ਸੀਨੀਅਰ ਕਾਂਗਰਸੀ ਨੇਤਾ ਨੇ ਗਰੁੱਪ ''ਚ ਪਾਈ ਅਸ਼ਲੀਲ ਵੀਡੀਓ, ਸ਼ਰਮਸਾਰ ਹੋਏ ਗਰੁੱਪ ਮੈਂਬਰ

Thursday, Jun 18, 2020 - 10:00 AM (IST)

ਸੀਨੀਅਰ ਕਾਂਗਰਸੀ ਨੇਤਾ ਨੇ ਗਰੁੱਪ ''ਚ ਪਾਈ ਅਸ਼ਲੀਲ ਵੀਡੀਓ, ਸ਼ਰਮਸਾਰ ਹੋਏ ਗਰੁੱਪ ਮੈਂਬਰ

ਮੰਡੀ ਗੋਬਿੰਦਗੜ੍ਹ (ਮੱਗੋ): ਕਾਂਗਰਸ ਦੇ ਸੂਬਾਈ ਪੱਧਰ ਦੇ ਇਕ ਸੀਨੀਅਰ ਨੇਤਾ ਨੇ ਬੀਤੀ ਸ਼ਾਮ 8 ਵਜੇ 12.47 ਸੈਕਿੰਡ ਦਾ ਅਸ਼ਲੀਲ ਵੀਡੀਓ ਸੈਂਡ ਕਰ ਦਿੱਤਾ। ਵੀਡੀਓ ਪਾਉਣ ਤੋਂ ਬਾਅਦ ਗਰੁੱਪ ਮੈਂਬਰਾਂ ਨੇ ਕਾਂਗਰਸੀ ਨੇਤਾ ਨੂੰ ਵੀਡੀਓ ਡਿਲੀਟ ਕਰਨ ਨੂੰ ਕਿਹਾ ਤੇ ਨੇਤਾ ਜੀ ਗਰੁੱਪ 'ਚੋਂ ਲੈਫਟ ਹੋ ਗਏ। ਗਰੁੱਪ ਦੇ ਸਮੁੱਚੇ ਮੈਂਬਰਾਂ ਨੇ ਉਨ੍ਹਾਂ ਨੂੰ ਖੂਬ ਖਰੀਆਂ-ਖੋਟੀਆਂ ਸੁਣਾਈਆਂ ਅਤੇ ਇਸ ਨੇਤਾ ਦਾ ਸਖ਼ਤ ਵਿਰੋਧ ਸ਼ੁਰੂ ਹੋ ਗਿਆ। ਵੀਡੀਓ ਪਾਉਂਦੇ ਹੀ ਪਾਰਟੀ ਦੀ ਇਕ ਮਹਿਲਾ ਕਾਰਕੁੰਨ ਵੀ ਆਪਣਾ ਗੁੱਸਾ ਜਾਹਰ ਕਰ ਕੇ ਇਸ ਗਰੁੱਪ 'ਚੋਂ ਲੈਫਟ ਹੋ ਗਈ। ਕਿਸੇ ਵਿਅਕਤੀ ਨੇ ਬਾਅਦ 'ਚ ਫਿਰ ਨੇਤਾ ਨੂੰ ਇਸ ਗਰੁੱਪ 'ਚ ਐਡ ਕਰ ਲਿਆ।

ਫਿਰ ਨੇਤਾ ਨੇ ਆਪਣੇ ਬਚਾਅ 'ਚ ਇਕ ਲੰਮਾ ਵਾਇਸ ਮੈਸੇਜ ਹਲਕਾ ਵਿਧਾਇਕ ਦੇ ਨਾਂ ਛੱਡਦਿਆਂ ਆਪਣੀ ਗਲਤੀ ਲਈ ਦੋਸ਼ ਬੱਚਿਆਂ 'ਤੇ ਲਾਉਂਦਿਆਂ ਕਿਹਾ ਕਿ ਇਹ ਵੀਡੀਓ ਉਨ੍ਹਾਂ ਦੇ ਮੋਬਾਇਲ ਵਿਚ ਸੀ ਅਤੇ ਬੱਚਿਆਂ ਨੇ ਸੈਂਡ ਕਰ ਦਿੱਤਾ। ਨੇਤਾ ਨੇ ਕਿਹਾ ਕਿ ਉਸ ਨੂੰ ਮੁਆਫ ਕਰ ਦਿਓ। ਅਜਿਹੀ ਗਲਤੀ ਮੁੜ ਨਹੀਂ ਹੋਵੇਗੀ ਪਰ ਇਸ ਤੋਂ ਪਹਿਲਾਂ ਵੀ ਇਹ ਨੇਤਾ ਜੀ ਅਜਿਹੀ ਗਲਤੀ ਦੋ ਵਾਰ ਕਰ ਚੁੱਕੇ ਹਨ। ਹਰ ਵਾਰ ਲੋਕ ਉਨ੍ਹਾਂ ਦੇ ਸੀਨੀਅਰ ਹੋਣ ਕਾਰਣ ਉਨ੍ਹਾਂ ਨੂੰ ਮੁਆਫ ਕਰ ਦਿੰਦੇ ਹਨ। ਹੁਣ ਇਸ ਨੇਤਾ ਦਾ ਭਾਰੀ ਵਿਰੋਧ ਹੋ ਰਿਹਾ ਹੈ। ਹੁਣ ਨੇਤਾ ਨੂੰ ਗਰੁੱਪ 'ਚੋਂ ਪੱਕੇ ਤੌਰ 'ਤੇ ਲੈਫਟ ਕਰ ਦਿੱਤਾ ਗਿਆ ਹੈ। ਨਾਲ ਹੀ ਕਾਂਗਰਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਹਲਕਾ ਵਿਧਾਇਕ ਇਸ ਗੱਲ ਤੋਂ ਬਹੁਤ ਨਾਰਾਜ਼ ਹਨ।


author

Shyna

Content Editor

Related News