ਸਿੱਧੂ ਦੇ ਟਵਿੱਟਰ ਏਜੰਡੇ ''ਤੇ ਹੁਣ ''ਮਨੀਸ਼ ਤਿਵਾੜੀ'' ਦਾ ਤਿੱਖਾ ਹਮਲਾ, ਜਾਣੋ ਕੀ ਬੋਲੇ

Friday, Jul 09, 2021 - 08:46 AM (IST)

ਚੰਡੀਗੜ੍ਹ (ਅਸ਼ਵਨੀ) : ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਟਵਿੱਟਰ ’ਤੇ ਇਕ ਤੋਂ ਬਾਅਦ ਇਕ ਸਰਕਾਰ ਵਿਰੋਧੀ ਬਿਆਨਾਂ ’ਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਤਿੱਖਾ ਹਮਲਾ ਕੀਤਾ ਹੈ। ਦਿੱਲੀ ਵਿਚ ਗੱਲਬਾਤ ਕਰਦਿਆਂ ਤਿਵਾੜੀ ਨੇ ਕਿਹਾ ਕਿ ਕਾਂਗਰਸ ਇਕਜੁੱਟ ਹੈ ਅਤੇ ਪੰਜਾਬ ਵਿਚ ਮਜ਼ਬੂਤੀ ਨਾਲ ਚੋਣਾਂ ਲੜੇਗੀ ਪਰ ਜੇਕਰ ਕਿਸੇ ਕੋਲ ਕੋਈ ਏਜੰਡਾ ਹੈ ਅਤੇ ਉਹ ਇਸ ਨੂੰ ਟਵਿੱਟਰ ਜਾਂ ਕਿਸੇ ਹੋਰ ਮਾਧਿਅਮ ਨਾਲ ਚਲਾਉਣਾ ਚਾਹੁੰਦਾ ਹੈ ਤਾਂ ਇਸ ਨੂੰ ਕਾਂਗਰਸ ਹਾਈਕਮਾਨ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਤਿਵਾੜੀ ਨੇ ਕਿਹਾ ਕਿ ਪੰਜਾਬ ਵਿਚ ਕੋਈ ਰਾਜਨੀਤਕ ਸੰਕਟ ਨਹੀਂ ਹੈ।

ਇਹ ਵੀ ਪੜ੍ਹੋ : ਸਾਵਧਾਨ! ਪੰਜਾਬ 'ਚ 'ਕੋਰੋਨਾ' ਘੱਟਦੇ ਹੀ 'ਨਵੀਂ ਆਫ਼ਤ' ਸ਼ੁਰੂ, ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ

1966 ਵਿਚ ਪੰਜਾਬ ਪੁਨਰਗਠਨ ਤੋਂ ਬਾਅਦ ਕੋਈ ਅਜਿਹੀ ਸਿਆਸੀ ਪਾਰਟੀ ਨਹੀਂ ਹੈ, ਜਿਸ ਨੂੰ 77 ਸੀਟਾਂ ਮਿਲੀਆਂ ਹੋਣ। ਇਹ ਸਿਰਫ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੀ ਸੰਭਵ ਹੋ ਸਕਿਆ ਹੈ। ਕਾਂਗਰਸ ਨੇ ਉਪ ਚੋਣਾਂ ਵਿਚ ਜਿੱਤ ਹਾਸਲ ਕੀਤੀ, 13 ਵਿਚੋਂ 8 ਲੋਕਸਭਾ ਸੀਟਾਂ ’ਤੇ ਜਿੱਤ ਦਾ ਝੰਡਾ ਲਹਿਰਾਇਆ। 8 ਲੋਕ ਸਭਾ ਸੀਟਾਂ ਨਾਲ ਜੇਤੂ ਸੰਸਦ ਮੈਂਬਰ ਦੇ ਪ੍ਰਚਾਰ ਦਾ ਅਹਿਮ ਜ਼ਿੰਮਾ ਖ਼ੁਦ ਕੈਪਟਨ ਅਮਰਿੰਦਰ ਸਿੰਘ ਨੇ ਹੀ ਸੰਭਾਲਿਆ ਸੀ।

ਇਹ ਵੀ ਪੜ੍ਹੋ : 'ਕੈਨੇਡਾ' ਗਏ ਵਿਦਿਆਰਥੀਆਂ ਦੀ ਸੌਖੀ ਨਹੀਂ ਜ਼ਿੰਦਗੀ, ਦੇਖੋ ਸੰਘਰਸ਼ ਦੀ ਕਹਾਣੀ ਬਿਆਨ ਕਰਦੀਆਂ ਇਹ ਭਾਵੁਕ ਤਸਵੀਰਾਂ

ਹਾਲ ਹੀ ਵਿਚ ਸੰਪੰਨ ਹੋਈਆਂ ਸਥਾਨਕ ਸਰਕਾਰਾਂ ਅਤੇ ਪੰਚਾਇਤੀ ਚੋਣਾਂ ਵਿਚ 95-96 ਫ਼ੀਸਦੀ ਚੋਣਾਂ ਕਾਂਗਰਸ ਨੇ ਜਿੱਤੀਆਂ। ਇਸ ਲਈ ਜਿੱਥੇ ਤੱਕ ਕਾਂਗਰਸ ਪਾਰਟੀ ਦਾ ਸਵਾਲ ਹੈ, ਕਾਂਗਰਸ ਪੂਰੀ ਤਰ੍ਹਾਂ ਅਖੰਡ ਹੈ, ਸਸ਼ਕਤ ਹੈ ਅਤੇ ਪੂਰੀ ਮਜ਼ਬੂਤੀ ਨਾਲ ਚੋਣ ਲੜੇਗੀ। ਇਸ ਤੋਂ ਪਹਿਲਾਂ ਸੰਸਦ ਮੈਂਬਰ ਰਵਨੀਤ ਬਿੱਟੂ, ਪ੍ਰਤਾਪ ਸਿੰਘ ਬਾਜਵਾ, ਗੁਰਜੀਤ ਸਿੰਘ ਔਜਲਾ ਵੀ ਸਿੱਧੂ ਨੂੰ ਸਰਕਾਰ ਵਿਰੋਧੀ ਬਿਆਨਬਾਜ਼ੀ ’ਤੇ ਰੋਕ ਲਗਾਉਣ ਦੀ ਨਸੀਹਤ ਦੇ ਚੁੱਕੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ ਖ਼ੌਫ਼ਨਾਕ ਵਾਰਦਾਤ, 3 ਨੌਜਵਾਨਾਂ ਨੇ ਡਰਾ-ਧਮਕਾ ਕੇ ਡਰਾਈਵਰ ਕੋਲੋਂ ਖੋਹੀ 'ਇਨੋਵਾ'

ਦਿੱਲੀ ਵਿਚ ਸੋਨੀਆ ਗਾਂਧੀ ਦੇ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੁਲਾਕਾਤ ਤੋਂ ਪਹਿਲਾਂ ਗੱਲਬਾਤ ਕਰਦਿਆਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਪਾਰਟੀ ਖ਼ਿਲਾਫ਼ ਬੋਲਣਾ ਅਨੁਸ਼ਾਸਨਹੀਣਤਾ ਦੇ ਦਾਇਰੇ ਵਿਚ ਆਉਂਦਾ ਹੈ ਅਤੇ ਅਜਿਹੇ ਲੋਕਾਂ ਲਈ ਪਾਰਟੀ ਵਿਚ ਕੋਈ ਜਗ੍ਹਾ ਨਹੀਂ ਹੈ। ਬਿੱਟੂ ਨੇ ਤਾਂ ਸਿੱਧੂ ਨੂੰ ਨਸੀਹਤ ਦਿੰਦਿਆਂ ਇਹ ਵੀ ਕਹਿ ਦਿੱਤਾ ਸੀ ਕਿ ਜਿਨ੍ਹਾਂ ਨੂੰ ਪਾਰਟੀ ਪਸੰਦ ਨਹੀਂ ਹੈ, ਉਹ ਪਾਰਟੀ ਨੂੰ ਛੱਡ ਸਕਦੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


Babita

Content Editor

Related News