ਮਿਊਂਸੀਪਲ ਕਰਮਚਾਰੀ ਦਲ ਵੱਲੋਂ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਸੌਂਪਿਆ ਮੰਗ-ਪੱਤਰ

Tuesday, Aug 08, 2017 - 11:17 AM (IST)


ਲੁਧਿਆਣਾ(ਪਾਲੀ)-ਮਿਊਂਸੀਪਲ ਕਰਮਚਾਰੀ ਦਲ ਅਤੇ ਵਾਲਮੀਕਿ ਸਮਾਜ ਬਚਾਓ ਅੰਦੋਲਨ ਦਾ ਇਕ ਵਫ਼ਦ ਅੱਜ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੂੰ ਕਰਮਚਾਰੀ ਦਲ ਦੇ ਚੇਅਰਮੈਨ ਅਤੇ ਮੁੱਖ ਸੰਚਾਲਕ ਭਾਵਾਧਸ ਵਿਜੇ ਦਾਨਵ ਦੀ ਅਗਵਾਈ ਵਿਚ ਮਿਲਿਆ । ਇਸ ਮੌਕੇ ਕਰਮਚਾਰੀ ਦਲ ਦੇ ਵਾਈਸ ਚੇਅਰਮੈਨ ਚੌਧਰੀ ਯਸ਼ਪਾਲ ਅਤੇ ਵਾਲਮੀਕਿ ਸਮਾਜ ਬਚਾਓ ਅੰਦੋਲਨ ਦੇ ਪ੍ਰਧਾਨ ਓਮਪਾਲ ਚਨਾਲੀਆ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ । ਇਸ ਮੌਕੇ ਮਿਊਂਸੀਪਲ ਕਰਮਚਾਰੀ ਦਲ ਵੱਲੋਂ ਇਕ ਮੰਗ-ਪੱਤਰ ਵੀ ਵਿਜੇ ਸਾਂਪਲਾ ਨੂੰ ਸੌਂਪਿਆ ਗਿਆ।

ਇਸ ਮੰਗ-ਪੱਤਰ ਰਾਹੀਂ ਮੰਗ ਕੀਤੀ ਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਵੱਲੋਂ ਕੈਬਨਿਟ ਵਿਚ ਇਕ ਫ਼ੈਸਲਾ ਪਾਸ ਕੀਤਾ ਗਿਆ, ਜਿਸ ਰਾਹੀਂ ਜੋ ਸਫ਼ਾਈ ਕਰਮਚਾਰੀ ਅਤੇ ਸੀਵਰਮੈਨ ਜਿਨ੍ਹਾਂ ਨੂੰ ਕੰਮ ਕਰਦੇ ਹੋਏ ਤਿੰਨ ਸਾਲ ਹੋ ਗਏ ਸਨ, ਉਨ੍ਹਾਂ ਨੂੰ ਪੱਕਾ ਕੀਤਾ ਗਿਆ ਸੀ । ਇਸ ਫ਼ੈਸਲੇ ਨੂੰ ਬਕਾਇਦਾ ਪੰਜਾਬ ਵਿਧਾਨ ਸਭਾ ਵੱਲੋਂ ਪਾਸ ਕੀਤਾ ਗਿਆ ਅਤੇ ਫ਼ੈਸਲੇ ਨੂੰ ਮਾਣਯੋਗ ਗਵਰਨਰ ਵੱਲੋਂ ਪਾਸ ਕਰ ਕੇ ਇਸ ਸਬੰਧੀ ਨੋਟੀਫਿਕੇਸ਼ਨ ਨੂੰ ਵੱਖ-ਵੱਖ ਵਿਭਾਗਾਂ ਨੂੰ ਭੇਜ ਦਿੱਤਾ ਗਿਆ । ਇਸ ਤੋਂ ਇਲਾਵਾ ਉਨ੍ਹਾਂ ਮੰਗ ਕੀਤੀ ਕਿ ਏ. ਟੂ. ਜ਼ੈੱਡ ਕੰਪਨੀ ਨੂੰ ਤੁਰੰਤ ਬੰਦ ਕੀਤਾ ਜਾਵੇ, ਕਿਉਂਕਿ ਇਹ ਵਾਲਮੀਕਿ ਸਮਾਜ ਦੇ ਲੋਕਾਂ ਦਾ ਰੁਜ਼ਗਾਰ ਖੋਹ ਰਹੀ ਹੈ । ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਏ. ਟੂ. ਜ਼ੈੱਡ ਕੰਪਨੀ ਨਾਲ ਸਮਝੌਤਾ ਹੋਇਆ ਸੀ ਕਿ ਉਹ ਸਿਰਫ਼ ਤੇ ਸਿਰਫ਼ ਸ਼ਹਿਰ ਦੇ ਮੇਨ ਪੁਆਇੰਟਾਂ ਤੋਂ ਹੀ ਕੂੜਾ ਚੁੱਕੇਗੀ ਅਤੇ ਜਦੋਂ ਕਿ ਡੋਰ-ਟੂ-ਡੋਰ ਕੰਮ ਚੁੱਕਣ ਦਾ ਕੰਮ ਸਿਰਫ਼ ਤੇ ਸਿਰਫ਼ ਵਾਲਮੀਕਿ ਸਮਾਜ ਦੇ ਲੋਕਾਂ ਵੱਲੋਂ ਹੀ ਕੀਤਾ ਜਾਵੇਗਾ ਪਰ ਕਾਂਗਰਸ ਸਰਕਾਰ ਜਾਣ-ਬੁੱਝ ਨੇ ਇਨ੍ਹਾਂ ਦੋਵਾਂ ਫ਼ੈਸਲਿਆਂ ਨੂੰ ਲਾਗੂ ਨਾ ਕਰ ਕੇ ਵਾਲਮੀਕਿ ਸਮਾਜ ਦੇ ਲੋਕਾਂ ਨਾਲ ਸ਼ਰੇਆਮ ਧੱਕਾ ਕਰ ਰਹੀ ਹੈ। ਇਸ ਮੌਕੇ ਵਿਜੇ ਦਾਨਵ ਵੱਲੋਂ ਕੇਂਦਰੀ ਮੰਤਰੀ ਨੂੰ ਵਿਸ਼ੇਸ਼ ਤੌਰ 'ਤੇ ਇਹ ਮੰਗ ਕੀਤੀ ਕਿ ਉਹ ਇਸ ਮੁੱਦੇ ਨੂੰ ਸੰਸਦ ਵਿਚ ਚੁੱਕਣ। ਵਿਜੇ ਦਾਨਵ ਨੇ ਦੱਸਿਆ ਕਿ ਬੁੱਧਵਾਰ ਨੂੰ ਮਿਊਂਸੀਪਲ ਕਰਮਚਾਰੀ ਦਲ ਦਾ ਇਕ ਵਫ਼ਦ ਕੇਂਦਰੀ ਮੰਤਰੀ ਵਿਜੇ ਸਾਂਪਲਾ ਦੀ ਅਗਵਾਈ ਵਿਚ ਰਾਸ਼ਟਰੀ ਸਫ਼ਾਈ ਕਰਮਚਾਰੀ ਕਮਿਸ਼ਨਰ ਦੇ ਚੇਅਰਮੈਨ ਨੂੰ ਮਿਲ ਕੇ ਉਨ੍ਹਾਂ ਨੂੰ ਆਪਣੀਆਂ ਸਮੱਸਿਆਵਾਂ ਦੱਸੇਗਾ ।


Related News