ਪੰਜਾਬ ''ਚ ''ਬਿਜਲੀ ਸੰਕਟ'' ''ਤੇ ਮਨਪ੍ਰੀਤ ਬਾਦਲ ਦਾ ਬਿਆਨ, ਦੱਸਿਆ ਕਿਉਂ ਆ ਰਹੀ ਸਮੱਸਿਆ

Wednesday, Oct 13, 2021 - 04:10 PM (IST)

ਪੰਜਾਬ ''ਚ ''ਬਿਜਲੀ ਸੰਕਟ'' ''ਤੇ ਮਨਪ੍ਰੀਤ ਬਾਦਲ ਦਾ ਬਿਆਨ, ਦੱਸਿਆ ਕਿਉਂ ਆ ਰਹੀ ਸਮੱਸਿਆ

ਲੁਧਿਆਣਾ (ਹਿਤੇਸ਼) : ਪੰਜਾਬ ਸਰਕਾਰ ਵੱਲੋਂ ਬਿਜਲੀ ਸੰਕਟ ਤੋਂ ਉੱਭਰਨ ਲਈ ਕੋਲੇ ਦੀ ਥਾਂ ਸੋਲਰ ਅਤੇ ਗੈਸ ਦੇ ਬਦਲ ਅਪਨਾਉਣ ਦੀ ਯੋਜਨਾ 'ਤੇ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਇਹ ਦਾਅਵਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕੀਤਾ ਗਿਆ ਹੈ। ਮਨਪ੍ਰੀਤ ਸਿੰਘ ਬਾਦਲ ਇੱਥੇ ਕਾਰੋਬਾਰੀਆਂ ਦੀਆਂ ਸਮੱਸਿਆਵਾਂ ਨੂੰ ਸੁਣਨ ਲਈ ਆਯੋਜਿਤ ਪ੍ਰੋਗਰਾਮ 'ਚ ਪੁੱਜੇ ਹੋਏ ਸਨ। ਉਨ੍ਹਾਂ ਦੇ ਨਾਲ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ, ਗੁਰਕੀਰਤ ਕੋਟਲੀ ਵੀ ਮੌਜੂਦ ਸਨ। ਮਨਪ੍ਰੀਤ ਬਾਦਲ ਨੇ ਕਿਹਾ ਕਿ ਜਦੋਂ ਤੱਕ ਕੋਲੇ ਦੀ ਕਮੀ ਪੂਰੀ ਨਹੀਂ ਹੋ ਜਾਂਦੀ, ਉਸ ਸਮੇਂ ਤੱਕ ਸਰਕਾਰ ਵੱਲੋਂ ਮਹਿੰਗੇ ਭਾਅ 'ਤੇ ਬਿਜਲੀ ਖ਼ਰੀਦ ਕੇ ਸਪਲਾਈ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਕੋਲੇ ਦੀ ਕਮੀ ਕਾਰਨ ਪੈਦਾ ਹੋਏ ਹਾਲਾਤ ਤੋਂ ਸਬਕ ਲੈਣਾ ਜ਼ਰੂਰੀ ਹੈ, ਜਿਸ ਦੇ ਤਹਿਤ ਆਉਣ ਵਾਲੇ ਸਮੇਂ ਦੌਰਾਨ ਬਿਜਲੀ ਦੇ ਉਤਪਾਦਨ ਲਈ ਸੋਲਰ ਅਤੇ ਗੈਸ ਦੇ ਬਦਲ ਅਪਨਾਉਣ ਦਾ ਫ਼ੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਆਨਲਾਈਨ ਆਰਡਰ ਕੀਤਾ 53,000 ਰੁਪਏ ਦਾ 'ਆਈਫੋਨ-12', ਡੱਬਾ ਖੋਲ੍ਹਦੇ ਹੀ ਉੱਡੇ ਹੋਸ਼
ਇਸ ਕਾਰਨ ਆ ਰਹੀ ਸਮੱਸਿਆ
ਮਨਪ੍ਰੀਤ ਬਾਦਲ ਮੁਤਾਬਕ ਪੰਜਾਬ 'ਚ 80 ਫ਼ੀਸਦੀ ਬਿਜਲੀ ਦਾ ਉਤਪਾਦਨ ਕੋਲੇ 'ਤੇ ਨਿਰਭਰ ਹੈ, ਜਦੋਂ ਕਿ ਵਰਲਡ ਮਾਰਕਿਟ 'ਚ ਕੋਲੇ ਦੇ ਭਾਅ ਢਾਈ ਗੁਣਾ ਤੱਕ ਵੱਧ ਗਏ ਹਨ ਅਤੇ ਖਾਨਾਂ 'ਚ ਪਾਣੀ ਭਰਨ ਕਾਰਨ ਕੋਲੇ ਦੀ ਸਪਲਾਈ ਨਹੀਂ ਹੋ ਰਹੀ ਹੈ। ਇਸ ਦੌਰਾਨ ਕੋਵਿਡ ਮਗਰੋਂ ਸਨਅਤੀ ਸੈਕਟਰ 'ਚ ਬਿਜਲੀ ਦੀ ਮੰਗ 'ਚ ਵਾਧਾ ਹੋਣ ਕਾਰਨ ਦਿੱਕਤ ਆ ਰਹੀ ਹੈ।

ਇਹ ਵੀ ਪੜ੍ਹੋ : ਲੁਧਿਆਣਾ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ, ਜਾਇਦਾਦ ਖ਼ਾਤਰ ਛੋਟੇ ਭਰਾ ਦੇ ਸਿਰ 'ਚ ਗੋਲੀ ਮਾਰ ਕੀਤਾ ਕਤਲ
ਕੇਂਦਰ ਸਿਰ ਵੀ ਭੰਨਿਆ ਠੀਕਰਾ
ਮਨਪ੍ਰੀਤ ਬਾਦਲ ਨੇ ਪੰਜਾਬ 'ਚ ਬਿਜਲੀ ਦੇ ਰੇਟ ਜ਼ਿਆਦਾ ਹੋਣ ਦਾ ਠੀਕਰਾ ਵੀ ਕੇਂਦਰ ਸਿਰ ਭੰਨਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਸੀਂ ਕੋਲੇ ਦੀਆਂ ਖਾਨਾਂ ਤੋਂ ਸਭ ਤੋਂ ਦੂਰ ਹਾਂ ਅਤੇ ਰੇਲਵੇ ਵੱਲੋਂ ਲਿਫਟਿੰਗ ਦੇ ਚਾਰਜ ਪਿਛਲੇ 5 ਸਾਲਾਂ ਦੇ ਦੌਰਾਨ ਦੁੱਗਣੇ ਕਰ ਦਿੱਤੇ ਗਏ ਹਨ, ਜਿਸ ਨਾਲ ਬਿਜਲੀ ਦੇ ਪ੍ਰਤੀ ਯੂਨਿਟ ਰੇਟ 'ਚ 2 ਰੁਪਏ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ : 99 ਸਾਲਾ ਬੇਬੇ ਮਰਨ ਤੋਂ ਪਹਿਲਾਂ ਲਿਖ ਗਈ ਖ਼ਾਸ ਅੰਤਿਮ ਇੱਛਾਵਾਂ, ਮੌਤ ਮਗਰੋਂ ਪੂਰੀਆਂ ਕਰਨ 'ਚ ਲੱਗਾ ਪਰਿਵਾਰ
ਦੀਵਾਲੀ ਤੋਂ ਪਹਿਲਾਂ ਮਿਲੇਗੀ ਰਾਹਤ
ਜਿਵੇਂ ਕਿ 'ਜਗ ਬਾਣੀ' ਵੱਲੋਂ ਪਹਿਲਾਂ ਹੀ ਸਾਫ਼ ਕਰ ਦਿੱਤਾ ਗਿਆ ਹੈ ਕਿ 2 ਕਿੱਲੋਵਾਟ ਤੱਕ ਦੇ ਕੁਨੈਕਸ਼ਨਾਂ ਦੇ ਬਕਾਇਆ ਬਿੱਲ ਮੁਆਫ਼ ਕਰਨ ਮਗਰੋਂ ਸਾਰੀਆਂ ਸ਼੍ਰੇਣੀਆਂ ਦੇ ਬਿਜਲੀ ਬਿੱਲਾਂ 'ਚ ਛੋਟ ਦੇਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ, ਇਸ ਦੀ ਮਨਪ੍ਰੀਤ ਬਾਦਲ ਨੇ ਪੁਸ਼ਟੀ ਕੀਤੀ ਹੈ। ਹਾਲਾਂਕਿ ਉਨ੍ਹਾਂ ਨੇ ਇਸ ਸਬੰਧੀ ਵੇਰਵੇ ਸਾਂਝੇ ਕਰਨ ਤੋਂ ਇਨਕਾਰ ਕਰ ਦਿੱਤਾ ਪਰ ਇਹ ਸਾਫ਼ ਕਰ ਦਿੱਤਾ ਕਿ ਇਹ ਰਾਹਤ ਦੀਵਾਲੀ ਤੋਂ ਪਹਿਲਾਂ ਮਿਲੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


author

Babita

Content Editor

Related News