ਸਿੱਧੂ ਦੇਸ਼ਧ੍ਰੋਹੀ, ਜੁਤੀਆਂ ਨਾਲ ਹੋਣਾ ਚਾਹੀਦੈ ਸਵਾਗਤ : ਹਰਸਿਮਰਤ (ਵੀਡੀਓ)

Tuesday, Feb 19, 2019 - 05:38 PM (IST)

ਮਾਨਸਾ (ਅਮਰਜੀਤ)— ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਅੱਜ ਮਾਨਸਾ ਫੇਰੀ ਦੌਰਾਨ ਨਵਜੋਤ ਸਿੱਧੂ 'ਤੇ ਤਿੱਖੇ ਵਾਰ ਕੀਤੇ ਗਏ। ਉਨ੍ਹਾਂ ਨੇ ਸਿੱਧੂ 'ਤੇ ਬੋਲਦੇ ਹੋਏ ਕਿਹਾ ਕਿ ਸਾਡੇ ਦੇਸ਼ ਵਿਚ ਅਜਿਹੇ ਦੇਸ਼ਧ੍ਰੋਹੀ ਹਨ ਜੋ ਦੁਸ਼ਮਣਾਂ ਦੇ ਗਲੇ ਮਿਲਦੇ ਹਨ ਅਤੇ ਅੱਜ ਜਦੋਂ ਪੂਰਾ ਦੇਸ਼ ਆਪਣੀ ਸਰਕਾਰ ਅਤੇ ਫੌਜ ਨਾਲ ਖੜ੍ਹਾ ਹੋਇਆ ਹੈ, ਇਸ ਦੇ ਬਾਵਜੂਦ ਵੀ ਉਹ ਪਾਕਿਸਤਾਨ ਦੀ ਭਾਸ਼ਾ ਬੋਲ ਰਹੇ ਹਨ ਅਤੇ ਪਾਕਿਸਤਾਨ ਦਾ ਬਚਾਅ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਹੈਰਾਨੀ ਹੁੰਦੀ ਹੈ ਕਿ ਅਜਿਹੇ ਦੇਸ਼ਧ੍ਰੋਹੀ ਦਾ ਲੋਕੀ ਜੁਤੀਆਂ ਨਾਲ ਸਵਾਗਤ ਕਿਉਂ ਨਹੀਂ ਕਰਦੇ।

ਦੱਸ ਦੇਈਏ ਕਿ ਬੀਤੇ ਦਿਨੀਂ ਜੰਮੂ-ਕਸ਼ਮੀਰ ਵਿਚ ਅੱਤਵਾਦੀਆਂ ਵੱਲੋਂ ਫਿਦਾਇਨ ਹਮਲਾ ਕਰਕੇ ਪੁਲਵਾਮਾ ਵਿਖੇ 44 ਜਵਾਨ ਸ਼ਹੀਦ ਅਤੇ 22 ਹੋਰ ਜ਼ਖਮੀ ਕਰ ਦਿੱਤੇ ਗਏ ਸਨ, ਜਿਸ 'ਤੇ ਸਿੱਧੂ ਨੇ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਸੀ 'ਮੁੱਠੀਭਰ ਲੋਕਾਂ ਲਈ ਪੂਰੇ ਦੇਸ਼ ਨੂੰ ਜ਼ਿੰਮੇਵਾਰ ਕਿਵੇਂ ਠਹਿਰਾਇਆ ਜਾ ਸਕਦਾ। ਉਨ੍ਹਾਂ ਇਹ ਵੀ ਕਿਹਾ ਸੀ ਕਿ ਅੱਤਵਾਦ ਦਾ ਨਾ ਤਾਂ ਕੋਈ ਮੁਲਕ ਹੁੰਦਾ ਹੈ ਅਤੇ ਨਾ ਹੀ ਕੋਈ ਧਰਮ, ਜਿਸ ਤੋਂ ਬਾਅਦ ਲੋਕ ਭੜਕ ਉਠੇ।' ਇਸ ਬਿਆਨ ਕਾਰਨ ਉਨ੍ਹਾਂ ਨੂੰ ਕਲਿਪ ਸ਼ਰਮਾ ਦੇ ਸ਼ੋਅ ਵਿਚੋਂ ਵੀ ਬਾਹਰ ਕਰ ਦਿੱਤਾ ਗਿਆ।


cherry

Content Editor

Related News