ਅੰਨ੍ਹਾ ਪਿਆਰ : ਪ੍ਰੇਮਿਕਾ ਦੇ ਘਰ ਜਾ ਕੇ ਲਾਈ ਖੁਦ ਨੂੰ ਅੱਗ, ਹੋਈ ਮੌਤ

Wednesday, May 29, 2019 - 01:10 PM (IST)

ਅੰਨ੍ਹਾ ਪਿਆਰ : ਪ੍ਰੇਮਿਕਾ ਦੇ ਘਰ ਜਾ ਕੇ ਲਾਈ ਖੁਦ ਨੂੰ ਅੱਗ, ਹੋਈ ਮੌਤ

ਮਾਨਸਾ : ਪ੍ਰੇਮਿਕਾ ਦੀ ਕਿਸੇ ਹੋਰ ਨਾਲ ਮੰਗਣੀ ਤੈਅ ਹੋਣ ਤੋਂ ਦੁਖੀ ਇਕ ਨੌਜਵਾਨ ਨੇ ਕੁੜੀ ਦੇ ਪਿੰਡ ਜਾ ਕੇ ਖੁਦ ਨੂੰ ਅੱਗ ਲਗਾ ਲਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮਰਨ ਤੋਂ ਪਹਿਲਾਂ ਨੌਜਵਾਨ ਨੇ ਮਾਨਸਾ ਦੇ ਜੁਡੀਸ਼ਿਅਲ ਮਜਿਸਟ੍ਰੇਟ ਪਹਿਲੀ ਸ਼੍ਰੇਣੀ ਦੇ ਜੱਜ ਦੇ ਅੱਗੇ ਆਪਣੇ ਬਿਆਨ ਕਲਮਬੱਧ ਕਰਵਾਏ। 

ਥਾਣਾ ਸਦਰ ਮਾਨਸਾ ਦੀ ਪੁਲਸ ਨੇ ਦੋਸ਼ੀ ਕੁੜੀ 'ਤੇ ਮਾਮਲਾ ਦਰਜ ਕਰ ਲਿਆ ਹੈ ਪਰ ਅਜੇ ਤੱਕ ਉਸ ਦੀ ਗ੍ਰਿਫਤਾਰੀ ਹੈ। ਮ੍ਰਿਤਕ ਨੌਜਵਾਨ ਤੇ ਦੋਸ਼ੀ ਕੁੜੀ ਇਕ ਨਿੱਜੀ ਸਕੂਲ 'ਚ ਅਧਿਆਪਕ ਸਨ ਤੇ ਉਨ੍ਹਾਂ ਦੇ ਪ੍ਰੇਮ ਸਬੰਧ ਸਨ। ਮ੍ਰਿਤਕ ਮਨਪ੍ਰੀਤ ਸਿੰਘ (27) ਵਾਸੀ ਮਾਨਸਾ ਦੇ ਪਿਤਾ ਨੇ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਕੁੜੀ ਦੀ ਕੁਝ ਦਿਨ ਪਹਿਲਾਂ ਹੀ ਕਿਸੇ ਹੋਰ ਜਗ੍ਹਾ ਮੰਗਣੀ ਤੈਅ ਹੋ ਗਈ ਸੀ ਤੇ ਇਸ ਦਾ ਪਤਾ ਲੱਗਦਿਆਂ ਹੀ ਮਨਪ੍ਰੀਤ ਨੇ ਆਪਣੇ 'ਤੇ ਤੇਲ ਪਾ ਕੇ ਕੁੜੀ ਦੇ ਘਰ ਆ ਗਿਆ ਤੇ ਉਥੇ ਉਸ ਨੇ ਖੁਦ ਨੂੰ ਅੱਗ ਲਗਾ ਲਈ।  


author

Baljeet Kaur

Content Editor

Related News