਾਵਾ ਗੰਡਾਸਿਆਂ ਨਾਲ ਵੀ ਨੌਜਵਾਨਾਂ 'ਤੇ ਵਾਰ ਕੀਤੇ ਗਏ। ਹਮਲੇ ਵਿਚ ਜ਼ਖ਼ਮੀ ਦੋਹਾਂ ਨੌਜਵਾਨਾਂ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਕ ਨੌਜਵਾਨ ਦੀ ਗੰਭੀਰ ਹਾਲਤ ਨੂੰ ਵੇਖਦਿਆਂ ਬਿਹਤਰ ਇਲਾਜ ਲਈ ਬਠਿੰਡਾ ਏਮਸ ਰੈਫ਼ਰ ਕਰ ਦਿੱਤਾ ਗਿਆ, ਜਦਕਿ ਦੂਜੇ ਜ਼ਖ਼ਮੀ ਦਾ ਇਲਾਜ ਜਾਰੀ ਹੈ ਤੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਮੁਤਾਬਕ, ਉਨ੍ਹਾਂ 'ਤੇ ਅਚਾਨਕ ਹਮਲਾ ਕੀਤਾ ਗਿਆ ਤੇ ਹਮਲਾਵਰਾਂ ਨੇ ਗੋਲ਼ੀਆਂ ਚਲਾਉਣ ਦੇ ਨਾਲ-ਨਾਲ ਤੇਜ਼ਧਾਰ ਹਥਿਆਰਾਂ ਦੀ ਵੀ ਵਰਤੋਂ ਕੀਤੀ ਗਈ।
