ਸਿਰਸਾ ਦੀ ਭਗਵੰਤ ਮਾਨ ਤੇ ਵਿਧਾਇਕ ਜਰਨੈਲ ਸਿੰਘ ਨੂੰ ਸਿੱਧੀ ਚੁਣੌਤੀ

04/06/2020 12:05:16 PM

ਜਲੰਧਰ (ਚਾਵਲਾ)— ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ ਨੂੰ ਸਿੱਧੀ ਚੁਣੌਤੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਤੁਹਾਡੀ ਕੇਜਰੀਵਾਲ ਸਰਕਾਰ ਦੇ ਹੁਕਮਾਂ 'ਤੇ ਹੀ ਗੁਰਦੁਆਰਾ ਮਜਨੂੰ ਕਾ ਟਿੱਲਾ ਦੀ ਪ੍ਰਬੰਧਕ ਕਮੇਟੀ 'ਤੇ ਕੇਸ ਦਰਜ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਕਰਫਿਊ ਦੌਰਾਨ ਲੋੜਵੰਦਾਂ ਦੀਆਂ ਫਰਮਾਇਸ਼ਾਂ ਸੁਣ ਸਮਾਜ ਸੇਵੀ ਸੰਸਥਾਵਾਂ ਵੀ ਹੋਈਆਂ ਹੈਰਾਨ

ਉਨ੍ਹਾਂ ਕਿਹਾ ਕਿ ਤੁਹਾਡੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਇਸ਼ਾਰੇ 'ਤੇ ਸਰਕਾਰ ਦੇ ਐੱਸ. ਡੀ. ਐੱਮ. ਅਤੇ ਡਿਪਟੀ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਹੀ ਪੁਲਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਹੈ, ਜਿਸ ਦਾ ਸਬੂਤ ਤੁਹਾਡੇ ਐੱਸ. ਡੀ. ਐੱਮ. ਅਧਿਕਾਰੀ ਵੱਲੋਂ ਕੇਸ ਦਰਜ ਕਰਨ ਲਈ ਲਿਖਿਆ ਗਿਆ ਪੱਤਰ ਹੈ। ਇਥੇ ਜਾਰੀ ਕੀਤੇ ਇਕ ਬਿਆਨ 'ਚ ਸ. ਸਿਰਸਾ ਨੇ ਕੇਜਰੀਵਾਲ ਸਰਕਾਰ ਦੇ ਐੱਸ. ਡੀ. ਐੱਮ. ਵੱਲੋਂ ਦਿੱਲੀ ਪੁਲਸ ਨੂੰ ਗੁਰਦੁਆਰਾ ਪ੍ਰਬੰਧਕਾਂ 'ਤੇ ਕੇਸ ਦਰਜ ਕਰਨ ਦੀ ਕੀਤੀ ਗਈ ਸਿਫਾਰਸ਼ ਦੇ ਹੁਕਮਾਂ ਵਾਲੀ ਕਾਪੀ ਜਾਰੀ ਕਰਦਿਆਂ ਕਿਹਾ ਕਿ ਜੇਕਰ ਭਗਵੰਤ ਮਾਨ ਅਤੇ ਜਰਨੈਲ ਸਿੰਘ ਦੀ ਮਾੜੀ ਮੋਟੀ ਜ਼ਮੀਰ ਵੀ ਜਿਊਂਦੀ ਹੈ ਤਾਂ ਉਹ ਝੂਠ ਬੋਲਣ ਤੋਂ ਪਹਿਲਾਂ ਸਿੱਖਾਂ 'ਤੇ ਕੇਸ ਦਰਜ ਕਰਾਉਣ ਵਾਲੇ ਆਪਣੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਅੱਗੇ ਜਾ ਕੇ ਧਰਨਾ ਦੇਣ।

ਇਹ ਵੀ ਪੜ੍ਹੋ: ਕੋਰੋਨਾ ਨਾਲ ਮਰੇ ਬਲਦੇਵ ਸਿੰਘ ਦੇ ਪਰਿਵਾਰ ਨੇ ਅਸਥੀਆਂ ਚੁਗਣ ਸਬੰਧੀ ਸਿਹਤ ਵਿਭਾਗ ਨੂੰ ਕੀਤੀ ਇਹ ਬੇਨਤੀ
ਇਹ ਵੀ ਪੜ੍ਹੋ:  ਜਲੰਧਰ 'ਚ ਕਰਫਿਊ ਦੌਰਾਨ ਔਰਤ ਦਾ ਬੇਰਹਿਮੀ ਨਾਲ ਕਤਲ, ਜਬਰ-ਜ਼ਨਾਹ ਹੋਣ ਦਾ ਖਦਸ਼ਾ

ਸਿੱਖਾਂ ਅਤੇ ਪੰਜਾਬੀਆਂ ਨੂੰ ਝੂਠ ਬੋਲ ਕੇ ਸੱਚਾਈ 'ਤੇ ਨਹੀਂ ਪੈ ਸਕਦਾ ਪਰਦਾ
ਉਨ੍ਹਾਂ ਕਿਹਾ ਕਿ ਸਿੱਖਾਂ ਅਤੇ ਪੰਜਾਬੀਆਂ ਨੂੰ ਝੂਠ ਬੋਲ ਕੇ ਤੁਸੀਂ ਸੱਚਾਈ 'ਤੇ ਪਰਦਾ ਨਹੀਂ ਪਾ ਸਕਦੇ, ਹਿੰਮਤ ਹੈ ਤਾਂ ਤੁਹਾਡੀ ਸਰਕਾਰ ਵੱਲੋਂ ਗੁਰਦੁਆਰਾ ਸਾਹਿਬ 'ਤੇ ਦਰਜ ਕਰਵਾਏ ਗਏ ਕੇਸ ਲਈ ਦੁਨੀਆ ਭਰ ਦੇ ਸਿੱਖਾਂ ਤੋਂ ਮੁਆਫੀ ਮੰਗਣ ਨਹੀਂ ਤਾਂ ਸਿੱਖ ਤੁਹਾਨੂੰ ਕਦੇ ਵੀ ਮੁਆਫ ਨਹੀਂ ਕਰਨਗੇ। ਸ. ਸਿਰਸਾ ਨੇ ਜਰਨੈਲ ਸਿੰਘ ਅਤੇ ਭਗਵੰਤ ਮਾਨ ਨੂੰ ਕਿਹਾ ਕਿ ਜੇਕਰ ਤੁਹਾਨੂੰ ਆਪਣੀ ਹੀ ਕੇਜਰੀਵਾਲ ਸਰਕਾਰ ਦੇ ਹੁਕਮ ਅੰਗਰੇਜ਼ੀ 'ਚ ਨਹੀਂ ਪੜ੍ਹਨੇ ਆਉਂਦੇ ਤਾਂ ਅਸੀਂ ਦਿੱਲੀ ਕਮੇਟੀ ਸਕੂਲ 'ਚੋਂ ਅਧਿਆਪਕ ਭੇਜ ਦਿੰਦੇ ਹਾਂ ਜੋ ਤੁਹਾਨੂੰ ਅੰਗਰੇਜ਼ੀ 'ਚ ਪੜ੍ਹ ਕੇ ਦੱਸ ਦੇਣਗੇ।

ਇਹ ਵੀ ਪੜ੍ਹੋ:  ਜਲੰਧਰ: ਮਾਨਸਿਕ ਤੌਰ 'ਤੇ ਪਰੇਸ਼ਾਨ ਮੁੰਡੇ ਨੇ ਕੈਪਟਨ ਨੂੰ ਕੀਤਾ ਟਵੀਟ, ਦੋ ਘੰਟਿਆਂ 'ਚ ਮਿਲੀ ਮਦਦ
ਇਹ ਵੀ ਪੜ੍ਹੋ: ਪੰਜਾਬ ਸਰਕਾਰ ਦਾ ਐਲਾਨ, ਪੁਲਸ ਜਵਾਨਾਂ ਤੇ ਸਫਾਈ ਸੇਵਕਾਂ ਦਾ ਹੋਵੇਗਾ 50-50 ਲੱਖ ਦਾ ਬੀਮਾ

ਸਿਰਸਾ ਨੇ ਸਬੂਤ ਪੇਸ਼ ਕਰਕੇ ਭਗਵੰਤ ਮਾਨ ਤੇ ਜਰਨੈਲ ਸਿੰਘ ਨੂੰ ਦਿੱਤਾ ਮੋੜਵਾਂ ਜਵਾਬ
ਸਿਰਸਾ ਨੇ ਸਬੂਤ ਪੇਸ਼ ਕਰਕੇ ਭਗਵੰਤ ਮਾਨ ਅਤੇ ਜਰਨੈਲ ਸਿੰਘ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਤੁਹਾਡੀ ਦਿੱਲੀ ਦੀ ਕੇਜਰੀਵਾਲ ਸਰਕਾਰ ਦੇ ਡਿਪਟੀ ਕਮਿਸ਼ਨਰ ਦੀ ਹਦਾਇਤ ਉਤੇ ਐੱਸ. ਡੀ. ਐੱਮ. ਪ੍ਰਦੀਪ ਤਾਇਲ ਸਿਵਲ ਲਾਈਨਜ਼ ਨੇ ਖੁਦ ਸ਼ਿਕਾਇਤਾਂ ਬਣਾ ਕੇ ਗੁਰਦੁਆਰਾ ਕਮੇਟੀ 'ਤੇ ਮੁਕੱਦਮਾ ਦਰਜ ਕਰਵਾਇਆ ਹੈ। ਸ. ਸਿਰਸਾ ਨੇ ਭਗਵੰਤ ਮਾਨ ਨੂੰ ਚੁਣੌਤੀ ਦਿੰਦੇ ਕਿਹਾ ਕਿ ਤੁਸੀਂ ਜਿਹੜੀ ਆਪਣੀ ਵੀਡੀਓ 'ਚ ਇਹ ਜਾਣਕਾਰੀ ਦਿੱਤੀ ਕਿ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਸ ਐੱਸ. ਐੱਚ. ਓ. ਨੂੰ ਮੁਅੱਤਲ ਕਰਨ ਵਾਸਤੇ ਦਿੱਲੀ ਦੇ ਲੈਫ. ਗਵਰਨਰ ਨੂੰ ਲਿਖਿਆ ਹੈ, ਜਿਸ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਿੱਖਾਂ ਉਤੇ ਮੁਕੱਦਮਾ ਦਰਜ ਕੀਤਾ, ਜੇ ਤੁਸੀਂ ਸੱਚੇ ਹੋ ਤਾਂ ਪੰਜਾਬ, ਪੰਜਾਬੀਆਂ ਅਤੇ ਦੁਨੀਆ ਦੇ ਸਿੱਖਾਂ ਤੋਂ ਮੁਆਫੀ ਮੰਗੋ।

ਇਹ ਵੀ ਪੜ੍ਹੋ : ਕੋਰੋਨਾ ਦੀ ਮਾਰ, ਅਪ੍ਰੈਲ ਮਹੀਨੇ 'ਚ ਪੰਜਾਬ ਸਰਕਾਰ ਨੂੰ ਹੋਇਆ 5 ਹਜ਼ਾਰ ਕਰੋੜ ਦਾ ਵਿੱਤੀ ਨੁਕਸਾਨ

ਉਨ੍ਹਾਂ ਕਿਹਾ ਕਿ ਮੈਂ ਹੁਣ ਵੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸਾਰੇ ਲੀਡਰ ਸਾਹਿਬਾਨ ਨੂੰ ਬੇਨਤੀ ਕਰਦਾ ਹਾਂ ਕਿ ਮਨੁੱਖਤਾ ਦੇ ਭਲੇ ਲਈ ਅਜਿਹੇ ਮੌਕੇ 'ਤੇ ਇਸ ਮਸਲੇ 'ਚ ਆਪਾਂ ਸਾਰੇ ਇਕਜੁੱਟ ਹੋਈਏ ਅਤੇ ਰਾਜਨੀਤੀ ਨਾ ਕਰੀਏ ਸਗੋਂ ਰਣਨੀਤੀ ਬਣਾਈਏ ਕਿ ਆਪਾਂ ਕਿਸ ਤਰ੍ਹਾਂ ਕੋਰੋਨਾ ਦੀ ਭਿਆਨਕ ਬੀਮਾਰੀ ਨਾਲ ਇਕਜੁੱਟ ਹੋ ਕੇ ਲੜ ਸਕਦੇ ਹਾਂ। ਸਿਰਸਾ ਨੇ ਫਿਰ ਉਨ੍ਹਾਂ ਨੂੰ ਸੱਦਾ ਦਿੱਤਾ ਕਿ ਆਓ ਇਕਜੁੱਟ ਹੋਈਏ ਅਤੇ ਜਿਹੜੇ ਸਿੱਖਾਂ 'ਤੇ ਜੋ ਮੁਕੱਦਮਾ ਦਰਜ ਹੋਇਆ ਹੈ ਉਸ ਦੀ ਨਿੰਦਾ ਕਰੀਏ ਅਤੇ ਇਸ ਨੂੰ ਮਿਲਜੁਲ ਕੇ ਖਤਮ ਕਰਾਈਏ। ਇਹ ਵੀ ਪੜ੍ਹੋ:ਸ਼ੱਕੀ ਹਾਲਾਤ 'ਚ ਵਿਆਹੁਤਾ ਦੀ ਮੌਤ, ਕੋਰੋਨਾ ਦੇ ਖੌਫ ਕਾਰਨ ਸ਼ਮਸ਼ਾਨ ਘਾਟ 'ਚ ਸਸਕਾਰ ਦਾ ਹੋਇਆ ਵਿਰੋਧ


shivani attri

Content Editor

Related News