ਮਨਪ੍ਰੀਤ ਇਆਲੀ ਨੇ ਵਿਧਾਨ ਸਭਾ 'ਚ ਚੁੱਕੀ ਪਿੰਡਾਂ ਦੇ ਪਾਣੀ ਦੀ ਗੱਲ, ਰੱਖੀ ਵੱਡੀ ਮੰਗ
Thursday, Mar 27, 2025 - 01:32 PM (IST)

ਚੰਡੀਗੜ੍ਹ- ਮਨਪ੍ਰੀਤ ਇਆਲੀ ਨੇ ਪਿੰਡਾਂ ਦੇ ਮਸਲੇ ਬਾਰੇ ਬੋਲਦਿਆਂ ਕਿਹਾ ਕਿ ਕਿਸੇ ਸਮੇਂ ਪਿੰਡਾਂ ਦੇ ਛੱਪੜ ਸਾਫ਼ ਹੁੰਦੇ ਸੀ, ਮੀਂਹ ਦਾ ਪਾਣੀ ਸਟੋਰੇਜ ਦੇ ਕੰਮ ਆਉਂਦਾ ਸੀ ਪਰ ਹੁਣ ਗਲੀ ਨਾਲੇ ਗੰਦੇ ਸਭ ਹੋ ਚੁੱਕੇ ਹਨ। ਇਨ੍ਹਾਂ ਨੂੰ ਸਾਫ਼ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਜਦੋਂ 2007 'ਚ ਕੇਂਦਰ ਵਿਚ ਕਾਂਗਰਸ ਦੀ ਸਰਕਾਰ ਸੀ ਤਾਂ ਉਸ ਸਮੇਂ ਇਕ ਕਿਤਾਬ ਜਾਰੀ ਹੋਈ ਸੀ, ਜਿਸ 'ਚ ਜ਼ਿਕਰ ਕੀਤਾ ਸੀ ਕਿ ਕੁਦਰਤੀ ਤੌਰ 'ਤੇ ਇਨ੍ਹਾਂ ਛੱਪੜਾਂ ਨੂੰ ਕਿਵੇਂ ਸਾਫ਼ ਕੀਤਾ ਜਾ ਸਕਦਾ ਹੈ। ਜਿਸ 'ਤੇ ਦੇਤਵਾਲ ਪਿੰਡ ਦੇ ਮੁਹੰਮਦ ਇਸ਼ਫਾਕ ਨੇ ਕੰਮ ਕੀਤਾ ਅਤੇ ਉਨ੍ਹਾਂ ਨੂੰ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਕੇਂਦਰ ਸਰਕਾਰ ਦੇ ਮੈਡਮ ਰਜਵੰਤ ਕੌਰ ਨੇ ਵਾਟਰ ਸਪਲਾਈ ਮਹਿਕਮੇ 'ਚ ਸਨ, ਜਿਨ੍ਹਾਂ ਵੱਲੋਂ ਆਪਣੀ ਟੀਮ ਨੂੰ ਲੈ ਕੇ ਪਾਣੀ ਦੀਆਂ ਰਿਪੋਰਟਾਂ ਲਈਆਂ ਤੇ ਟੈਸਟ ਕੀਤੇ ਗਏ ਤਾਂ ਪਾਣੀ ਸਾਫ਼ ਨਿਕਲਿਆ, ਜੋ ਖੇਤਾਂ ਦੀ ਸਿੰਚਾਈ ਲਈ ਇਸਤੇਮਾਲ ਕੀਤਾ ਜਾ ਸਕਦਾ ਸੀ ਪਰ ਇੱਥੇ ਗੱਲ ਇਹ ਸੀ ਕਿ ਜ਼ਿਆਦਾ ਬਰਸਾਤ ਹੋਣ ਨਾਲ ਬੰਨ੍ਹ ਟੁੱਟ ਜਾਂਦੇ ਸੀ ਜਿਸ ਨਾਲ ਕਾਫ਼ੀ ਨੁਕਸਾਨ ਹੁੰਦਾ ਸੀ। ਉਨ੍ਹਾਂ ਕਿਹਾ ਪਾਣੀ ਨੂੰ ਸੈਨੇਟਾਈਜ਼ੇਸ਼ਨ ਕਰਨ ਲਈ ਪੱਕੇ ਬੰਨ੍ਹ ਬਣਾਉਣੇ ਚਾਹੀਦੇ ਹਨ ਤਾਂ ਜੋ ਪਾਣੀ ਅਸਾਨੀ ਨਾਲ ਸੈਨੇਟਾਈਜ਼ੇਸ਼ਨ ਹੋ ਸਕੇ। ਮਨਪ੍ਰੀਤ ਇਆਲੀ ਨੇ ਕਿਹਾ 2010 'ਚ ਵੀ ਇਕ ਕਿਤਾਬ ਗਰਵਰਨਮੈਂਟ ਆਫ਼ ਇੰਡਿਆ ਆਈ। ਜਿਸ 'ਤੇ ਸੰਤ ਸੀਚੇਵਾਲ ਨੇ ਕੰਮ ਕੀਤੇ ਹਨ।
ਇਹ ਵੀ ਪੜ੍ਹੋ- ਗੁਰਦਾਸਪੁਰ ਸ਼ਹਿਰ ਦੀ ਡੰਪਿੰਗ ਗਰਾਊਂਡ ਨੂੰ ਲੈ ਕੇ ਅਰੁਣਾ ਚੌਧਰੀ ਨੇ ਚੁੱਕਿਆ ਮੁੱਦਾ
ਉਨ੍ਹਾਂ ਕਿਹਾ 2009 'ਚ ਕਾਂਗਰਸ ਦੀ ਸਰਕਾਰ ਸਮੇਂ ਲਾਗੂ ਕਰ ਦਿੱਤਾ ਗਿਆ ਸੀ ਕਿ ਕੋਈ ਛੱਪੜ ਦਾ ਨਵੀਨੀਕਰਨ ਕਰਨਾ ਹੈ ਤਾਂ ਉਸ ਲਈ ਫਾਰਮੂਲਾ ਹੀ ਲੱਗੇਗਾ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਜਦੋਂ ਕਾਂਗਰਸ ਦੀ ਸਰਕਾਰ ਸੀ ਤਾਂ ਕੋਈ ਗਾਈਡ ਲਾਈਨ ਨਹੀਂ ਬਣੀ ਸੀ ਪਰ ਮੁਹੰਮਦ ਇਸ਼ਫ਼ਾਕ ਨੇ ਗਾਈਡ ਲਾਈਨ ਬਣਾਈਆਂ। ਉਨ੍ਹਾਂ ਕਿਹਾ ਇਸ ਮੁੱਦੇ 'ਤੇ ਬਹੁਤ ਕੰਮ ਕਰਨ ਦੀ ਲੋੜ ਹੈ, ਇਹ ਵੱਡਾ ਮਸਲਾ ਜੋ ਪਾਰਟੀ ਬਾਜ਼ੀ ਤੋਂ ਉੱਠ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਪਿੰਡਾਂ ਦੇ ਲੋਕਾਂ ਨੂੰ ਪੀਣ ਵਾਲਾ ਪਾਣੀ ਸਾਫ਼, ਪਾਣੀ ਦੇ ਨਿਕਾਸੀ ਦੇ ਪ੍ਰਬੰਧ ਲਈ ਇਹ ਫਾਰਮੂਲੇ ਅਪਲਾਈ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਇਸ ਤੋਂ ਇਲਾਵਾ ਛੱਪੜ ਪੱਕੇ ਹੋਣ ਚਾਹੀਦੇ ਹਨ ਤਾਂ ਜੋ ਲੰਮੇ ਸਮੇਂ ਤੱਕ ਕੰਮ ਕਰ ਸਕਣ।
ਇਹ ਵੀ ਪੜ੍ਹੋ- ਪੰਜਾਬ 'ਚ ਅੱਜ ਤੇਜ਼ ਹਨ੍ਹੇਰੀ ਨਾਲ ਪਵੇਗਾ ਮੀਂਹ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8