ਪੰਜਾਬ ਸਰਕਾਰ ਦੇ ਖਜ਼ਾਨੇ ''ਤੇ ਭਾਰ ਪਾਉਣਗੇ ''ਮਨਪ੍ਰੀਤ ਬਾਦਲ''

Thursday, Jan 10, 2019 - 10:42 AM (IST)

ਪੰਜਾਬ ਸਰਕਾਰ ਦੇ ਖਜ਼ਾਨੇ ''ਤੇ ਭਾਰ ਪਾਉਣਗੇ ''ਮਨਪ੍ਰੀਤ ਬਾਦਲ''

ਚੰਡੀਗੜ੍ਹ : ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਇਸ ਮਹੀਨੇ ਸਰਕਾਰੀ ਖਜ਼ਾਨੇ 'ਤੇ ਭਾਰ ਪਾਉਣਗੇ ਕਿਉਂਕਿ ਮਨਪ੍ਰੀਤ ਬਾਦਲ ਪ੍ਰਾਈਵੇਟ ਨਿਵੇਸ਼ ਦੀ ਭਾਲ 'ਚ ਸਵਿਟਜ਼ਰਲੈਂਡ ਜਾ ਰਹੇ ਹਨ, ਜਿਸ ਦਾ ਸਾਰਾ ਖਰਚਾ ਸਰਕਾਰੀ ਖਜ਼ਾਨਾ ਚੁੱਕੇਗਾ। ਮਨਪ੍ਰੀਤ ਬਾਦਲ 21 ਜਨਵਰੀ ਨੂੰ ਇਸ ਦੌਰੇ ਲਈ ਰਵਾਨਾ ਹੋਣਗੇ ਅਤੇ ਉਨ੍ਹਾਂ ਨਾਲ 2 ਸੀਨੀਅਰ ਆਈ. ਏ. ਐੱਸ. ਅਧਿਕਾਰੀ ਵਧੀਕ ਮੁੱਖ ਸਕੱਤਰ ਵਿੰਨੀ ਮਹਾਜਨ ਅਤੇ ਮੁੱਖ ਕਾਰਜਕਾਰੀ ਅਫਸਰ ਰਜਤ ਅਗਰਵਾਲ ਵੀ ਜਾਣਗੇ।
'ਵਰਲਡ ਇਕਨਾਮਿਕ ਫੋਰਮ' ਵਲੋਂ ਦਾਵੋਸ 'ਚ 22 ਤੋਂ 25 ਜਨਵਰੀ ਤੱਕ ਸਲਾਨਾ ਮੀਟ ਕਰਵਾਈ ਜਾ ਰਹੀ ਹੈ, ਜਿਸ ਦਾ ਮਕਸਦ ਪ੍ਰਾਈਵੇਟ ਤੇ ਪਬਲਿਕ ਕਾਰੋਬਾਰੀ ਸਹਿਯੋਗ ਵਧਾਉਣਾ ਹੈ। 'ਵਰਲਡ ਫੋਰਮ' ਵਲੋਂ ਇਸ ਵਾਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸੱਦਾ ਦਿੱਤਾ ਗਿਆ ਸੀ, ਜਿਨ੍ਹਾਂ ਵਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਭੇਜਿਆ ਜਾ ਰਿਹਾ ਹੈ। ਤਿੰਨ ਕੇਂਦਰੀ ਵਜ਼ੀਰਾਂ ਤੋਂ ਇਲਾਵਾ 3 ਸੂਬਿਆਂ ਦੇ ਮੁੱਖ ਮੰਤਰੀ ਵੀ ਇਸ ਮੀਟ 'ਚ ਸ਼ਾਮਲ ਹੋਣ ਲਈ ਜਾ ਰਹੇ ਹਨ।


author

Babita

Content Editor

Related News