ਮਾਨਸਾ ''ਚ ਟੁੱਟਿਆ ਬੰਨ੍ਹ, ਕਿਸਾਨਾਂ ਦੀ ਕਈ ਏਕੜ ਫਸਲ ਤਬਾਹ
Monday, Sep 16, 2019 - 03:16 PM (IST)

ਮਾਨਸਾ (ਅਮਰਜੀਤ)—ਮਾਨਸਾ ਦੇ ਪਿੰਡ ਜਵਾਹਰਕੇ ਦੇ ਰਜਵਾਹਾ 'ਚ 30 ਫੁੱਟ ਦਰਾਰ ਪੈਣ ਦੇ ਕਾਰਨ ਕਿਸਾਨਾਂ ਦੀ 100 ਏਕੜੀ ਦੇ ਕਰੀਬ ਫਸਲ ਬਰਬਾਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਪਾੜ ਪੈਣ ਨਾਲ ਉਨ੍ਹਾਂ ਦੀ ਕਾਫੀ ਫਸਲ ਬਰਬਾਦ ਹੋ ਗਈ ਹੈ।
ਕਿਸਾਨਾਂ ਨੇ ਦੱਸਿਆ ਕਿ ਇੱਥੇ ਹਰ ਸਾਲ ਇਸ ਜਗ੍ਹਾ ਤੋਂ ਬੰਨ੍ਹ ਟੁੱਟਦਾ ਹੈ ਪਰ ਪ੍ਰਸ਼ਾਸਨ ਇਸ ਦਾ ਸਥਾਈ ਹੱਲ ਨਹੀਂ ਕੱਢਦਾ। ਸਿਰਫ ਕਾਗਜ਼ਾਂ 'ਚ ਇਸ ਦਾ ਬਿੱਲ ਪਾ ਦਿੱਤਾ ਜਾਂਦਾ ਹੈ।, ਜਿਸ ਕਾਰਨ ਕਿਸਾਨ ਦੀ ਫਸਲ ਹਰ ਸਾਲ ਬਰਬਾਦ ਹੁੰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਨਹਿਰੀ ਵਿਭਾਗ ਨੂੰ ਵੀ ਸੂਚਿਤ ਕੀਤਾ ਹੈ ਪਰ ਅਜੇ ਤੱਕ ਇਸ ਦਰਾਰ ਨੂੰ ਭਰਿਆ ਨਹੀਂ ਗਿਆ। ਕਿਸਾਨਾਂ ਨੇ ਇਸ ਵਾਰ ਖਰਾਬ ਹੋਈ ਫਸਲ ਦਾ ਮੁਆਵਜ਼ਾ ਲੈਣ ਦੀ ਮੰਗ ਕੀਤੀ ਹੈ।