ਕੇਂਦਰ ਨਾਲ ਹੋਣ ਵਾਲੀ ਬੈਠਕ ''ਤੇ ਬੋਲੇ ਮਨਪ੍ਰੀਤ ਬਾਦਲ, ਕਿਹਾ-ਉਮੀਦ ਹੈ ਕਿਸਾਨਾਂ ਦੇ ਹੱਕ ''ਚ ਹੋਣਗੇ ਫ਼ੈਸਲੇ

11/12/2020 6:09:38 PM

ਬਠਿੰਡਾ (ਕੁਨਾਲ ਬਾਂਸਲ): ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅੱਜ ਬਠਿੰਡਾ ਪਹੁੰਚੇ, ਜਿੱਥੇ ਸ਼ਹਿਰਵਾਸੀਆਂ ਨੂੰ ਮਿਲ ਕੇ ਵਿੱਤ ਮੰਤਰੀ ਵਲੋਂ ਦੀਵਾਲੀ ਦੇ ਸ਼ੁੱਭ ਅਵਸਰ ਨੂੰ ਲੈ ਕੇ ਵਧਾਈ ਦਿੱਤੀ ਗਈ। ਇਸ ਸਬੰਧੀ ਬਿਹਾਰ ਵਿਧਾਨ ਸਭਾ ਚੋਣਾਂ 'ਚ ਬੀ.ਜੇ.ਪੀ. ਦੀ ਜਿੱਤ 'ਤੇ ਬੋਲਦੇ ਹੋਏ ਮਨਪ੍ਰੀਤ ਬਾਦਲ ਨੇ ਕਿਹਾ ਕਿ ਬਿਹਾਰ 'ਚ ਜਾਤ ਪ੍ਰਥਾ ਨੂੰ ਦੇਖਦੇ ਹੋਏ ਮਤਦਾਨ ਹੁੰਦੇ ਹਨ, ਜਿਸ ਦਾ ਫਾਇਦਾ ਬੀ.ਜੇ.ਪੀ. ਨੇ ਹੁਸ਼ਿਆਰੀ ਕਰਕੇ ਚੁੱਕਿਆ ਹੈ। ਬਿਹਾਰ ਦੇ ਲੋਕ ਵੀ ਇਸ ਵਾਰ ਬਦਲਾਅ ਚਾਹੁੰਦੇ ਸਨ। ਵਿੱਤ ਮੰਤਰੀ ਨੇ ਕਿਹਾ ਕਿ ਫ਼ਿਲਹਾਲ ਪੰਜਾਬ 'ਚ ਬਿਜਲੀ ਦੇ ਕੱਟ ਨਹੀਂ ਲੱਗ ਰਹੇ। ਸੈਂਟਰਲ ਗਰੇਡ ਤੋਂ ਬਿਜਲੀ ਖ਼ਰੀਦੀ ਜਾ ਸਕਦੀ ਹੈ। 

ਇਹ ਵੀ ਪੜ੍ਹੋ: ਡਾ.ਉਬਰਾਏ ਵਿਧਵਾ ਬੀਬੀਆਂ ਤੇ ਲੋੜਵੰਦਾਂ ਲਈ ਬਣੇ ਫ਼ਰਿਸ਼ਤਾ,ਵੰਡੇ ਪੈਨਸ਼ਨਾਂ ਦੇ ਚੈੱਕ

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨ ਦੇ ਖ਼ਿਲਾਫ਼ ਕਿਸਾਨ ਲੰਬੇ ਸਮੇਂ ਤੋਂ ਪੰਜਾਬ 'ਚ ਸੰਘਰਸ਼ ਕਰ ਰਹੇ ਹਨ ਅਤੇ ਕਿਸਾਨਾਂ ਨੇ ਇਸ ਵਾਰ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ ਹੈ, ਜਿਸ ਦੀ ਕਸੂਰਵਾਰ ਮੋਦੀ ਸਰਕਾਰ ਹੈ। ਪੰਜਾਬ 'ਚ ਕਾਂਗਰਸ ਦਾ ਸੰਗਠਨ ਢਾਂਚਾ ਜਲਦ ਹੀ ਬਣ ਜਾਵੇਗਾ ਕਿਉਂਕਿ ਵਿਧਾਨ ਸਭਾ ਚੋਣਾਂ 'ਚ ਵੀ ਸਾਲ ਭਰ ਦਾ ਸਮਾਂ ਰਹਿ ਗਿਆ ਹੈ, ਜਿਸ 'ਚ ਕਾਫ਼ੀ ਬਦਲਾਅ ਹੋਣਗੇ। ਕਾਂਗਰਸ ਦੇ ਮਿਹਨਤੀ ਇਮਾਨਦਾਰੀ ਕਾਰਜਕਰਤਾਵਾਂ ਵਰਕਰਾਂ ਨੂੰ ਵੀ ਸੰਗਠਨ ਢਾਂਚੇ 'ਚ ਜਗ੍ਹਾ ਮਿਲੇਗੀ। 

ਇਹ ਵੀ ਪੜ੍ਹੋ:  ਭਾਰਤ ਅੰਦਰ ਦਾਖ਼ਲ ਹੋਣ ਦੀ ਤਾਕ 'ਚ ਪਾਕਿਸਤਾਨੀ ਡ੍ਰੋਨ,ਜਵਾਨਾਂ ਵੱਲੋਂ ਫਾਇਰਿੰਗ ਕਰਨ 'ਤੇ ਮੁੜਿਆ ਵਾਪਸ

ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਵਲੋਂ ਕੈਪਟਨ ਸਾਹਿਬ ਦੇ ਪਰਿਵਾਰ 'ਤੇ ਬੇ-ਫਾਲਤੂ ਦੇ ਸਵਾਲ ਖ਼ੜ੍ਹੇ ਕੀਤੇ ਜਾ ਰਹੇ ਹਨ ਪਰ ਭਾਜਪਾ ਅਤੇ ਕਾਂਗਰਸ ਦੀ ਸਾਂਝ ਹੁੰਦੀ ਹਾਂ ਤਾਂ ਕੀ ਈ.ਡੀ. ਵਲੋਂ ਨੋਟਿਸ ਨਾ ਭੇਜੇ ਜਾਂਦੇ। ਕੱਲ੍ਹ ਜੋ ਦਿੱਲੀ 'ਚ ਕਿਸਾਨ ਵਿਰੋਧੀ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਹੋਣ ਜਾ ਰਹੀ ਹੈ। ਕਾਂਗਰਸ ਉਮੀਦ ਕਰਦੀ ਹੈ ਕਿ ਉਸ ਮੀਟਿੰਗ 'ਚ ਕਿਸਾਨਾਂ ਦੇ ਹੱਕ 'ਚ ਫ਼ੈਸਲੇ ਨਿਕਲਣ। ਕਿਸਾਨ ਸੰਤੁਸ਼ਟ ਹੋਣ, ਕਿਉਂਕਿ ਪੰਜਾਬ 'ਚ ਵਪਾਰ ਕਾਫ਼ੀ ਵਿਗੜ ਚੁੱਕਾ ਹੈ। ਕਿਸਾਨਾਂ ਨੂੰ ਵੀ ਖਾਦ ਯੂਰੀਆ ਨਹੀਂ ਮਿਲ ਰਹੀ ਅਤੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਪੰਜਾਬ 'ਚ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ: ਬਠਿੰਡਾ ਸਿਵਲ ਹਸਪਤਾਲ ਦਾ ਕਾਰਾ, 11 ਸਾਲ ਦੇ ਬੱਚੇ ਨੂੰ ਐੱਚ.ਆਈ.ਵੀ. ਪਾਜ਼ੇਟਿਵ ਖ਼ੂਨ ਚੜ੍ਹਾਇਆ


Shyna

Content Editor

Related News