ਵੱਡੇ ਬਾਦਲ ਨੂੰ ਮਿਲਣ ਫੋਰਟਿਸ ਹਸਪਤਾਲ ਪੁੱਜੇ 'ਮਨੋਹਰ ਲਾਲ ਖੱਟੜ', ਗੱਲਬਾਤ ਕਰਕੇ ਜਾਣਿਆ ਹਾਲ

Monday, Jun 13, 2022 - 02:41 PM (IST)

ਵੱਡੇ ਬਾਦਲ ਨੂੰ ਮਿਲਣ ਫੋਰਟਿਸ ਹਸਪਤਾਲ ਪੁੱਜੇ 'ਮਨੋਹਰ ਲਾਲ ਖੱਟੜ', ਗੱਲਬਾਤ ਕਰਕੇ ਜਾਣਿਆ ਹਾਲ

ਮੋਹਾਲੀ (ਵੈੱਬ ਡੈਸਕ, ਨਿਆਮੀਆਂ) : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਸਿਹਤ ਖ਼ਰਾਬ ਹੋਣ ਦੇ ਚੱਲਦਿਆਂ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ ਹਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਸੋਮਵਾਰ ਨੂੰ ਉਨ੍ਹਾਂ ਨੂੰ ਮਿਲਣ ਲਈ ਫੋਰਟਿਸ ਹਸਪਤਾਲ ਪਹੁੰਚੇ। ਇੱਥੇ ਖੱਟੜ ਨੇ ਸ. ਪ੍ਰਕਾਸ਼ ਸਿੰਘ ਬਾਦਲ ਦਾ ਹਾਲ-ਚਾਲ ਜਾਣਿਆ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।

ਇਹ ਵੀ ਪੜ੍ਹੋ : ਅਹਿਮ ਖ਼ਬਰ : 'ਵੱਡੇ ਬਾਦਲ' ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਨੇ ਜਾਰੀ ਕੀਤਾ ਬਿਆਨ

PunjabKesari

ਮਨੋਹਰ ਲਾਲ ਖੱਟੜ ਵੱਲੋਂ ਉਨ੍ਹਾਂ ਦੀ ਸਿਹਤਯਾਬੀ ਬਾਰੇ ਵੀ ਅਰਦਾਸ ਕੀਤੀ ਗਈ। ਦੱਸਣਯੋਗ ਹੈ ਕਿ ਬੀਤੇ ਦਿਨੀਂ ਸਿਹਤ ਢਿੱਲੀ ਹੋਣ ਕਾਰਨ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ : ਅੱਤ ਦੀ ਗਰਮੀ ਝੱਲ ਰਹੇ ਪੰਜਾਬ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ, ਇਸ ਦਿਨ ਮੀਂਹ ਪੈਣ ਦੇ ਆਸਾਰ

PunjabKesari

ਹਸਪਤਾਲ ਦੇ ਡਾਕਟਰਾਂ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਸੀ ਕਿ ਉਨ੍ਹਾਂ ਦੀ ਸਿਹਤ ਠੀਕ ਹੈ ਅਤੇ ਜਲਦੀ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਜਾਵੇਗੀ। ਇਹ ਵੀ ਦੱਸਣਯੋਗ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵੀ ਟਵੀਟ ਕਰਕੇ ਸ. ਬਾਦਲ ਦੀ ਸਿਹਤਯਾਬ ਦੀ ਅਰਦਾਸ ਕੀਤੀ ਗਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News