ਕੋਰੋਨਾ ਮੁਸੀਬਤ: ਔਰੰਗਾਬਾਦ ਤੋਂ ਵਾਪਸ ਆਏ ਪੰਜਾਬ ਦੇ ਇਹ ਨੌਜਵਾਨ, ਸੁਣਾਈ ਹੱਡਬੀਤੀ

Sunday, May 10, 2020 - 12:46 PM (IST)

ਮਾਨਸਾ (ਅਮਰਜੀਤ): ਕੋਰੋਨਾ ਵਾਇਰਸ ਕਾਰਨ ਜਿੱਥੇ ਪੰਜਾਬ ਤੋਂ ਲਗਾਤਾਰ ਮਜ਼ਦੂਰ ਆਪਣੇ ਘਰਾਂ ਨੂੰ ਪਰਤ ਰਹੇ ਹਨ ਉੱਥੇ ਹੀ ਅੱਜ ਪੰਜਾਬ ਦੇ ਜੋ ਨੌਜਵਾਨ ਰੋਜ਼ਗਾਰ ਲਈ ਦੂਜੇ ਸੂਬਿਆਂ 'ਚ ਗੋਏ ਹੋਏ ਹਨ ਹੁਣ ਉਹ ਪੈਦਲ ਚੱਲ ਕੇ ਪਹੁੰਚ ਰਹੇ ਹਨ। ਅੱਜ ਮਾਨਸਾ ਜ਼ਿਲੇ ਦੇ ਇਕ ਦਰਜਨ ਦੇ ਕਰੀਬ 9 ਜਵਾਨ ਜੋ ਔਰੰਗਾਬਾਦ ਦੀ ਇਕ ਨਿੱਜੀ ਕੰਪਨੀ 'ਚ ਕੰਮ ਕਰਦੇ ਸਨ, ਉਨ੍ਹਾਂ ਨੂੰ ਉੱਥੇ ਤਨਖਾਹ ਨਾ ਮਿਲਣ ਦੇ ਕਾਰਨ ਉਹ ਪਿਛਲੇ 7 ਦਿਨਾਂ ਤੋਂ ਚੱਲ ਰਹੇ ਅੱਜ ਮਾਨਸਾ ਦੇ ਪੰਜਾਬ ਹਰਿਆਣਾ ਬਾਰਡਰ 'ਤੇ ਪਹੁੰਚੇ, ਜਿੱਥੇ ਪੁਲਸ ਅਤੇ ਸਿਹਤ ਵਿਭਾਗ ਦੀ ਟੀਮ ਨੇ ਉਨ੍ਹਾਂ ਨੂੰ ਚੈਕਅੱਪ ਲਈ ਰੋਕ ਲਿਆ ਅਤੇ ਉਨ੍ਹਾਂ ਦਾ ਚੈਕਅੱਪ ਕੀਤਾ ਜਾ ਰਿਹਾ ਹੈ।

PunjabKesari

ਇਹ ਵੀ ਪੜ੍ਹੋ: ਨੂਰ ਦੀ ਪ੍ਰਸਿੱਧੀ ਦਾ ਕੈਪਟਨ ਅਮਰਿੰਦਰ ਸਿੰਘ 'ਤੇ ਚੱਲਿਆ ਜਾਦੂ, ਕੀਤੀ ਟਿਕਟਾਕ ਰਾਹੀਂ ਗੱਲ

ਔਰੰਗਾਬਾਦ ਤੋਂ ਵਾਪਸ ਆਏ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਇਕ ਨਿੱਜੀ ਕੰਪਨੀ 'ਚ ਕੰਮ ਕਰਦੇ ਹਨ। ਹੁਣ ਕੋਰੋਨਾ ਵਾਇਰਸ ਦੇ ਕਾਰਨ ਕੰਪਨੀ ਨੇ ਉਨ੍ਹਾਂ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ, ਜਿਸ ਦੇ ਚੱਲਦਿਆਂ ਉਹ ਖਾਣ-ਪੀਣ ਦੇ ਲਈ ਵੀ ਮੁਹਤਾਜ ਹੋ ਗਏ ਸਨ, ਜਿਸ ਕਾਰਨ ਉਹ 1 ਹਫਤੇ ਤੋਂ ਉੱਥੇ ਪੈਦਲ ਚਲੇ ਹੋਏ ਸਨ ਅਤੇ 200 ਕਿਲੋਮੀਟਰ ਪੈਦਲ ਸਫਰ ਤੈਅ ਕੀਤਾ ਅਤੇ ਫਿਰ ਇਕ ਟਰੱਕ ਦੇ ਜ਼ਰੀਏ ਉਹ ਮਾਨਸਾ ਜ਼ਿਲੇ ਦੇ ਖੇਤਰ 'ਚ ਪਹੁੰਚੇ ਹਨ। ਮਾਨਸਾ ਨਾਲ ਸਬੰਧਿਤ ਇਹ ਨੌਜਵਾਨਾਂ ਨੇ ਦੱਸਿਆ ਕਿ ਕਈ ਵਾਰ ਉਨ੍ਹਾਂ ਨੂੰ ਖਾਣ-ਪੀਣ ਦੇ ਲਈ ਸਿਰਫ ਬਿਸਕੁੱਟ ਹੀ ਨਸੀਬ ਹੋਏ ਅਤੇ ਹੁਣ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਆਪਣੇ ਜ਼ਿਲੇ 'ਚ ਪਹੁੰਚ ਗਏ ਹਨ।

PunjabKesari

ਇਹ ਵੀ ਪੜ੍ਹੋ: ਹੁਣ ਭਗਵੰਤ ਮਾਨ ਦਾ ਸ਼ਰਾਬ ਦੀ ਹੋਮ ਡਿਲਿਵਰੀ 'ਤੇ ਤਿੱਖਾ ਵਿਰੋਧ

ਦੂਜੇ ਪਾਸੇ ਮਾਨਸਾ ਜ਼ਿਲੇ ਦੇ ਨਾਕੇ 'ਤੇ ਇਨ੍ਹਾਂ ਸਾਰੇ ਨੌਜਵਾਨਾਂ ਦਾ ਮੈਡੀਕਲ ਚੈਕਅੱਪ ਕੀਤਾ ਗਿਆ ਹੈ। ਸਿਹਤ ਵਿਭਾਗ ਦੀ ਟੀਮ ਨੇ ਦੱਸਿਆ ਕਿ ਇਨ੍ਹਾਂ ਨੌਜਵਾਨਾਂ ਦਾ ਪ੍ਰਾਇਮਰੀ ਚੈਕਅੱਪ 'ਚ ਉਹ ਠੀਕ ਠਾਕ ਪਾਏ ਗਏ ਹਨ। ਹੁਣ ਇਨ੍ਹਾਂ ਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ ਅਤੇ ਹੁਣ ਉਹ ਇਹ ਫੈਸਲਾ ਲੈਣਗੇ ਕਿ ਇਨ੍ਹਾਂ ਨੂੰ ਘਰ ਭੇਜਣਾ ਹੈ ਜਾਂ ਏਕਾਂਤਵਾਸ 'ਚ ਰੱਖਣਾ ਹੈ।


Shyna

Content Editor

Related News