ਰਾਜੋਆਣਾ ਮੁੱਦੇ ''ਤੇ ਮਨਿੰਦਰਜੀਤ ਬਿੱਟਾ ਦਾ ਵੱਡਾ ਬਿਆਨ

Thursday, Oct 10, 2019 - 03:56 PM (IST)

ਰਾਜੋਆਣਾ ਮੁੱਦੇ ''ਤੇ ਮਨਿੰਦਰਜੀਤ ਬਿੱਟਾ ਦਾ ਵੱਡਾ ਬਿਆਨ

ਲੁਧਿਆਣਾ (ਨਰਿੰਦਰ) : ਐਂਟੀ ਟੈਰਰਿਸਟ ਫਰੰਟ ਦੇ ਚੇਅਰਮੈਨ ਮਨਿੰਦਰਜੀਤ ਸਿੰਘ ਬਿੱਟਾ ਨੇ ਵੱਡਾ ਬਿਆਨ ਦਿੰਦੇ ਹੋਏ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ 'ਚ ਤਬਦੀਲ ਕਰਨ ਦਾ ਵਿਰੋਧ ਕੀਤਾ ਹੈ ਅਤੇ ਨਾਲ ਹੀ ਕਿਹਾ ਹੈ ਕਿ ਪੰਜਾਬੀ ਅਮਨ-ਸ਼ਾਂਤੀ ਚਾਹੁੰਦੇ ਹਨ। ਮਨਿੰਦਰਜੀਤ ਬਿੱਟਾ ਖਾਲਿਸਤਾਨੀ ਸਮਰਥਕਾਂ 'ਤੇ ਭੜਕਦੇ ਹੋਏ ਦਿਖਾਈ ਦਿੱਤੇ ਅਤੇ ਉਨ੍ਹਾਂ ਕਿਹਾ ਕਿ ਕੁਝ ਲੋਕ ਮਿਲ ਕੇ ਪੰਜਾਬ ਦੀ ਸ਼ਾਂਤੀ ਨੂੰ ਭੰਗ ਨਹੀਂ ਕਰ ਸਕਦੇ। ਇਸ ਦੌਰਾਨ ਮਨਿੰਦਰਜੀਤ ਬਿੱਟਾ ਪੱਤਰਕਾਰਾਂ ਦੇ ਸਵਾਲਾਂ 'ਤੇ ਵੀ ਗੁੱਸੇ ਹੁੰਦੇ ਦੇਖੇ ਗਏ। ਉਨ੍ਹਾਂ ਕਿਹਾ ਕਿ ਰਾਜੋਆਣਾ ਦੇ ਮਾਮਲੇ 'ਚ ਜਿਸ ਦੇ ਮਨ 'ਚ ਵੀ ਵਿਰੋਧ ਹੈ, ਉਸ ਨੂੰ ਅਦਾਲਤ 'ਚ ਜਾਣਾ ਚਾਹੀਦਾ ਹੈ। ਆਪਣੀ ਬਾਇਓਪਿਕ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਹ ਅਗਲੇ ਸਾਲ ਤੱਕ ਰਿਲੀਜ਼ ਹੋ ਜਾਵੇਗੀ।


author

Babita

Content Editor

Related News