ਮੰਨਾ ਕਤਲ ਕਾਂਡ ਮਾਮਲੇ ''ਚ ਗੈਂਗਸਟਰ ਰੋਹਿਤ ਗੋਦਾਰਾ ਨੂੰ ਪੁਲਸ ਨੇ ਲਿਆ ਰਿਮਾਂਡ ''ਤੇ

Saturday, Dec 28, 2019 - 06:41 PM (IST)

ਮੰਨਾ ਕਤਲ ਕਾਂਡ ਮਾਮਲੇ ''ਚ ਗੈਂਗਸਟਰ ਰੋਹਿਤ ਗੋਦਾਰਾ ਨੂੰ ਪੁਲਸ ਨੇ ਲਿਆ ਰਿਮਾਂਡ ''ਤੇ

ਮਲੋਟ (ਜੁਨੇਜਾ) : ਮਲੋਟ ਵਿਖੇ ਦੋ ਦਸੰਬਰ ਨੂੰ ਗੈਂਗਸਟਰਾਂ ਵਲੋਂ ਕਤਲ ਕੀਤੇ ਮਨਪ੍ਰੀਤ ਸਿੰਘ ਮੰਨਾਂ ਦੇ ਕਤਲ ਮਾਮਲੇ 'ਚ ਗੈਗਸਟਰ ਲਾਰੇਂਸ ਬਿਸ਼ਨੋਈ ਤੋਂ ਬਾਅਦ ਅੱਜ ਜ਼ਿਲਾ ਪੁਲਸ ਨੇ ਇਸ ਮਾਮਲੇ ਵਿਚ ਇਕ ਹੋਰ ਗੈਂਗਸਟਰ ਰੋਹਿਤ ਗੋਦਾਰਾ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ। ਜ਼ਿਕਰਯੋਗ ਹੈ ਕਿ 2 ਦਸੰਬਰ ਨੂੰ ਜਿੰਮ ਦੇ ਬਾਹਰ ਸ਼ਾਰਪ ਸ਼ੂਟਰਾਂ ਹੱਥੋਂ ਮਾਰੇ ਗਏ ਮਲੋਟ ਵਾਸੀ ਮਨਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਦੇ ਮਾਮਲੇ ਵਿਚ ਪੁਲਸ ਨੇ ਰਾਜਸਥਾਨ ਦੀ ਚੁਰੂ ਜੇਲ ਵਿਚ ਬੰਦ ਗੈਂਗਸਟਰ ਰੋਹਿਤ ਗੋਦਾਰਾ ਪੁੱਤਰ ਸੰਤ ਰਾਮ ਵਾਸੀ ਬੀਕਾਨੇਰ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਮਲੋਟ ਅਦਾਲਤ ਵਿਚ ਪੇਸ਼ ਕੀਤਾ ਸੀ। ਜਿਥੇ ਪੁਲਸ ਨੇ ਅਦਾਲਤ ਪਾਸੋਂ ਪੁੱਛਗਿੱਛ ਲਈ 10 ਦਿਨਾਂ ਦਾ ਰਿਮਾਂਡ ਮੰਗਿਆ ਪਰ ਮਾਨਯੋਗ ਅਦਾਲਤ ਨੇ ਪੁਲਸ ਨੂੰ 6 ਦਿਨਾਂ ਦਾ ਰਿਮਾਂਡ ਦਿੱਤਾ। 

ਸਖਤ ਸੁਰੱਖਿਆ ਪ੍ਰਬੰਧਾਂ ਹੇਠ ਪੇਸ਼ ਕੀਤਾ ਰੋਹਿਤ ਗੋਦਾਰਾ ਨੂੰ
ਪੁਲਸ ਵੱਲੋਂ ਗੋਦਾਰਾ ਨੂੰ ਅਤਿ ਸੁਰੱਖਿਆ ਪ੍ਰਬੰਧਾਂ ਹੇਠ ਅਦਾਲਤ ਵਿਚ ਪੇਸ਼ ਕੀਤਾ ਗਿਆ। ਜਿਥੇ ਬਾਹਰਲੇ ਲੋਕਾਂ ਨੂੰ ਅਦਾਲਤ ਦੇ ਅਹਾਤੇ ਤੋਂ ਬਾਹਰ ਹੀ ਰੋਕੀ ਰੱਖਿਆ। ਅਦਾਲਤ ਵਿਚ ਸੁਰੱਖਿਆ ਕਰਮੀ ਅਤੇ ਅਦਾਲਤ ਦਾ ਅਮਲਾ ਹੀ ਸੀ ਜਦ ਕਿ ਪੱਤਰਕਾਰ ਅਦਾਲਤ ਦੇ ਅਹਾਤੇ ਤੱਕ ਜਾ ਸਕੇ। ਬਾਅਦ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਟ ਦੇ ਇੰਚਾਰਜ ਅਤੇ ਐੱਸ. ਪੀ. ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਸ ਇਸ ਮਾਮਲੇ ਵਿਚ ਜਾਂਚ ਕਰ ਰਹੀ ਹੈ। ਇਸੇ ਕੜੀ ਤਹਿਤ ਹੀ ਪੁਲਸ ਨੇ ਰੋਹਿਤ ਗੋਦਾਰਾ ਨੂੰ ਪੁੱਛਗਿੱਛ ਲਈ ਲੈ ਕੇ ਆਈ ਹੈ।


author

Gurminder Singh

Content Editor

Related News