ਮਾਨਸਾ 'ਚ ਸ਼ਰੇਆਮ 5 ਬੇਖੌਫ ਬਦਮਾਸ਼ਾਂ ਵਲੋਂ ਡਾਕਟਰ 'ਤੇ ਜਾਨਲੇਵਾ ਹਮਲਾ (ਤਸਵੀਰਾਂ)
Wednesday, Nov 14, 2018 - 05:25 PM (IST)

ਮਾਨਸਾ (ਅਮਰਜੀਤ ਸਿੰਘ) - ਮਾਨਸਾ 'ਚ ਸ਼ਰੇਆਮ ਮੋਟਰਸਾਈਲ ਸਵਾਰ 5 ਬਦਮਾਸ਼ਾਂ ਵਲੋਂ ਇਕ ਡਾਕਟਰ ਦੇ ਘਰ ਅਤੇ ਉਸ 'ਤੇ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਹਮਲੇ ਕਾਰਨ ਡਾਕਟਰ ਸਮੇਤ ਉਸ ਦੇ ਪਰਿਵਾਰ ਦੇ ਚਾਰ ਮੈਂਬਰ ਗੰਭੀਰ ਤੌਰ 'ਤੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਅਣਪਛਾਤੇ ਬਦਮਾਸ਼ਾਂ ਵਲੋਂ ਅੰਜਾਮ ਦਿੱਤੀ ਇਹ ਸਾਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ,ਵੀ ਕੈਮਰੇ 'ਚ ਕੈਦ ਹੋ ਗਈ ਹੈ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਨੇ ਫੁਟੇਜ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।