ਪੰਜਾਬ ਦੀ ਆਰਥਿਕਤਾ, ਬੇਰੁਜ਼ਗਾਰੀ ਅਤੇ ਲੋਕਾਂ ਦੇ ਵਿਸ਼ਵਾਸ ਦੇ ਜਿੱਤਣ ਨੂੰ ਲੈ ਕੇ ਬਣੇਗਾ ਮੈਨੀਫੈਸਟੋ : ਢੀਂਡਸਾ

Tuesday, Jan 18, 2022 - 04:47 PM (IST)

ਪੰਜਾਬ ਦੀ ਆਰਥਿਕਤਾ, ਬੇਰੁਜ਼ਗਾਰੀ ਅਤੇ ਲੋਕਾਂ ਦੇ ਵਿਸ਼ਵਾਸ ਦੇ ਜਿੱਤਣ ਨੂੰ ਲੈ ਕੇ ਬਣੇਗਾ ਮੈਨੀਫੈਸਟੋ : ਢੀਂਡਸਾ

ਸੁਨਾਮ (ਬਾਂਸਲ) : ਪੰਜਾਬ ਲੋਕ ਕਾਂਗਰਸ, ਭਾਜਪਾ ਅਤੇ ਅਕਾਲੀ ਦਲ ਸੰਯੁਕਤ ਗਠਜੋੜ ਦੀਆਂ ਸੀਟਾਂ ਅਤੇ ਉਮੀਦਵਾਰਾਂ ਦੇ ਐਲਾਨ ਨੂੰ ਲੈ ਕੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਮਿਲ ਕੇ ਫ਼ੈਸਲਾ ਲੈਣਗੀਆਂ, ਜਿੱਥੇ ਜਿਸ ਦਾ ਪ੍ਰਭਾਵ ਹੈ, ਉਸ ਮੁਤਾਬਿਕ ਟਿਕਟ ਫਾਈਨਲ ਹੋਵੇਗੀ।

ਉਨ੍ਹਾਂ ਕਿਹਾ ਕਿ ਹੁਣ ਤੱਕ ਸੀਟਾ ਫਾਈਨਲ ਹੋ ਜਾਣੀਆਂ ਸਨ ਪਰ ਕੈਪਟਨ ਅਮਰਿੰਦਰ ਸਿੰਘ ਦੇ ਬਿਮਾਰ ਹੋਣ ਕਾਰਨ ਥੋੜ੍ਹੀ ਦੇਰੀ ਹੋ ਗਈ ਹੈ। ਉਨ੍ਹਾਂ ਨੇ ਮੈਨੀਫੈਸਟੋ ’ਤੇ ਕਿਹਾ ਕਿ ਤਿੰਨੇ ਪਾਰਟੀਆਂ ਇਕੱਠਿਆਂ ਬੈਠ ਕੇ ਮੈਨੀਫੈਸਟੋ ਤਿਆਰ ਕਰਨਗੀਆਂ, ਜਿਸ ਵਿਚ ਪੰਜਾਬ ਦੀ ਆਰਥਿਕਤਾ ਨੂੰ ਸੁਧਾਰਨਾ, ਬੇਰੁਜ਼ਗਾਰੀ ਖਤਮ ਕਰਨਾ ਮੁੱਖ ਟੀਚਾ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਮੈਨੀਫੈਸਟੋ ਲੋਕਾਂ ਦਾ ਵਿਸ਼ਵਾਸ ਜਿੱਤਣ ਲਈ ਤਿਆਰ ਕੀਤਾ ਜਾਵੇਗਾ।


author

Gurminder Singh

Content Editor

Related News