ਮਨਪ੍ਰੀਤ ਇਆਲੀ ਬਣੇ 'ਦਾਖਾ ਦੇ ਕੈਪਟਨ’ ਅਕਾਲੀਆਂ ਨੇ ਪਾਏ ਭੰਗੜੇ

10/24/2019 2:42:06 PM

ਦਾਖਾ (ਮਨਦੀਪ, ਅਨਿਲ) : ਜ਼ਿਮਨੀ ਚੋਣ ਤੋਂ ਬਾਅਦ ਆਏ ਨਤੀਜਿਆਂ ਨੇ ਅਕਾਲੀ ਦਲ ਦੇ ਉਮੀਦਵਾਰ ਮਨਪ੍ਰੀਤ ਇਆਲੀ ਨੂੰ 'ਦਾਖਾ' ਦਾ ਕੈਪਟਨ ਬਣਾ ਦਿੱਤਾ ਹੈ। ਮਨਪ੍ਰੀਤ ਇਆਲੀ ਨੇ 14687 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕਰਦੇ ਹੋਏ ਆਪਣੇ ਵਿਰੋਧੀ ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੂੰ ਪਿੱਛੇ ਛੱਡ ਜਿੱਤ ਦਾ ਝੰਡਾ ਲਹਿਰਾਇਆ ਹੈ। ਇਆਲੀ ਦੀ ਜਿੱਤ ਤੋਂ ਬਾਅਦ ਅਕਾਲੀ ਦਲ ਵਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ ਅਤੇ ਢੋਲ ਦੇ ਡਗੇ 'ਤੇ ਭੰਗੜੇ ਪਾਏ ਜਾ ਰਹੇ ਹਨ। ਮਨਪ੍ਰੀਤ ਇਆਲੀ ਨੂੰ ਹਰ ਪਾਸਿਓਂ ਵਧਾਈਆਂ ਮਿਲ ਰਹੀਆਂ ਹਨ।

PunjabKesari
ਇਸ ਤਰ੍ਹਾਂ ਰਿਹਾ ਨਤੀਜਾ
ਕੁੱਲ 16 ਗੇੜਾਂ 'ਚ 14687 ਵੋਟਾਂ ਦੇ ਫਰਕ ਨਾਲ ਜਿੱਤਿਆ ਅਕਾਲੀ ਦਲ
ਅਕਾਲੀ ਉਮੀਦਵਾਰ ਮਨਪ੍ਰੀਤ ਇਆਲੀ ਨੂੰ ਮਿਲੀਆਂ 66286 ਵੋਟਾਂ
ਕਾਂਗਰਸੀ ਉਮੀਦਵਾਰ ਕੈਪਟਨ ਸੰਦੀਪ ਸੰਧੂ ਨੂੰ ਮਿਲੀਆਂ 51610 ਵੋਟਾਂ
ਲੋਕ ਇਨਸਾਫ ਪਾਰਟੀ ਦੇ ਉਮੀਦਵਾਰ ਸੁਖਦੇਵ ਸਿੰਘ ਚੱਕ ਨੂੰ ਮਿਲੀਆਂ 8437 ਵੋਟਾਂ

PunjabKesari
ਮਜੀਠੀਆ ਸਮੇਤ ਅਕਾਲੀਆਂ ਦਾ ਨਿਕਲਿਆ ਵੱਡਾ ਕਾਫਲਾ
ਜਿੱਤ ਹਾਸਲ ਕਰਨ ਤੋਂ ਬਾਅਦ ਜੀ. ਐੱਚ. ਜੀ. ਖਾਲਸਾ ਸੁਧਾਰ ਕਾਲਜ ਤੋਂ ਅਕਾਲੀ ਦਲ ਦਾ ਇਕ ਵੱਡਾ ਕਾਫਲਾ ਗੁਰਦੁਆਰਾ ਸਾਹਿਬ ਲਈ ਨਿਕਲਿਆ, ਜਿਸ 'ਚ ਮਨਪ੍ਰੀਤ ਇਆਲੀ ਦੇ ਨਾਲ ਬਿਕਰਮ ਸਿੰਘ ਮਜੀਠੀਆ ਅਤੇ ਹੋਰ ਅਕਾਲੀ ਨੇਤਾ ਸ਼ਾਮਲ ਸਨ। ਕਾਫਲੇ ਦੇ ਨਾਲ ਗੁਰਦੁਆਰਾ ਸਾਹਿਬ ਨਤਮਸਤਕ ਹੋ ਕੇ ਮਨਪ੍ਰੀਤ ਇਆਲੀ ਆਪਣੇ ਘਰ ਜਾਣਗੇ ਅਤੇ ਇਸ ਤੋਂ ਬਾਅਦ ਉਹ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਚਰਨਾਂ 'ਚ ਹਾਜ਼ਰੀ ਲਗਵਾਉਣੇ।

PunjabKesari
ਗੁੰਡਾਤੰਤਰ ਦੀ ਹੋਈ ਹਾਰ : ਇਆਲੀ
ਮਨਪ੍ਰੀਤ ਇਆਲੀ ਨੇ ਕਿਹਾ ਕਿ ਵੋਟਾਂ ਸਮੇਤ ਬਹੁਤ ਸਾਰੇ ਅਕਾਲੀਆਂ 'ਤੇ ਕਾਂਗਰਸ ਨੇ ਗਲਤ ਪਰਚੇ ਦਰਜ ਕੀਤੇ ਸਨ ਪਰ ਫਿਰ ਵੀ ਅਕਾਲੀ ਵਰਕਰਾਂ ਨੇ ਹੌਂਸਲਾ ਨਹੀਂ ਛੱਡਿਆ ਅਤੇ ਅੱਜ ਉਨ੍ਹਾਂ ਦੀ ਜਿੱਤ ਇਸ ਗੱਲ ਦਾ ਸਬੂਤ ਹੈ ਕਿ ਕਾਂਗਰਸ ਨੂੰ ਇਕ ਵੱਡੀ ਹਾਰ ਮਿਲੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਉਨ੍ਹਾਂ ਨੂੰ ਵੱਡੀ ਲੀਡ ਨਾਲ ਜਿਤਾ ਕੇ ਕਾਂਗਰਸ ਦੇ ਗੁੰਡਾਰਾਜ ਨੂੰ ਖਤਮ ਕਰ ਦਿੱਤਾ ਹੈ। ਮਨਪ੍ਰੀਤ ਇਆਲੀ ਨੇ ਕਿਹਾ ਕਿ ਉਹ ਤਨ, ਮਨ ਨਾਲ ਲੋਕਾਂ ਦੀ ਸੇਵਾ ਕਰਨਗੇ।


Babita

Content Editor

Related News