ਜਾਗੋ ਪਾਰਟੀ ਨੇ 11 ਮੈਂਬਰੀ ਬਣਾਈ ਕਮੇਟੀ, ਕਰੇਗੀ ਪੰਥਕ ਮਸਲਿਆਂ ਦੇ ਹੱਲ

Friday, Oct 18, 2019 - 02:44 PM (IST)

ਜਾਗੋ ਪਾਰਟੀ ਨੇ 11 ਮੈਂਬਰੀ ਬਣਾਈ ਕਮੇਟੀ, ਕਰੇਗੀ ਪੰਥਕ ਮਸਲਿਆਂ ਦੇ ਹੱਲ

ਜਲੰਧਰ (ਚਾਵਲਾ) : ਜਾਗੋ-ਜਗ ਆਸਰਾ ਗੁਰੂ ਓਟ (ਜਥੇਦਾਰ ਸੰਤੋਖ ਸਿੰਘ) ਪਾਰਟੀ ਦੀ ਰਾਜਨੀਤਕ ਮਾਮਲਿਆਂ ਦੀ ਕਮੇਟੀ (ਪੀ. ਏ. ਸੀ.) ਦਾ ਗਠਨ ਕੀਤਾ ਗਿਆ। ਪਾਰਟੀ ਦੇ ਅੰਤਰਰਾਸ਼ਟਰੀ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਇਸ ਦਾ ਐਲਾਨ ਕੀਤਾ। ਇਸ 11 ਮੈਂਬਰੀ ਕਮੇਟੀ 'ਚ ਸਮਾਜਕ ਜਥੇਬੰਦੀਆਂ ਨਾਲ ਜੁੜੇ ਲੋਕਾਂ ਦੇ ਇਲਾਵਾ, ਸਿੱਖਿਆ ਮਾਹਰ, ਵਕੀਲ, ਵਪਾਰੀ, ਸੇਵਾਮੁਕਤ ਅਧਿਕਾਰੀ, ਸਾਬਕਾ ਦਿੱਲੀ ਕਮੇਟੀ ਮੈਂਬਰ ਸਣੇ ਸਾਬਕਾ ਨਿਗਮ ਕੌਂਸਲਰ ਵੀ ਸ਼ਾਮਲ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਅਤੇ ਬੁਲਾਰੇ ਗੁਰਵਿੰਦਰ ਪਾਲ ਸਿੰਘ, ਸਾਬਕਾ ਨਿਗਮ ਕੌਂਸਲਰ ਮਨਦੀਪ ਕੌਰ ਬਖਸ਼ੀ ਆਦਿ ਇਸ ਕਮੇਟੀ ਦੇ ਮੈਂਬਰ ਹੋਣਗੇ।

ਜੀ. ਕੇ. ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਾਗੋ ਪਾਰਟੀ ਦੀ ਰਾਜਨੀਤਕ ਮਾਮਲਿਆਂ ਦੀ ਕਮੇਟੀ ਦਾ ਮੁੱਖ ਕਾਰਜ ਸਿੱਖਾਂ ਦੇ ਧਾਰਮਕ, ਸਮਾਜਕ ਅਤੇ ਸਿਆਸੀ ਮਾਮਲੀਆਂ ਉੱਤੇ ਕੌਮ ਦੀ ਬਿਹਤਰੀ ਲਈ ਪਾਰਟੀ ਦੀ ਵਿਚਾਰਧਾਰਾ ਨੂੰ ਤੈਅ ਕਰਨਾ ਹੋਵੇਗਾ। ਨਾਲ ਹੀ ਸਰਕਾਰ ਕਿਸੇ ਵੀ ਪਾਰਟੀ ਦੀ ਹੋਏ, ਉਨ੍ਹਾਂ ਤੋਂ ਸਿੱਖਾਂ ਦੇ ਮਾਮਲੇ ਕਿਸੇ ਪ੍ਰਕਾਰ ਹੱਲ ਕਰਵਾਏ ਜਾਣ, ਉਸਦੀ ਰੂਪ ਰੇਖਾ ਕੀ ਹੋਵੇਗੀ, ਤੈਅ ਕਰਨਾ ਵੀ ਪੀ. ਏ. ਸੀ. ਦੀ ਜ਼ਿੰਮੇਦਾਰੀ 'ਚ ਸ਼ਾਮਲ ਹੋਵੇਗਾ।


author

Anuradha

Content Editor

Related News