ਸਿੱਖਿਆ ਮੰਤਰੀ ਦੀ ਨਿਵੇਕਲੀ ਪਹਿਲ ਨਾਲ ਬੱਚੇ ਬਨਣ ਲੱਗੇ ਸਮੇਂ ਦੇ ਹਾਣੀ

Saturday, May 23, 2020 - 10:53 AM (IST)

ਮਾਨਸਾ (ਸੰਦੀਪ ਮਿੱਤਲ): ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਲੋਂ ਕੋਵਿਡ-19 ਦੇ ਕਾਰਨ ਲੱਗੇ ਕਰਫਿਊ 'ਚ ਬੱਚਿਆਂ ਦਾ ਹੌਂਸਲਾ ਵਧਾਉਣ ਅਤੇ ਕੋਰੋਨਾ ਸਬੰਧੀ ਜਾਗਰੂਕ ਕਰਨ ਲਈ ਆਨਲਾਈਨ ਸ਼ੁਰੂ ਕੀਤੇ ਗਏ 'ਅੰਬੈਸਡਰ ਆਫ ਹੋਪ' ਮੁਕਾਬਲੇ 'ਚ ਪੰਜਾਬ ਭਰ ਦੇ ਵੱਖ-ਵੱਖ ਸਕੂਲਾਂ ਦੇ ਬੱਚਿਆਂ ਨੇ ਭਾਗ ਲੈ ਕੇ ਜਿੱਥੇ ਸਿੱਖਿਆ ਮੰਤਰੀ ਦੀ ਇਸ ਨਿਵੇਕਲੀ ਪਹਿਲ ਦੀ ਭਰਵੀਂ ਪ੍ਰਸ਼ੰਸਾ ਕੀਤੀ, ਉੱਥੇ ਇਸ ਮੁਕਾਬਲੇ 'ਚ ਭਾਗ ਲੈਣ ਵਾਲੇ ਬੱਚੇ ਆਪਣੇ ਆਪ ਨੂੰ ਇਕ ਚੰਗਾ ਬੁਲਾਰਾ ਬਨਣ 'ਚ ਸਫਲ ਵੀ ਹੋ ਗਏ ਹਨ।

ਇਹ ਵੀ ਪੜ੍ਹੋ:  'ਆਪ' ਵਿਧਾਇਕਾ ਬਲਜਿੰਦਰ ਕੌਰ ਦਾ ਮੁੱਖ ਮੰਤਰੀ 'ਤੇ ਵੱਡਾ ਹਮਲਾ

ਇਸ ਉਪਰੰਤ ਹੁਣ ਸਿੱਖਿਆ ਮੰਤਰੀ ਪੰਜਾਬ ਦੀ ਰਹਿਨੁਮਾਈ ਹੇਠ ਸਿੱਖਿਆ ਵਿਭਾਗ ਵਲੋਂ 'ਘਰ ਬੈਠੇ ਸਿੱਖਿਆ' ਦੇ ਇਕ ਕੁਇੱਜ਼ ਮੁਕਾਬਲੇ 'ਚ ਤੀਸਰੀ ਤੋਂ ਪੰਜਵੀਂ ਕਲਾਸ ਦੇ ਪੰਜਾਬ ਦੇ 216478 ਬੱਚਿਆਂ ਨੇ ਭਾਗ ਲੈ ਕੇ ਇਕ ਹੋਰ ਵੱਡੀ ਚੁਣੌਤੀ ਨੂੰ ਸਵੀਕਾਰ ਕੀਤਾ ਹੈ।ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦਾ ਕਹਿਣਾ ਹੈ ਕਿ ਸਿੱਖਿਆ ਵਿਭਾਗ ਦਾ ਇਹ ਉੱਦਮ ਕੁਦਰਤੀ ਤੌਰ 'ਤੇ ਇਸਦੇ ਸਫਲਤਾਪੂਰਵਕ ਲਾਗੂ ਹੋਣ ਦੇ ਸਬੰਧ 'ਚ ਬਹੁਤ ਸਾਰੇ ਚੈਲੰਜ ਤੇ ਚਿੰਤਾਵਾਂ ਸਨ ਪਰ ਵਿਦਿਆਰਥੀਆਂ ਦੇ ਉਤਸ਼ਾਹਜਨਕ ਹੁੰਗਾਰੇ ਨੇ ਅਜਿਹੀਆਂ ਚਿੰਤਾਵਾਂ ਨੂੰ ਗਲਤ ਸਾਬਤ ਕਰ ਦਿੱਤਾ ਹੈ।ਕੁਇੱਜ਼ ਮੁਕਾਬਲੇ 'ਚ ਰਾਜ ਭਰ 'ਚੋਂ ਇਕੱਤਰ ਅੰਕੜਿਆਂ ਅਨੁਸਾਰ 216478 ਵਿਦਿਆਰਥੀਆਂ ਨੇ ਇਸ ਤਰ੍ਹਾਂ ਦੇ ਪਹਿਲੀ ਵਾਰ ਹੋਏ ਮੁਕਾਬਲੇ 'ਚ ਕਮਾਲ ਦਾ ਉਤਸ਼ਾਹ ਦਿਖਾਇਆ। ਵੱਖ-ਵੱਖ ਜ਼ਿਲਿਆਂ ਤੋਂ ਆਈਆ ਰਿਪੋਰਟਾਂ ਅਨੁਸਾਰ ਅੰਮ੍ਰਿਤਸਰ ਦੇ 5672, ਨਵਾ ਸ਼ਹਿਰ ਤੋਂ 4413, ਸੰਗਰੂਰ ਤੋਂ 7011, ਮੋਹਾਲੀ ਤੋਂ 9111, ਹੁਸ਼ਿਆਰਪੁਰ ਤੋਂ 18973, ਕਪੂਰਥਲਾ ਤੋਂ 5723, ਗੁਰਦਾਸਪੁਰ ਤੋਂ 8515, ਜਲੰਧਰ ਤੋਂ 16337, ਤਰਨਤਾਰਨ ਤੋਂ 14922, ਪਟਿਆਲਾ ਤੋਂ 12762, ਪਠਾਨਕੋਟ ਤੋਂ 3195, ਫਤਿਹਗੜ੍ਹ ਸਾਹਿਬ ਤੋਂ 13657, ਫਰੀਦਕੋਟ ਤੋਂ 5779, ਫਿਰੋਜ਼ਪੁਰ ਤੋਂ 12307, ਬਠਿੰਡਾ ਤੋਂ 12673, ਬਰਨਾਲਾ ਤੋਂ 2396, ਮੁਕਤਸਰ ਤੋਂ 7177, ਮੋਗਾ ਤੋਂ 6702, ਰੂਪਨਗਰ ਤੋਂ 10468, ਲੁਧਿਆਣਾ ਜ਼ਿਲੇ ਦੇ 23587 ਬੱਚਿਆ ਨੇ ਆਨ ਲਾਈਨ ਕੁਇੱਜ 'ਚ ਹਿੱਸਾ ਲਿਆ। ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦਾ ਕਹਿਣਾ ਹੈ ਕਿ ਅੱਵਲ ਬੱਚਿਆਂ ਨੂੰ ਹੋਰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਤੌਰ 'ਤੇ ਸਨਮਾਨਤ ਵੀ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਕੋਰੋਨਾ ਖਿਲਾਫ ਡਟੇ ਸੰਗਰੂਰ ਦੇ ਇਹ ਪਤੀ-ਪਤਨੀ, ਬਣੇ ਮਿਸਾਲ (ਵੀਡੀਓ)

ਸਿੱਖਿਆ ਵਿਭਾਗ ਦੇ ਸਕੱਤਰ ਕ੍ਰਿਸ਼ਨ ਕੁਮਾਰ ਨੇ ਕਿਹਾ ਕਿ ਇਸ ਤੋਂ ਪਹਿਲਾਂ 6 ਵੀਂ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਹਾਲ ਹੀ 'ਚ ਕਰਵਾਏ ਗਏ ਆਨ ਲਾਈਨ ਟੈਸਟ 'ਚ ਤਕਰੀਬਨ 80 ਫੀਸਦੀ ਵਿਦਿਆਰਥੀਆਂ ਨੇ ਹਿੱਸਾ ਲਿਆ ਹੈ। ਇਸ ਸਬੰਧੀ ਕੁੱਲ ਹਿੰਦ ਕਾਗਰਸ ਕਮੇਟੀ ਦੇ ਮੈਂਬਰ ਐਡਵੋਕੇਟ ਕੁਲਵੰਤ ਸਿੰਗਲਾ ਦਾ ਕਹਿਣਾ ਹੈ ਕਿ ਇਸ ਨਾਲ ਬੱਚੇ ਜਿੱਥੇ ਕੋਰੋਨਾ ਪ੍ਰਤੀ ਜਾਗਰੂਕ ਹੋਏ ਹਨ, ਉੱਥੇ ਹੀ ਅਜਿਹੇ ਮੁਕਾਬਲਿਆਂ ਨਾਲ ਉਨ੍ਹਾਂ ਅੰਦਰ ਹੋਰ ਮੁਕਾਬਲਿਆਂ ਲਈ ਵੀ ਰੁਚੀ ਪੈਦਾ ਹੋਵੇਗੀ।

ਇਹ ਵੀ ਪੜ੍ਹੋ:  ਵੱਡੀ ਖਬਰ, ਫਰੀਦਕੋਟ 'ਚ ਦੇਸ਼ ਦੀ ਪਹਿਲੀ ਅਤਿ ਆਧੁਨਿਕ ਕੋਰੋਨਾ ਟੈਸਟਿੰਗ ਲੈਬ ਦਾ ਉਦਘਾਟਨ


Shyna

Content Editor

Related News