ਮਾਨ ਸਰਕਾਰ ਦੇ 50 ਦਿਨ ਪੂਰੇ ਹੋਣ 'ਤੇ ਰਾਜਾ ਵੜਿੰਗ ਨੇ ਦਿੱਤਾ ਇਹ ਬਿਆਨ (ਵੀਡੀਓ)

05/05/2022 10:12:13 PM

ਨਾਭਾ (ਰਾਹੁਲ ਖੁਰਾਣਾ) : ਨਾਭਾ ਵਿਖੇ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਵੱਲੋਂ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਰਿਹਾਇਸ਼ 'ਤੇ ਸ਼ਿਰਕਤ ਕੀਤੀ। 50 ਦਿਨ ਭਗਵੰਤ ਮਾਨ ਦੀ ਸਰਕਾਰ ਦੇ ਪੂਰੇ ਹੋਣ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਮੈਂ ਅਜੇ ਨੰਬਰ ਨਹੀਂ ਦਿੰਦਾ ਅਤੇ ਇਕ ਮਹੀਨੇ ਤੋਂ ਬਾਅਦ ਇਹ ਨੰਬਰ ਦੇਣੇ ਸ਼ੁਰੂ ਕਰਾਂਗਾ। ਭਗਵੰਤ ਮਾਨ ਵੱਲੋਂ 50 ਦਿਨਾਂ ਤੋਂ ਬਾਅਦ ਨੌਕਰੀਆਂ ਦਾ ਐਲਾਨ ਕਰਨ 'ਤੇ ਰਾਜਾ ਵੜਿੰਗ ਨੇ ਕਿਹਾ ਕਿ ਅਜੇ ਤੱਕ ਤਾਂ ਸਾਰੇ ਐਲਾਨ ਹੀ ਹਨ, ਭਾਵੇਂ ਬਿਜਲੀ ਦਾ ਐਲਾਨ ਹੋਵੇ, ਭਾਵੇਂ ਘਰ-ਘਰ ਰਾਸ਼ਨ ਪਹੁੰਚਾਉਣ ਦਾ ਪਰ ਇਨ੍ਹਾਂ ਵੱਲੋਂ ਐਲਾਨ ਹੀ ਕੀਤੇ ਗਏ ਹਨ, ਕੋਈ ਵੀ ਵਾਅਦਾ ਅਜੇ ਪੂਰਾ ਨਹੀਂ ਕੀਤਾ ਗਿਆ।

ਇਹ ਵੀ ਪੜ੍ਹੋ : ਕੋਰੋਨਾ ਕਾਰਨ ਭਾਰਤ 'ਚ 47 ਲੱਖ ਲੋਕਾਂ ਦੀ ਹੋਈ ਮੌਤ : WHO, ਸਰਕਾਰ ਨੇ ਅੰਕੜਿਆਂ 'ਤੇ ਚੁੱਕੇ ਸਵਾਲ

ਰਾਜਾ ਵੜਿੰਗ ਨੇ ਮਾਨ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਇਕ ਮਹੀਨਾ ਅਜੇ ਹੋਰ ਲੈ ਲਓ ਪਰ ਜੋ ਉਨ੍ਹਾਂ ਵੱਲੋਂ ਐਲਾਨ ਕੀਤੇ ਜਾ ਰਹੇ ਹਨ, ਵਾਰ-ਵਾਰ ਕੀਤੇ ਜਾ ਰਹੇ ਹਨ। ਵੜਿੰਗ ਨੇ ਕਿਹਾ ਕਿ ਭਗਵੰਤ ਮਾਨ ਕਹਿ ਰਹੇ ਹਨ ਕਿ ਕੋਲੇ ਦੀ ਖਾਣ ਵਾਲਾ ਕੇਸ ਅਸੀਂ ਜਿੱਤਿਆ ਹੈ ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਕਿ ਇਹ ਕੇਸ ਸੀ. ਐੱਮ. ਜਦੋਂ ਚਰਨਜੀਤ ਸਿੰਘ ਚੰਨੀ ਸੀ, ਉਦੋਂ ਹੀ ਜਿੱਤ ਲਿਆ ਸੀ। ਉਸ ਵਕਤ ਕਾਂਗਰਸ ਪਾਰਟੀ ਨੇ ਇਹ ਲੜਾਈ ਲੜੀ ਸੀ ਪਰ ਹੁਣ ਭਗਵੰਤ ਮਾਨ ਕਹਿ ਰਹੇ ਹਨ ਕਿ ਉਹ ਕੇਸ ਉਨ੍ਹਾਂ ਨੇ ਜਿੱਤਿਆ ਹੈ। ਵੜਿੰਗ ਨੇ ਕਿਹਾ ਕਿ ਮੈਂ ਇਸ ਸਬੰਧੀ ਪ੍ਰੈੱਸ ਨੋਟ ਵੀ ਜਾਰੀ ਕਰਾਂਗਾ ਅਤੇ ਅੱਜ ਟਵੀਟ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਭਗਵੰਤ ਹੋਣਾ ਐੱਮ. ਪੀ. ਨਹੀਂ ਹਨ, ਪੰਜਾਬ ਦੇ ਮੁੱਖ ਮੰਤਰੀ ਹਨ ਅਤੇ ਉਹ ਓਨਾ ਹੀ ਬੋਲਣ ਜਿੰਨਾ ਉਹ ਕਰ ਸਕਦੇ ਹਨ ਕਿਉਂਕਿ ਅੱਜ-ਕੱਲ੍ਹ ਲੋਕ ਸੋਸ਼ਲ ਮੀਡੀਆ 'ਤੇ ਬਹੁਤ ਜ਼ਿਆਦਾ ਐਕਟਿਵ ਹਨ ਤੇ ਮਾਨ ਸਾਹਿਬ ਨੂੰ ਝੂਠੀਆਂ ਗੱਲਾਂ ਕਹਿਣ ਦਾ ਕੋਈ ਫਾਇਦਾ ਨਹੀਂ।

ਇਹ ਵੀ ਪੜ੍ਹੋ : ਕੇਂਦਰੀ ਬਿਜਲੀ ਮੰਤਰੀ ਵੱਲੋਂ ਸੂਬਿਆਂ ਨਾਲ ਕੋਲੇ ਦੇ ਆਯਾਤ ਦੀ ਸਥਿਤੀ ਦੀ ਸਮੀਖਿਆ

ਮਾਨ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸਾਡੀ ਸਰਕਾਰ ਵੇਲੇ ਇਕ-ਇਕ ਸਾਲ ਤੋਂ ਬਾਅਦ ਮੰਤਰੀਆਂ ਦੇ ਘਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਸ਼ੁਰੂ ਹੋਏ ਸਨ ਪਰ 'ਆਪ' ਦੀ ਸਰਕਾਰ ਬਣਨ ਤੋਂ ਬਾਅਦ ਹੀ ਇਨ੍ਹਾਂ ਦੇ ਘਰਾਂ ਦੇ ਬਾਹਰ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ। ਵੜਿੰਗ ਨੇ ਕਿਹਾ ਕਿ ਇਹ 'ਆਪ' ਦਾ ਬਦਲਾਅ ਹੈ, ਜੋ ਲੋਕਾਂ ਨੂੰ ਇਨ੍ਹਾਂ ਨੇ ਸੁਪਨਾ ਵਿਖਾਇਆ ਸੀ ਅਤੇ ਲੋਕ ਯਾਦ ਕਰਨਗੇ ਕਿ ਇਹ ਪਾਰਟੀ ਕਿੰਨੀ ਕੁ ਚੰਗੀ ਹੁੰਦੀ ਸੀ। ਨਵਜੋਤ ਸਿੰਘ ਸਿੱਧੂ ਵੱਲੋਂ ਟਵੀਟ ਕਰਨ 'ਤੇ ਰਾਜਾ ਵੜਿੰਗ ਨੇ ਜਵਾਬ ਦਿੰਦਿਆਂ ਕਿਹਾ ਕਿ ਮੈਨੂੰ ਕੁਝ ਨਹੀਂ ਪਤਾ ਜੋ ਉਨ੍ਹਾਂ ਵੱਲੋਂ ਟਵੀਟ ਕੀਤਾ ਗਿਆ ਹੈ ਕਿਉਂਕਿ ਉਹ ਮੇਰੇ ਸਤਿਕਾਰਯੋਗ ਹਨ ਅਤੇ ਮੈਂ ਹਰ ਪਾਰਟੀ ਦੇ ਨੁਮਾਇੰਦੇ ਨੂੰ ਨੀਵੇਂ ਤੋਂ ਨੀਵਾਂ ਹੋ ਕੇ ਨਾਲ ਲੈ ਕੇ ਚੱਲਾਂਗਾ। ਭਗਵੰਤ ਮਾਨ ਵੱਲੋਂ ਪੰਜਾਬ ਦੇ ਬਜਟ ਤੇ ਈਮੇਲ ਜਾਰੀ ਕਰਕੇ ਤੇ ਲੋਕਾਂ ਤੋਂ ਬਜਟ ਸਬੰਧੀ ਰਾਇ ਲੈਣ 'ਤੇ ਰਾਜਾ ਵੜਿੰਗ ਨੇ ਤੰਜ ਕੱਸਦਿਆਂ ਕਿਹਾ ਕਿ ਜੋ ਬਜਟ ਬਣਾਉਣ ਵਾਲੇ ਮਾਹਿਰ ਹੁੰਦੇ ਹਨ, ਉਹ ਵੀ ਬਹੁਤ ਸੋਚ-ਸਮਝ ਕੇ ਬਜਟ ਪੇਸ਼ ਕਰਦੇ ਹਨ ਪਰ ਇਹ ਲੋਕਾਂ ਨੂੰ ਬੇਵਕੂਫ ਬਣਾਉਣ ਵਾਲੀ ਗੱਲ ਕਰ ਰਹੇ ਹਨ ਤੇ ਇਹ ਸਿਰਫ਼ ਗੱਲਾਂ ਹੀ ਕਰ ਰਹੇ ਹਨ।

ਇਹ ਵੀ ਪੜ੍ਹੋ : ਸਿੱਖਿਆ ਮੰਤਰੀ ਮੀਤ ਹੇਅਰ ਵੱਲੋਂ ਜ਼ਿਲ੍ਹਾ SAS ਨਗਰ ਦੇ ਵੱਖ-ਵੱਖ ਸਕੂਲਾਂ ਦਾ ਦੌਰਾ

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News