ਪੰਜਾਬ ਵੱਲੋਂ ''ਖੇਤੀ ਬਿੱਲਾਂ'' ਦੀ ਹਮਾਇਤ ਕਰਨ ਦਾ ''ਮਨਪ੍ਰੀਤ ਬਾਦਲ'' ਨੇ ਦੱਸਿਆ ਸੱਚ, ਪੇਸ਼ ਕੀਤੇ ਸਬੂਤ

9/24/2020 1:07:21 PM

ਚੰਡੀਗੜ੍ਹ : ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵੀਰਵਾਰ ਨੂੰ ਇੱਥੇ ਕਿਸਾਨਾਂ ਦੇ ਵਿਰੋਧ 'ਚ ਕੇਂਦਰ ਵੱਲੋਂ ਪਾਸ ਕੀਤੇ ਖੇਤੀ ਬਿੱਲਾਂ ਬਾਰੇ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ 'ਚ ਉਨ੍ਹਾਂ ਨੇ ਪੰਜਾਬ ਵੱਲੋਂ ਇਨ੍ਹਾਂ ਬਿੱਲਾਂ ਦੀ ਹਮਾਇਤ ਕਰਨ ਦਾ ਸੱਚ ਦੱਸਿਆ ਅਤੇ ਇਸ ਦੇ ਨਾਲ ਹੀ ਸਬੂਤਾਂ ਦੇ ਰੂਪ 'ਚ ਦਸਤਾਵੇਜ਼ ਵੀ ਪੇਸ਼ ਕੀਤੇ।

ਇਹ ਵੀ ਪੜ੍ਹੋ : ਡੇਰਾਬੱਸੀ 'ਚ ਡਿਗੀ 2 ਮੰਜ਼ਿਲਾ ਇਮਾਰਤ, ਦਰਦਨਾਕ ਮੰਜ਼ਰ ਦੀਆਂ ਤਸਵੀਰਾਂ ਦੇਖ ਦਹਿਲ ਜਾਵੇਗਾ ਦਿਲ

ਮਨਪ੍ਰੀਤ ਬਾਦਲ ਨੇ ਕਿਹਾ ਕਿ ਜਿਹੜੀਆਂ ਇਸ ਪੱਧਰ ਦੀਆਂ ਮੀਟਿਗਾਂ ਹੁੰਦੀਆਂ ਹਨ, ਉਨ੍ਹਾਂ ਦੇ ਮਿਨਟ ਬਣਦੇ ਹਨ ਅਤੇ ਕਿਹੜਾ ਵਿਅਕਤੀ ਕੀ ਬੋਲਿਆ, ਉਸ ਦੀ ਹੂ-ਬ-ਬੂ ਰਿਕਾਰਡਿੰਗ ਕੀਤੀ ਜਾਂਦੀ ਹੈ ਅਤੇ ਫਿਰ ਇਸ ਨੂੰ ਸਰਕੁਲੇਟ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਹੜੀ ਹਾਈ ਪਾਵਰ ਕਮੇਟੀ ਬਣੀ ਸੀ, ਉਸ 'ਚ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਬਾਰੇ ਵਿਚਾਰ-ਵਟਾਂਦਰਾ ਕੀਤਾ ਜਾਣਾ ਸੀ।

ਇਹ ਵੀ ਪੜ੍ਹੋ : ਅੱਤਵਾਦੀ ਸਮਝੇ ਗਏ ਇਸ 'ਨਾਬਾਲਗ' ਨੇ ਹਿਲਾ ਛੱਡੀ 3 ਸੂਬਿਆਂ ਦੀ ਪੁਲਸ, ਅਖ਼ੀਰ ਕਹਾਣੀ ਕੁੱਝ ਹੋਰ ਹੀ ਨਿਕਲੀ

ਮਨਪ੍ਰੀਤ ਬਾਦਲ ਨੇ ਦਸਤਾਵੇਜ਼ ਪੇਸ਼ ਕਰਦਿਆਂ ਕਿਹਾ ਕਿ ਪਹਿਲੀ ਮੀਟਿੰਗ 'ਚ ਤਾਂ ਪੰਜਾਬ ਨੂੰ ਸ਼ਾਮਲ ਹੀ ਨਹੀਂ ਕੀਤਾ ਗਿਆ ਅਤੇ ਜਦੋਂ ਪੰਜਾਬ ਨੇ ਇਤਰਾਜ਼ ਜਤਾਇਆ ਤਾਂ ਦੂਜੀ ਮੀਟਿੰਗ 'ਚ ਪੰਜਾਬ ਨੂੰ ਸ਼ਾਮਲ ਕੀਤਾ ਗਿਆ, ਜਿੱਥੇ ਉਨ੍ਹਾਂ ਨੇ ਵੀ ਆਪਣੇ ਵਿਚਾਰ ਦਿੱਤੇ।

ਇਹ ਵੀ ਪੜ੍ਹੋ : ਢਿੱਡੋਂ ਜੰਮੀਆਂ ਧੀਆਂ ਦੀ ਕਰਤੂਤ ਜਾਣ ਫਟਿਆ 'ਵਿਧਵਾ ਮਾਂ' ਦਾ ਕਾਲਜਾ, ਜਵਾਈਆਂ ਨੇ ਵੀ ਘੱਟ ਨਾ ਕੀਤੀ

ਉਨ੍ਹਾਂ ਕਿਹਾ ਕਿ ਤੀਜੀ ਮੀਟਿੰਗ ਦੌਰਾਨ ਪੰਜਾਬ ਨੂੰ ਫਾਈਨਲ ਕੁਮੈਂਟਸ ਲਿਖਣ ਲਈ ਕਿਹਾ ਗਿਆ ਸੀ, ਜਦੋਂ ਕਿ ਖੇਤੀ ਬਿੱਲਾਂ ਬਾਰੇ ਇਸ 'ਚ ਕੋਈ ਗੱਲਬਾਤ ਨਹੀਂ ਕੀਤੀ ਗਈ ਸੀ, ਇਸ ਲਈ ਅਕਾਲੀ ਦਲ ਵੱਲੋਂ ਲਾਏ ਗਏ ਇਹ ਦੋਸ਼ ਬਿਲਕੁਲ ਗਲਤ ਹਨ ਕਿ ਪੰਜਾਬ ਦੀ ਕਾਂਗਰਸ ਪਾਰਟੀ ਨੇ ਕਿਸੇ ਨਾ ਕਿਸੇ ਤਰੀਕੇ ਨਾਲ ਇਨ੍ਹਾਂ ਬਿੱਲਾਂ ਦੀ ਹਮਾਇਤ ਕੀਤੀ ਹੈ।

 


 


Babita

Content Editor Babita