ਸੈਕੇਸ ਰੈਕੇਟ ਦਾ ਪਰਦਾਫਾਸ਼, 18 ਮਹਿਲਾਵਾਂ ਗ੍ਰਿਫਤਾਰ

Monday, Jan 20, 2020 - 06:15 PM (IST)

ਸੈਕੇਸ ਰੈਕੇਟ ਦਾ ਪਰਦਾਫਾਸ਼, 18 ਮਹਿਲਾਵਾਂ ਗ੍ਰਿਫਤਾਰ

ਮੰਡੀ ਗੋਬਿੰਦਗੜ੍ਹ (ਬਿਪਨ ਭਾਰਦਵਾਜ) : ਮੰਡੀ ਗੋਬਿੰਦਗੜ੍ਹ ਪੁਲਸ ਨੇ ਸ਼ਹਿਰ ਚੱਲ ਰਹੇ ਸੈਕੇਸ ਰੈਕੇਟ ਦਾ ਪਰਦਾਫਾਸ਼ ਕਰਦਿਆਂ 18 ਮਹਿਲਾਵਾਂ ਸਮੇਤ 6 ਗ੍ਰਾਹਕਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੂੰ ਸੂਚਨਾ ਮਿਲੀ ਸੀ ਕਿ ਸ਼ਹਿਰ 'ਚ ਵੱਡੇ ਪੱਧਰ 'ਤੇ ਸੈਕੇਸ ਰੈਕੇਟ ਚੱਲ ਰਿਹਾ ਹੈ, ਜਿਸਤੋਂ ਬਾਅਦ ਪੁਲਸ ਪਾਰਟੀ ਨੇ ਰੇਡ ਕਰਕੇ 18 ਮਹਿਲਾਵਾਂ ਸਮੇਤ 6 ਵਿਅਕਤੀਆਂ ਨੂੰ ਕਾਬੂ ਕੀਤਾ। ਜਾਣਕਾਰੀ ਮੁਤਾਬਕ ਮਨੀਸ਼ਾ ਤੇ ਮੁਸਕਾਨ ਨਾਂ ਦੀਆਂ ਮਹਿਲਾਵਾਂ ਇਸ ਸੈਕੇਟ ਰੈਕੇਟ ਨੂੰ ਚਲਾ ਰਹੀਆਂ ਸਨ। ਇਸ ਗੋਰਖ ਧੰਦੇ ਨੂੰ ਚਲਾਉਣ ਵਾਲੀ ਮੁਸਕਾਨ ਨੂੰ 2017 'ਚ ਵੀ ਗ੍ਰਿਫਤਾਰ ਕੀਤਾ ਗਿਆ ਸੀ।


author

Baljeet Kaur

Content Editor

Related News