ਅਕਾਲੀ-ਭਾਜਪਾ ਗਠਜੋੜ ਟੁੱਟਣ ''ਤੇ ਮਨਪ੍ਰੀਤ ਬਾਦਲ ਦਾ ਤੰਜ

09/27/2020 6:40:50 PM

ਬਠਿੰਡਾ (ਕੁਨਾਲ) : ਖੇਤੀ ਬਿੱਲਾਂ ਦੇ ਵਿਰੋਧ 'ਚ ਅਕਾਲੀ ਦਲ ਗਠਜੋੜ ਤੋੜੇ ਜਾਣ ਤੋਂ ਬਾਅਦ ਹੁਣ ਵਿਰੋਧੀ ਵੀ ਸਰਗਰਮ ਹੋ ਗਏ ਹਨ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ 'ਤੇ ਤੰਜ ਕੱਸਦੇ ਹੋਏ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪਾਰਟੀ ਨੂੰ ਡਰ ਸੀ ਕਿ ਕਿਤੇ ਉਨ੍ਹਾਂ ਦੀ ਬੰਬ ਸੁੱਟਣ ਵਾਲੀ ਬਿਆਨਬਾਜ਼ੀ ਤੋਂ ਭਾਜਪਾ ਉਨ੍ਹਾਂ ਦੇ ਨਾਲ ਗਠਜੋੜ ਨਾ ਤੋੜ ਦੇਵੇ। ਇਸ ਕਰਕੇ ਰਾਤੋ-ਰਾਤ ਕੌਰ ਕਮੇਟੀ ਦੀ ਮੀਟਿੰਗ ਬੁਲਾ ਕੇ ਸੁਖਬੀਰ ਬਾਦਲ ਨੇ ਭਾਜਪਾ ਨਾਲ ਗਠਜੋੜ ਤੋੜਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵਲੋਂ ਪ੍ਰਧਾਨ ਮੰਤਰੀ ਲਈ ਜੋ ਮੋਦੀ ਤੇ ਬੰਬ ਸੁੱਟਣ ਦੀ ਸ਼ਬਦਾਵਲੀ ਵੀ ਉਹ ਬੇਹੱਦ ਗਲ਼ਤ ਹੈ। ਮਨਪ੍ਰੀਤ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇ ਖਿਲਾਫ ਅਜਿਹੀ ਸ਼ਬਦਾਵਲੀ ਦੀ ਮੋਦੀ 'ਤੇ ਬੰਬ ਸੁੱਟ ਦਿੱਤਾ, ਜਿਸ ਦਾ ਭਾਜਪਾ ਨੇ ਵਿਰੋਧ ਕੀਤਾ ਹੈ। 

ਇਹ ਵੀ ਪੜ੍ਹੋ:  ਜ਼ੀਰਾ 'ਚ ਵੱਡੀ ਵਾਰਦਾਤ, ਘਰ 'ਚ ਦਾਖਲ ਹੋ ਕੇ ਲੁਟੇਰਿਆਂ ਵਲੋਂ ਗ੍ਰੰਥੀ ਦਾ ਕਤਲ

ਉਨ੍ਹਾਂ ਕਿਹਾ ਕਿ ਅਕਾਲੀ ਦਲ ਆਪਣੀ ਦੋਗਲੀ ਨੀਤੀ ਕਰਕੇ ਫਸਿਆ ਹੈ ਅਤੇ ਕਾਂਗਰਸ ਨੇ ਸ਼ੁਰੂ ਤੋਂ ਹੀ ਅਪੀਲ ਕੀਤੀ ਹੈ ਕਿ ਐੱਮ.ਐੱਸ.ਪੀ ਤੋਂ ਘੱਟ ਕੋਈ ਫਸਲ ਨਾ ਖਰੀਦ ਪਾਏ।ਉਨ੍ਹਾਂ ਨੇ ਕਿਹਾ ਕਿ ਅਟਲ ਬਿਹਾਰੀ ਵਾਜਪੇਈ ਵੇਲੇ ਅਕਾਲੀ ਦਲ ਨਾਲ ਭਾਜਪਾ ਦਾ ਗਠਜੋੜ ਸੀ ਉਹ ਬਹੁਤ ਸਮੇਂ ਪਹਿਲਾਂ ਹੀ ਤਬਦੀਲ ਹੋ ਚੁੱਕਿਆ ਸੀ। ਗੋਧਰਾ ਕਾਂਡ ਦੇ ਸਮੇਂ 'ਚ ਵਾਜਪੇਈ ਨੇ ਉਸ ਸਮੇਂ ਦੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾਉਣ ਦੀ ਗੁਜਾਰਿਸ਼ ਲਾਲਕ੍ਰਿਸ਼ਨ ਆਡਵਾਨੀ ਨੂੰ ਕੀਤੀ ਸੀ ਪਰ ਉਨ੍ਹਾਂ ਨੇ ਵਾਜਪੇਈ ਦੀ ਗੱਲ ਨਾ ਮੰਨੀ ਤਾਂ ਅੱਜ ਅਡਵਾਨੀ ਸੋਚਦੇ ਹੋਣਗੇ ਕਿ ਜੇਕਰ ਉਹ ਉਸ ਵੇਲੇ ਗੱਲ ਮੰਨ ਲੈਂਦੇ ਤਾਂ ਅੱਜ ਆਪ ਅਡਵਾਨੀ ਦੇਸ਼ ਦੇ ਪ੍ਰਧਾਨ ਮੰਤਰੀ ਹੁੰਦੇ।

ਇਹ ਵੀ ਪੜ੍ਹੋ:  ਵੱਡੀ ਖ਼ਬਰ: ਹੁਣ ਗੋਇੰਦਵਾਲ ਸਾਹਿਬ 'ਚ ਲਹਿਰਾਏ ਗਏ ਖ਼ਾਲਿਸਤਾਨੀ ਝੰਡੇ


Shyna

Content Editor

Related News