ਚੰਗੀ ਖ਼ਬਰ : ਦਾਖਾਂ ਤੋਂ ਵਿਧਾਇਕ ''ਮਨਪ੍ਰੀਤ ਇਆਈ'' ਹੋਏ ਸਿਹਤਯਾਬ, ਦਫ਼ਤਰ ''ਚ ਸ਼ੁਰੂ ਕੀਤਾ ਕੰਮ
Tuesday, Sep 08, 2020 - 01:00 PM (IST)
ਮੁੱਲਾਂਪੁਰ ਦਾਖਾ (ਕਾਲੀਆ) : ਵਿਧਾਨ ਸਭਾ ਹਲਕਾ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਨੇ ਕੋਰੋਨਾ ਨੂੰ ਮਾਤ ਦੇ ਦਿੱਤੀ ਹੈ। ਮਨਪ੍ਰੀਤ ਸਿੰਘ ਇਆਲੀ ਬੀਤੇ 20 ਦਿਨਾਂ ਤੋਂ ਕੋਰੋਨਾ ਪਾਜ਼ੇਟਿਵ ਸਨ ਅਤੇ ਹੁਣ ਬਿਲਕੁਲ ਸਿਹਤਯਾਬ ਹੋ ਗਏ ਹਨ।
ਇਆਲੀ ਨੇ ਮੁੱਲਾਂਪੁਰ ਦਫ਼ਤਰ ’ਚ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦਾ ਸਿਲਸਿਲਾ ਆਰੰਭ ਕਰ ਦਿੱਤਾ ਹੈ। ਵਿਧਾਇਕ ਇਆਲੀ ਨੇ ਕਿਹਾ ਕਿ ਕੋਰੋਨਾ ਤੋਂ ਹੁਣ ਡਰਨ ਦੀ ਲੋੜ ਨਹੀਂ, ਸਗੋਂ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਦੀ ਲੋੜ ਹੈ ਤਾਂ ਜੋ ਇਹ ਬੀਮਾਰੀ ਤੁਹਾਡੇ ਤੱਕ ਨਾ ਪਹੁੰਚੇ।
ਇਹ ਵੀ ਪੜ੍ਹੋ : ਹੁਣ ਬਾਦਲਾਂ ਦੇ ਗੜ੍ਹ 'ਚ ਲਹਿਰਾਇਆ 'ਖਾਲਿਸਤਾਨੀ ਝੰਡਾ', ਖੁਫ਼ੀਆ ਮਹਿਕਮਾ ਤੇ ਪੁਲਸ ਚੌਕਸ
ਉਨ੍ਹਾਂ ਕਿਹਾ ਕਿ ਇਸ ਦੇ ਬਚਾਅ ਲਈ ਸਾਨੂੰ ਵਾਰ-ਵਾਰ ਹੱਥ ਧੋਣੇ ਚਾਹੀਦੇ ਹਨ, ਮਾਸਕ ਪਾ ਕੇ ਰੱਖਣਾ ਚਾਹੀਦਾ ਹੈ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਹੈ। ਜੇਕਰ ਕਿਸੇ 'ਚ ਇਸ ਬੀਮਾਰੀ ਦੇ ਲੱਛਣ ਆਉਂਦੇ ਹਨ ਤਾਂ ਤੁਰੰਤ ਕੋਰੋਨਾ ਟੈਸਟ ਕਰਵਾਓ ਤਾਂ ਜੋ ਪਹਿਲੀ ਸਟੇਜ ’ਤੇ ਹੀ ਆਪਣੇ ਘਰ 'ਚ ਇਕਾਂਤਵਾਸ ਹੋ ਕੇ ਸਿਹਤਯਾਬ ਹੋਇਆ ਜਾ ਸਕੇ।
ਵਿਧਾਇਕ ਇਆਲੀ ਨੇ ਕਿਹਾ ਕਿ ਹੁਣ ਦਫ਼ਤਰ ’ਚ ਰੂਟੀਨ ਦੀ ਤਰ੍ਹਾਂ ਕੰਮ-ਕਾਜ ਹੋਇਆ ਕਰੇਗਾ ਅਤੇ ਉਹ 24 ਘੰਟੇ ਹਲਕੇ ਦੇ ਲੋਕਾਂ ਦੀ ਸੇਵਾ 'ਚ ਹਾਜ਼ਰ ਰਹਿਣਗੇ।