ਜਗਮੀਤ ਬਰਾੜ ਦੇ ਅਕਾਲੀ ਦਲ ''ਚ ਸ਼ਾਮਲ ਹੋਣ ''ਤੇ ਸੁਣੋ ਕੀ ਬੋਲੇ ਮਨੀਸ਼ ਤਿਵਾੜੀ

Saturday, Apr 20, 2019 - 03:33 PM (IST)

ਜਗਮੀਤ ਬਰਾੜ ਦੇ ਅਕਾਲੀ ਦਲ ''ਚ ਸ਼ਾਮਲ ਹੋਣ ''ਤੇ ਸੁਣੋ ਕੀ ਬੋਲੇ ਮਨੀਸ਼ ਤਿਵਾੜੀ

ਹੁਸ਼ਿਆਰਪੁਰ (ਅਮਰੀਕ)— ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਮਨੀਸ਼ ਤਿਵਾੜੀ ਲੋਕ ਸਭਾ ਖੇਤਰ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ 'ਚ ਰੈਲੀ ਤੋਂ ਪਹਿਲਾਂ ਰੋਡ ਸ਼ੋਅ ਦੌਰਾਨ ਮੀਡੀਆ ਨਾਲ ਮੁਖਾਤਿਬ ਹੋਏ। ਇਸ ਮੌਕੇ ਉਨ੍ਹਾਂ ਨੇ ਜਿੱਥੇ ਸ੍ਰੀ ਆਨੰਦਪੁਰ ਸਾਹਿਬ ਨੂੰ ਆਪਣਾ ਸ਼ਹਿਰ ਦੱਸਿਆ, ਉਥੇ ਹੀ ਉਨ੍ਹਾਂ ਨੇ ਅਕਾਲੀ ਦਲ 'ਚ ਸ਼ਾਮਲ ਹੋਏ ਜਗਮੀਤ ਬਰਾੜ 'ਤੇ ਬੋਲਦੇ ਹੋਏ ਕਿਹਾ ਕਿ ਜਗਮੀਤ ਬਰਾੜ ਸਾਡੇ ਸਤਿਕਾਰਯੋਗ ਹਨ ਪਰ ਉਹ ਜ਼ਿਆਦਾਤਰ ਕਿਸੇ ਪਾਰਟੀ 'ਚ ਟਿੱਕਦੇ ਨਹੀਂ ਹਨ। 
ਮੌਜੂਦਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਲੰਮੇਂ ਹੱਥੀਂ ਲੈਂਦੇ ਹੋਏ ਮਨੀਸ਼ ਤਿਵਾੜੀ ਨੇ ਕਿਹਾ ਕਿ ਹਲਕੇ ਦੀ ਜਨਤਾ ਉਨ੍ਹਾਂ ਤੋਂ ਜਵਾਬ ਮੰਗੇਗੀ ਕਿ ਉਨ੍ਹਾਂ ਨੇ 5 ਸਾਲ 'ਚ ਹਲਕੇ 'ਚ ਕੀ ਕੀਤਾ ਹੈ? ਉਨ੍ਹਾਂ ਦੇ ਪੈਰਾਸ਼ੂਟ ਵੱਲੋਂ ਉਤਾਰੇ ਜਾਣ 'ਤੇ ਬੋਲਦੇ ਹੋਏ ਕਿਹਾ ਕਿ ਕਿਸੇ ਦਾ ਕੋਈ ਮੁੱਦਾ ਨਹੀਂ ਹੈ, ਉਹ ਅਜਿਹੀਆਂ ਗੱਲਾਂ ਕਰ ਰਹੇ ਹਨ। ਪ੍ਰਿਯੰਕਾ ਚਤਰਵੇਦੀ ਵੱਲੋਂ ਸ਼ਿਵਸੈਨਾ 'ਚ ਜਾਣ 'ਤੇ ਤਿਵਾੜੀ ਬੋਲੇ ਕਿ ਇਹ ਮੰਦਭਾਗੀ ਗੱਲ ਹੈ ਕਿ ਜੋ ਕੱਲ੍ਹ ਤੱਕ ਧਰਮ ਨਿਰਪੱਖਤਾ ਦੀ ਗੱਲ ਕਰਦੀ ਸੀ ਅੱਜ ਸਭ ਤੋਂ ਵੱਡੀ ਫਿਰਕੂ ਪਾਰਟੀ 'ਚ ਸ਼ਾਮਲ ਹੋਈ ਹੈ, ਇਸ ਤੋਂ ਵੱਡੀ ਅਫਸਰਵਾਦ ਕੋਈ ਨਹੀਂ ਹੋ ਸਕਦਾ। ਉਥੇ ਹੀ ਪ੍ਰਗਿਆ ਸਾਧਵੀ ਦੇ ਭਾਜਪਾ 'ਚ ਜਾਣ 'ਤੇ ਬੋਲੇ ਕਿ ਭਾਰਤੀ ਜਨਤਾ ਪਾਰਟੀ ਦੇਸ਼ 'ਚ ਫਿਰਕਾਪ੍ਰਸਤੀ ਫੈਲਾਉਣਾ ਚਾਹੁੰਦੀ ਹੈ, ਇਸ ਲਈ ਉਨ੍ਹਾਂ ਨੇ ਅਜਿਹੇ ਕ੍ਰਿਮੀਨਲ ਲੋਕਾਂ ਨੂੰ ਟਿਕਟ ਦਿੱਤੀ ਹੈ।


author

shivani attri

Content Editor

Related News