ਚਿੱਟੇ ਦੀ ਤਸਕਰੀ ਕਰਨ ਦੇ ਦੋਸ਼ਾਂ ਨੂੰ ਵਿਰੋਧੀ ਧਿਰ ਸਾਬਤ ਕਰਕੇ ਦਿਖਾਏ: ਇਯਾਲੀ (ਵੀਡੀਓ)
Tuesday, Oct 08, 2019 - 05:52 PM (IST)
ਜਲੰਧਰ/ਲੁਧਿਆਣਾ — ਵਿਰੋਧੀ ਧਿਰ ਵੱਲੋਂ ਚਿੱਟੇ ਦੀ ਤਸਕਰੀ 'ਚ ਸ਼ਮੂਲੀਅਤ ਹੋਣ ਦੇ ਲਗਾਏ ਗਏ ਦੋਸ਼ਾਂ 'ਤੇ ਅਕਾਲੀ ਦਲ ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਯਾਲੀ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਜ਼ਿਮਨੀ ਚੋਣਾਂ ਲਈ ਮੁੱਲਾਂਪੁਰ ਦਾਖਾ ਤੋਂ ਐਲਾਨੇ ਗਏ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸਾਰੀ ਕਾਰਵਾਈ ਕਰਕੇ ਵਿਰੋਧੀ ਧਿਰ ਚਿੱਟੇ ਦੀ ਤਸਕਰੀ 'ਚ ਸ਼ਮੂਲੀਅਤ ਹੋਣ ਦੇ ਦੋਸ਼ਾਂ ਨੂੰ ਸਾਬਤ ਕਰਕੇ ਦਿਖਾਏ।
'ਜਗ ਬਾਣੀ' ਦੇ ਪ੍ਰੋਗਰਾਮ ਨੇਤਾ ਜੀ ਸਤਿ ਸ੍ਰੀ ਅਕਾਲ 'ਚ ਰਮਨਦੀਪ ਸਿੰਘ ਸੋਢੀ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਜਦੋਂ ਕੋਈ ਬੰਦਾ ਅੱਗੇ ਵੱਧਦਾ ਹੈ ਤਾਂ ਫਿਰ ਰੋਕਣ ਦੀਆਂ ਕੋਸ਼ਿਸ਼ਾਂ ਤਾਂ ਕੀਤੀਆਂ ਹੀ ਜਾਂਦੀਆਂ ਹਨ ਪਰ ਜੋ ਸੱਚ ਹਾਂ ਉਹ ਸੱਚ ਹੀ ਰਹਿਣਾ ਹੈ। ਜਿਹੜੇ ਖੁਦ ਚੋਰ ਹਨ, ਉਨ੍ਹਾਂ ਨੂੰ ਇਹ ਡਰ ਹੈ ਕਿ ਅਸੀਂ ਅੱਗੇ ਨਾ ਵੱਧ ਜਾਈਏ। ਉਨ੍ਹਾਂ ਕਿਹਾ ਕਿ ਮੈਂ ਤਾਂ ਅੱਜ ਤੱਕ ਕਦੇ ਚਿੱਟਾ ਦੇਖਿਆ ਹੀ ਨਹੀਂ, ਮੈਨੂੰ ਤਾਂ ਹੈਰਾਨੀ ਹੁੰਦੀ ਹੈ ਕਿ ਵਿਰੋਧੀ ਇਹੋ ਜਿਹੇ ਇਲਜ਼ਾਮ ਲਗਾ ਰਹੇ ਹਨ। ਮੇਰੇ ਤਾਂ ਕਿਸੇ ਸ਼ਰਾਬ ਦੇ ਠੇਕੇਦਾਰ ਨਾਲ ਵੀ ਸਾਡਾ ਕੋਈ ਸਬੰਧ ਨਹੀਂ ਹੈ।
ਖੇਤੀਬਾੜੀ ਦਾ ਕਾਰੋਬਾਰ ਕਰਨ ਵਾਲੇ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਢਾਈ ਸਾਲ ਬੀਤਣ ਦੇ ਬਾਅਦ ਸਰਕਾਰ ਜਾਂ ਫਿਰ ਕਿਸੇ ਹੋਰ ਵੱਲੋਂ ਸਾਡੇ 'ਤੇ ਅਜੇ ਤੱਕ ਕੋਈ ਪਰਚਾ ਕਿਉਂ ਨਹੀਂ ਦਰਜ ਕੀਤਾ ਗਿਆ। ਚੋਣਾਂ ਦੇ ਵੇਲੇ ਸਾਰੇ ਹੀ ਬੋਲਦੇ ਹਨ, ਚੋਣਾਂ ਤੋਂ ਬਾਅਦ ਕਿਉਂ ਨਹੀਂ ਬੋਲਦੇ। ਉਨ੍ਹਾਂ ਕਿਹਾ ਕਿ ਸਾਰੀ ਜਾਇਦਾਦ ਵਿਧਾਇਕ ਬਣਨ ਤੋਂ ਪਹਿਲਾਂ ਦੀ ਬਣਾਈ ਗਈ ਹੈ। ਉਨ੍ਹਾਂ ਕਿਹਾ ਕਿ 10 ਸਾਲ ਸਰਕਾਰ 'ਚ ਰਹੇ ਹਾਂ ਕੋਈ ਇਹ ਸਾਬਤ ਕਰਕੇ ਦਿਖਾਵੇ ਕਿ ਕਿਸੇ ਇਕ ਰੁਪਏ ਦਾ ਵੀ ਇਯਾਲੀ ਦੇ ਪਰਿਵਾਰ ਨੇ ਲਿਆ ਹੈ ਫਾਇਦਾ ਲਿਆ ਹੋਵੇ। ਇਸ ਤੋਂ ਇਲਾਵਾ ਮਨਪ੍ਰੀਤ ਸਿਘ ਆਪਣੀ ਨਿੱਜੀ ਜ਼ਿੰਦਗੀ ਦੇ ਕੁਝ ਪਲ ਵੀ ਸਾਂਝੇ ਕੀਤੇ।