ਭਗਵੰਤ ਮਾਨ ਦੇ ਦੋਸਤ ਲਈ ਕਾਲਦੂਤ ਬਣੇ ਆਵਾਰਾ ਪਸ਼ੂ (ਵੀਡੀਓ)
Friday, Aug 23, 2019 - 11:11 AM (IST)
ਮਾਨਸਾ (ਅਮਰਜੀਤ) : ਆਏ ਦਿਨ ਕੀਮਤੀ ਜਾਨਾਂ ਕਾਲ ਦੂਤ ਬਣੇ ਆਵਾਰਾ ਪਸ਼ੂਆਂ ਦੀ ਭੇਟ ਚੜ੍ਹ ਰਹੀਆਂ ਹਨ। ਹੁਣ ਤਾਜ਼ਾ ਮਾਮਲਾ ਮਾਨਸਾ ਤੋਂ ਸਾਹਮਣੇ ਆਇਆ ਹੈ, ਜਿਥੇ 'ਆਪ' ਸਾਂਸਦ ਭਗਵੰਤ ਮਾਨ ਦਾ ਕਰੀਬੀ ਦੋਸਤ ਨਵਨੀਤ ਸਿੰਘ ਇਨ੍ਹਾਂ ਆਵਾਰਾ ਪਸ਼ੂਆਂ ਦਾ ਸ਼ਿਕਾਰ ਹੋਇਆ ਹੈ। ਦਰਅਸਲ, ਬਿਜਲੀ ਰੇਟ ਨੂੰ ਲੈ ਕੇ ਹੋਈ 'ਆਪ' ਦੀ ਰੈਲੀ 'ਚ ਭਗਵੰਤ ਮਾਨ ਨੇ ਨਵਨੀਤ ਸਿੰਘ ਨੂੰ ਬੁਲਾਇਆ ਸੀ। ਰੈਲੀ 'ਚ ਸ਼ਾਮਲ ਹੋਣ ਮਗਰੋਂ ਜਦੋਂ ਨਵਨੀਤ ਵਾਪਸ ਪਰਤ ਰਿਹਾ ਸੀ ਤਾਂ ਪਿੰਡ ਖਿਆਲਾਂ ਕਲਾਂ ਕੋਲ ਆਵਾਰਾ ਪਸ਼ੂਆਂ ਕਰਕੇ ਉਸ ਦਾ ਮੋਟਰਸਾਈਕਲ ਹਾਦਸਾਗ੍ਰਸਤ ਹੋ ਗਿਆ ਤੇ ਇਸ ਹਾਦਸੇ 'ਚ ਨਵਨੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਪਰਿਵਾਰ ਨੂੰ ਗਿਲਾ ਹੈ ਕਿ ਭਗਵੰਤ ਮਾਨ ਨੂੰ ਹਾਦਸੇ ਦੀ ਸੂਚਨਾ ਦੇਣ ਦੇ ਬਾਵਜੂਦ ਉਹ ਨਾ ਤਾਂ ਉਨ੍ਹਾਂ ਕੋਲ ਪਹੁੰਚੇ ਤੇ ਨਾ ਹੀ ਫੋਨ ਕੀਤਾ। ਅਵਾਰਾ ਪਸ਼ੂਆਂ ਤੋਂ ਦੁਖੀ ਲੋਕਾਂ ਨੇ ਸਰਕਾਰ ਤੋਂ ਇਨ੍ਹਾਂ ਪਸ਼ੂਆਂ ਦਾ ਪੱਕਾ ਹੱਲ ਕਰਨ ਦੀ ਮੰਗ ਕੀਤੀ ਹੈ।