ਕਲੈਟ 2021: ਮਨਹਰ ਬਾਂਸਲ ਨੂੰ ਪੂਰੇ ਭਾਰਤ ’ਚੋਂ ਪਹਿਲਾ ਰੈਂਕ ਹਾਸਲ ਕਰਨ ’ਤੇ ਸੁਖਬੀਰ ਬਾਦਲ ਨੇ ਦਿੱਤੀਆਂ ਮੁਬਾਰਕਾਂ

07/30/2021 6:22:35 PM

ਸ੍ਰੀ ਮੁਕਤਸਰ ਸਾਹਿਬ (ਬਿਊਰੋ): ਕਾਮਨ ਲਾਅ ਐਡਮੀਸ਼ਨ ਟੈਸਟ (ਕਲੈਟ 2021) ’ਚ ਸ੍ਰੀ ਮੁਕਤਸਰ ਸਾਹਿਬ ਵਾਸੀ ਮਨਹਰ ਬਾਂਸਲ ਦੇ ਪੂਰੇ ਭਾਰਤ 'ਚੋਂ ਪਹਿਲਾ ਰੈਂਕ ਹਾਸਲ ਕਰਨ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਨਹਰ ਬਾਂਸਲ ਨੂੰ ਮੁਬਾਰਕਾਂ ਦਿੰਦਿਆਂ ਇਸਨੂੰ ਸ਼ਾਨਦਾਰ ਪ੍ਰਾਪਤੀ ਦੱਸਿਆ।ਸੁਖਬੀਰ ਬਾਦਲ ਨੇ ਸੋਸ਼ਲ ਮੀਡੀਆਂ 'ਤੇ ਵਧਾਈ ਦਿੰਦਿਆਂ ਲਿਖਿਆ ਕਿ 125.5/ 150 ਦੇ ਸ਼ਾਨਦਾਰ ਅੰਕਾਂ ਨਾਲ ਸੀ.ਐੱਲ.ਏ.ਟੀ. ’ਚ ਦੇਸ਼ ਭਰ ’ਚ ਪਹਿਲਾ ਸਥਾਨ ਹਾਸਲ ਕਰਨ ’ਤੇ ਮੁਕਤਸਰ ਸਾਹਿਬ ਦੇ ਪੰਜਾਬੀ ਨੌਜਵਾਨ ਮਨਹਰ ਬਾਂਸਲ ਨੂੰ ਤਹਿ ਦਿਲੋਂ ਮੁਬਾਰਕਾਂ।ਯੂ.ਪੀ.ਐੱਸ.ਸੀ. ਦੀ ਪ੍ਰੀਖਿਆ ’ਚ ਕਾਮਯਾਬ ਹੋ ਕੇ, ਮੈਂ ਉਸ ਦੇ ਆਈ.ਏ.ਐੱਸ.ਅਧਿਕਾਰੀ ਬਣਨ ਦੇ ਸੁਫ਼ਨੇ ’ਚ ਸਫ਼ਲਤਾ ਦੀ ਕਾਮਨਾ ਕਰਦਾ ਹਾਂ।

ਇਹ ਵੀ ਪੜ੍ਹੋ : ਕਲੈਟ 2021 'ਚ ਪੰਜਾਬੀ ਨੇ ਮਾਰੀਆਂ ਮੱਲਾਂ, ਭਾਰਤ ਭਰ 'ਚੋਂ ਪਹਿਲੇ ਰੈਂਕ 'ਤੇ ਰਿਹਾ ਮਨਹਰ ਬਾਂਸਲ

 

 

PunjabKesari

ਦੱਸਣਯੋਗ ਹੈ ਕਿ ਕਲੈਟ ਦੀ ਪ੍ਰੀਖਿਆ ਜੋ 23 ਜੁਲਾਈ ਨੂੰ ਹੋਈ ਉਸ ’ਚੋਂ ਮਨਹਰ ਬਾਂਸਲ ਨੇ 150 ਵਿਚੋਂ 125.5 ਅੰਕ ਪ੍ਰਾਪਤ ਕੀਤੇ ਹਨ। ਮਨਹਰ ਬਾਂਸਲ ਨੇ ਸਾਲ 2019 ਵਿਚ ਆਈ.ਸੀ.ਐੱਸ.ਈ. ਦਸਵੀਂ ਦੀ ਪ੍ਰੀਖਿਆ ਵਿਚ ਪਹਿਲਾ ਸਥਾਨ ਹਾਸਲ ਕੀਤਾ ਸੀ।ਮਨਹਰ ਨੇ ਗਿਆਰਵੀ ਬਾਰਵੀ ਦੀ ਪੜ੍ਹਾਈ ਦਿੱਲੀ ਪਬਲਿਕ ਸਕੂਲ ਆਰ.ਕੇ. ਪੁਰਮ ਦਿੱਲੀ ਤੋਂ ਕੀਤੀ। ਮਨਹਰ ਦੇ ਪਿਤਾ ਡਾ. ਮਦਨ ਮੋਹਨ ਬਾਂਸਲ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਸਿੱਧ ਡਾਕਟਰ ਹਨ ਜਦਕਿ ਮਾਤਾ ਡਾ.ਬੰਦਨਾ ਬਾਂਸਲ  ਈ.ਐੱਨ.ਟੀ. ਮਾਹਿਰ ਵਜੋਂ ਸਰਕਾਰੀ ਹਸਪਤਾਲ ਸ੍ਰੀ ਮੁਕਤਸਰ ਸਾਹਿਬ ਵਿਖੇ ਸੇਵਾਵਾਂ ਦੇ ਰਹੇ ਹਨ। ਜਦਕਿ ਭਰਾ ਦਕਸ਼ ਬਾਂਸਲ ਹੁਣ ਰਾਮ ਮਨੋਹਰ ਲੋਹੀਆ ਹਸਪਤਾਲ ਦਿੱਲੀ ਵਿਖੇ ਐੱਮ.ਡੀ. ਮੈਡੀਕਲ ਕਰ ਰਿਹਾ। ਮਨਹਰ ਬਾਂਸਲ ਦੀ ਯੋਜਨਾ ਹੁਣ ਐੱਨ.ਐੱਲ.ਯੂ. ਬੈਂਗਲੁਰੂ ਵਿਖੇ ਬੀ.ਏ.ਐਲ.ਐਲ.ਬੀ. ਦੀ ਪੜ੍ਹਾਈ ਕਰਨ ਦੀ ਹੈ। ਮਨਹਰ ਦੀ ਇਸ ਪ੍ਰਾਪਤੀ ਨਾਲ ਸ਼ਹਿਰ ਵਿਚ ਖੁਸ਼ੀ ਦੀ ਲਹਿਰ ਹੈ।

ਇਹ ਵੀ ਪੜ੍ਹੋ : ਮਜ਼ਦੂਰ ਦੀ ਧੀ ‘ਜੋਤ’ ਦੇ ਸੁਰਾਂ ਨੇ ਇੰਟਰਨੈੱਟ ’ਤੇ ਮਚਾਇਆ ਧਮਾਲ, ਵੇਖੋ ਵੀਡੀਓ

ਨੋਟ -  ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


Shyna

Content Editor

Related News