ਜਲੰਧਰ ''ਚ ਗੁੰਡਾਗਰਦੀ ਦਾ ਨੰਗਾ ਨਾਚ! ''ਆਪ'' ਵਰਕਰ ਤੇ ਪੁੱਤਰ ''ਤੇ ਜਾਨਲੇਵਾ ਹਮਲਾ

Wednesday, Nov 04, 2026 - 08:01 PM (IST)

ਜਲੰਧਰ ''ਚ ਗੁੰਡਾਗਰਦੀ ਦਾ ਨੰਗਾ ਨਾਚ! ''ਆਪ'' ਵਰਕਰ ਤੇ ਪੁੱਤਰ ''ਤੇ ਜਾਨਲੇਵਾ ਹਮਲਾ

ਜਲੰਧਰ (ਸੋਨੂੰ): ਜਲੰਧਰ ਦੇ ਥਾਣਾ ਡਵੀਜ਼ਨ ਨੰਬਰ 1 ਦੇ ਅਧੀਨ ਆਉਂਦੇ ਰਾਮ ਨਗਰ ਇਲਾਕੇ ਵਿਚ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਇੱਥੇ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਉਸ ਦੇ ਪੁੱਤਰ 'ਤੇ ਦਾਤਰ ਨਾਲ ਜਾਨਲੇਵਾ ਹਮਲਾ ਕਰਕੇ ਦੋਵਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਜ਼ਖ਼ਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਪਿਤਾ ਦੇ ਸਿਰ ਅਤੇ ਹੱਥਾਂ 'ਤੇ ਸੱਟਾਂ ਆਈਆਂ ਹਨ। 

ਪੀੜਤ ਵਿਅਕਤੀ ਨੇ ਦੱਸਿਆ ਕਿ ਘਰ ਦੇ ਬਾਹਰ ਰੌਲਾ ਸੁਣ ਕੇ ਜਦੋਂ ਉਹ ਵੇਖਣ ਲਈ ਬਾਹਰ ਆਏ, ਤਾਂ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ। ਘਟਨਾ ਦੌਰਾਨ ਜਦੋਂ ਉਸ ਦੀ ਧੀ ਬਚਾਅ ਕਰਨ ਆਈ, ਤਾਂ ਉਸ ਨਾਲ ਵੀ ਗਲਤ ਹਰਕਤਾਂ ਕੀਤੀਆਂ ਗਈਆਂ। ਪੀੜਤ ਅਨੁਸਾਰ 15 ਤੋਂ 20 ਨੌਜਵਾਨਾਂ ਨੇ ਹਥਿਆਰਾਂ ਨਾਲ ਹਮਲਾ ਕੀਤਾ ਅਤੇ ਗੱਡੀਆਂ ਦੇ ਸ਼ੀਸ਼ੇ ਭੰਨ ਦਿੱਤੇ। ਇਸ ਘਟਨਾ ਬਾਰੇ ਮੇਅਰ ਵਿਨੀਤ ਧੀਰ ਨੂੰ ਵੀ ਜਾਣੂ ਕਰਵਾਇਆ ਗਿਆ ਹੈ।

ਪੀੜਤ ਮੁਤਾਬਕ ਕੁਝ ਨੌਜਵਾਨਾਂ ਨੇ ਇਲਾਕੇ ਵਿਚ ਆਉਂਦਿਆਂ ਹੀ ਹਮਲਾ ਕਰ ਦਿੱਤਾ। ਇਹ ਪੂਰੀ ਘਟਨਾ ਉੱਥੇ ਲੱਗੇ CCTV ਕੈਮਰਿਆਂ ਵਿਚ ਕੈਦ ਹੋ ਗਈ ਹੈ। ਦੋਸ਼ ਹੈ ਕਿ ਹਮਲਾਵਰਾਂ 'ਤੇ ਪਹਿਲਾਂ ਤੋਂ ਹੀ ਪੁਲਸ ਮਾਮਲੇ ਦਰਜ ਹਨ। ਹਮਲੇ ਦੌਰਾਨ ਪਤਨੀ ਨੇ ਆਪਣੇ ਪੁੱਤਰ ਦੇ ਉੱਪਰ ਲੇਟ ਕੇ ਉਸ ਦੀ ਜਾਨ ਬਚਾਈ। ਪੀੜਤ ਪਰਿਵਾਰ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਗੁਹਾਰ ਲਗਾਈ ਹੈ ਅਤੇ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ।


author

Anmol Tagra

Content Editor

Related News