ਭਗਵੰਤ ਮਾਨ ਸਰਕਾਰ ਨੇ ਸਕੂਲਾਂ ’ਚ ਹੋਰ ਸੁਧਾਰ ਲਿਆਉਣ ਲਈ ਲਿਆ ਅਹਿਮ ਫ਼ੈਸਲਾ

Thursday, Nov 10, 2022 - 05:00 AM (IST)

ਭਗਵੰਤ ਮਾਨ ਸਰਕਾਰ ਨੇ ਸਕੂਲਾਂ ’ਚ ਹੋਰ ਸੁਧਾਰ ਲਿਆਉਣ ਲਈ ਲਿਆ ਅਹਿਮ ਫ਼ੈਸਲਾ

ਚੰਡੀਗੜ੍ਹ (ਬਿਊਰੋ) : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ 'ਚ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਲਗਭਗ 23 ਕਰੋੜ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ, ਜਿਸ ਵਿੱਚੋਂ ਵਾਧੂ ਕਲਾਸਰੂਮ, ਪਖਾਨਿਆਂ, ਲਾਇਬ੍ਰੇਰੀਆਂ ਅਤੇ ਆਰਟ ਐਂਡ ਕਰਾਫ਼ਟ ਕਮਰਿਆਂ ਦੀ ਉਸਾਰੀ ਲਈ 12 ਕਰੋੜ 65 ਲੱਖ 25 ਹਜ਼ਾਰ ਦੀ ਨਵੀਂ ਗ੍ਰਾਂਟ ਜਾਰੀ ਕੀਤੀ ਗਈ ਹੈ, ਜਦਕਿ ਪਹਿਲਾਂ ਚੱਲ ਰਹੇ ਕਾਰਜਾਂ ਨੂੰ ਵੀ ਜਾਰੀ ਰੱਖਣ ਲਈ 10 ਕਰੋੜ 34 ਲੱਖ 73 ਹਜ਼ਾਰ 221 ਰੁਪਏ ਦੀ ਵਾਧੂ ਗ੍ਰਾਂਟ ਵੀ ਜਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਵਿਜੀਲੈਂਸ ਬਿਊਰੋ ਵੱਲੋਂ ਰਿਸ਼ਵਤ ਲੈਣ ਦੇ ਦੋਸ਼ 'ਚ ਰਜਿਸਟਰੀ ਕਲਰਕ ਗ੍ਰਿਫ਼ਤਾਰ

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਚਾਲੂ ਸਾਲ ਦੌਰਾਨ ਵਾਧੂ ਕਮਰਿਆਂ ਦੀ ਉਸਾਰੀ, ਲੜਕੇ ਅਤੇ ਲੜਕੀਆਂ ਦੇ ਪਖਾਨਿਆਂ ਅਤੇ ਸਕੂਲ ਦੀ ਮੇਜਰ ਰਿਪੇਅਰ ਲਈ 12 ਕਰੋੜ 65 ਲੱਖ 25 ਹਜ਼ਾਰ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ, ਜਿਸ ਵਿੱਚੋਂ ਜ਼ਿਲ੍ਹਾ ਅੰਮ੍ਰਿਤਸਰ ਨੂੰ 81,81,400 ਰੁਪਏ, ਬਰਨਾਲਾ ਨੂੰ 44,09,500, ਬਠਿੰਡਾ ਨੂੰ 30,18,000, ਫਰੀਦਕੋਟ ਨੂੰ 24,68,000, ਫਤਿਹਗੜ੍ਹ ਸਾਹਿਬ ਨੂੰ 8,44,000, ਫਾਜ਼ਿਲਕਾ ਨੂੰ 1,35,21,700, ਫ਼ਿਰੋਜ਼ਪੁਰ ਨੂੰ 1,21,14,300, ਗੁਰਦਾਸਪੁਰ ਨੂੰ 67,20,000, ਹੁਸ਼ਿਆਰਪੁਰ ਨੂੰ 43,00,300, ਜਲੰਧਰ ਨੂੰ 58,03,000, ਕਪੂਰਥਲਾ ਨੂੰ 86,76,000, ਲੁਧਿਆਣਾ ਨੂੰ 64,60,000, ਮਾਲੇਰਕੋਟਲਾ ਨੂੰ 24,92,700, ਮਾਨਸਾ ਨੂੰ 18,80,000, ਮੋਗਾ ਨੂੰ 31,67,100, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ 65,23,000, ਸ੍ਰੀ ਮੁਕਤਸਰ ਸਾਹਿਬ ਨੂੰ 27,50,000, ਸ਼ਹੀਦ ਭਗਤ ਸਿੰਘ ਨਗਰ ਨੂੰ 4,20,000, ਪਠਾਨਕੋਟ ਨੂੰ 25,34,400, ਪਟਿਆਲਾ ਨੂੰ 74,62,000, ਰੂਪਨਗਰ ਨੂੰ 17,40,000, ਸੰਗਰੂਰ ਨੂੰ 79,24,200 ਅਤੇ ਤਰਨਤਾਰਨ ਨੂੰ 1,31,15,400 ਰੁਪਏ ਦੀ ਨਵੀਂ ਗ੍ਰਾਂਟ ਤਹਿਤ ਜਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ : ਇੰਦੌਰ ਦੇ ਖਾਲਸਾ ਕਾਲਜ 'ਚ ਕਮਲਨਾਥ ਦੀ ਐਂਟਰੀ ਨੂੰ ਲੈ ਕੇ ਹੰਗਾਮਾ, ਭੜਕਿਆ ਰਾਗੀ ਜਥਾ

ਇਸ ਦੇ ਨਾਲ ਹੀ ਵੱਖ-ਵੱਖ ਸਕੂਲਾਂ ਵਿੱਚ ਪਹਿਲਾਂ ਚੱਲ ਰਹੇ ਕੰਮਾਂ ਲਈ ਵੀ 10 ਕਰੋੜ 34 ਲੱਖ 73 ਹਜ਼ਾਰ 221 ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ, ਜਿਸ ਨਾਲ ਸਕੂਲਾਂ ਵਿੱਚ ਚੱਲ ਰਹੇ ਕੰਮਾਂ ਨੂੰ ਨੇਪਰੇ ਚੜ੍ਹਾਇਆ ਜਾ ਸਕੇਗਾ। ਇਸ ਤਹਿਤ ਅੰਮ੍ਰਿਤਸਰ ਨੂੰ 73,87,865 ਰੁਪਏ, ਬਰਨਾਲਾ ਨੂੰ 10,35,766, ਬਠਿੰਡਾ ਨੂੰ 4,46,000, ਫਰੀਦਕੋਟ ਨੂੰ 92,57,000, ਫਤਿਹਗੜ੍ਹ ਸਾਹਿਬ ਨੂੰ 27,57,766, ਫਾਜ਼ਿਲਕਾ ਨੂੰ 16,77,266, ਫਿਰੋਜ਼ਪੁਰ ਨੂੰ 1,12,04,163, ਗੁਰਦਾਸਪੁਰ ਨੂੰ 1,12,91,928, ਹੁਸ਼ਿਆਰਪੁਰ ਨੂੰ 38,12,865, ਜਲੰਧਰ ਨੂੰ 64,72,014, ਕਪੂਰਥਲਾ ਨੂੰ 37,14,732, ਲੁਧਿਆਣਾ ਨੂੰ 86,23,098, ਮਾਲੇਰਕੋਟਲਾ ਨੂੰ 7,02,000, ਮਾਨਸਾ ਨੂੰ 29,57,266, ਮੋਗਾ ਨੂੰ 40,15,000, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ 78,000, ਸ੍ਰੀ ਮੁਕਤਸਰ ਸਾਹਿਬ ਨੂੰ 9,85,433, ਸ਼ਹੀਦ ਭਗਤ ਸਿੰਘ ਨਗਰ ਨੂੰ 9,57,433, ਪਠਾਨਕੋਟ ਨੂੰ 27,58,266, ਪਟਿਆਲਾ ਨੂੰ 89,84,098, ਰੂਪਨਗਰ ਨੂੰ 74,29,464, ਸੰਗਰੂਰ ਨੂੰ 64,99,798 ਤੇ ਤਰਨਤਾਰਨ ਨੂੰ 4,26,000 ਰੁਪਏ ਗ੍ਰਾਂਟ ਤਹਿਤ ਜਾਰੀ ਕੀਤੇ ਗਏ ਹਨ। ਬੈਂਸ ਨੇ ਕਿਹਾ ਕਿ ਸਾਡੀ ਸਰਕਾਰ ਲਈ ਸਿੱਖਿਆ ਤਰਜੀਹੀ ਖੇਤਰ ਹੈ, ਜਿਸ ਸਦਕਾ ਸਕੂਲਾਂ 'ਚ ਬੁਨਿਆਦੀ ਢਾਂਚੇ ਨੂੰ ਪੂਰੀ ਤਰ੍ਹਾਂ ਸਥਾਪਤ ਕਰਨ ਲਈ ਲਗਾਤਾਰ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀਆਂ ਹਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


author

Mukesh

Content Editor

Related News