ਨਾਕੇ 'ਤੇ ਭੱਜਣ ਦੀ ਕੋਸ਼ਿਸ਼ ਦੌਰਾਨ ਪੁਲਸ ਮੁਲਾਜ਼ਮ ਵਲੋਂ ਚਲਾਈ ਗੋਲ਼ੀ ਕਾਰਨ ਵਿਅਕਤੀ ਦੀ ਮੌਤ
Friday, Dec 11, 2020 - 11:52 AM (IST)
ਅੰਮ੍ਰਿਤਸਰ (ਸੰਜੀਵ): ਮਾਨਾਂਵਾਲਾ ਟੋਲ ਪਲਾਜ਼ੇ ਦੇ ਨੇੜੇ ਗੱਡੀ ਭਜਾ ਰਹੇ ਨੌਜਵਾਨ ਨੂੰ ਪੁਲਸ ਨੇ ਰੁਕਣ ਲਈ ਕਿਹਾ ਤਾਂ ਨੌਜਵਾਨ ਨਹੀਂ ਰੁਕਿਆ, ਜਿਸ ਕਾਰਨ ਪੁਲਸ ਵਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਗੱਡੀ ਚਾਲਕ ਇੰਦਰਜੀਤ ਦੀ ਮੌਕੇ 'ਤੇ ਮੌਤ ਹੋ ਗਈ। ਫਿਲਹਾਲ ਮਾਮਲੇ ਦੀ ਜੂਡੀਸ਼ੀਅਲ ਜਾਂਚ ਕਰ ਰਹੇ ਵਿਕਾਸ ਹੀਰਾ ਨੇ ਮੌਤ ਦਾ ਕਾਰਣ ਗੋਲੀ ਦੱਸਿਆ, ਜਦੋਂ ਕਿ ਉਨ੍ਹਾਂ ਕਿਹਾ ਕਿ ਪੋਸਟਮਾਰਟਮ ਰਿਪੋਰਟ ਆਉਣ 'ਤੇ ਇਸ ਗੱਲ ਦਾ ਖੁਲਾਸਾ ਹੋਵੇਗਾ ਕਿ ਮਰਨ ਵਾਲੇ ਨੂੰ ਕਿੰਨੀਆਂ ਗੋਲੀਆਂ ਲੱਗੀਆਂ ਸਨ।ਵੀਡੀਓਗ੍ਰਾਫੀ ਵਿਚ ਹੋਏ ਮ੍ਰਿਤਕ ਦੇ ਪੋਸਟਮਾਰਟਮ ਉਪਰੰਤ ਜਾਂਚ ਟੀਮ ਨੇ ਘਟਨਾ ਸਥਾਨ ਦਾ ਦੌਰਾ ਕੀਤਾ।
ਇਹ ਵੀ ਪੜ੍ਹੋ: ਪਿੰਡ ਬੱਡੂਵਾਲ ਦੇ ਨੌਜਵਾਨ ਸੰਦੀਪ ਸਿੰਘ ਨੇ ਰਚਿਆ ਇਤਿਹਾਸ, ਦਰਜ ਕਰਾਇਆ ਚੌਥਾ ਵਰਲਡ ਰਿਕਾਰਡ
ਦੱਸਣਯੋਗ ਹੈ ਕਿ 8 ਦਸੰਬਰ ਦੀ ਸ਼ਾਮ 6 :30 ਵਜੇ ਮਾਨਾਂਵਾਲਾ ਟੋਲ ਪਲਾਜ਼ੇ ਦੇ ਨੇੜੇ ਫਾਰਚੂਨਰ ਗੱਡੀ ਚਾਲਕ ਇੰਦਰਜੀਤ ਸਿੰਘ ਦੇ ਨਾਕੇ 'ਤੇ ਨਾ ਰੁਕਣ ਕਾਰਣ ਪੁਲਸ ਨੇ ਫਾਇਰਿੰਗ ਕੀਤੀ ਸੀ, ਜਿਸ ਤੋਂ ਬਾਅਦ ਇੰਦਰਜੀਤ ਸਿੰਘ ਦੀ ਹਸਪਤਾਲ 'ਚ ਮੌਤ ਹੋ ਗਈ ਸੀ, ਜਿਸਦਾ ਨੋਟਿਸ ਲੈਂਦੇ ਹੋਏ ਐੱਸ. ਐੱਸ. ਪੀ . ਦਿਹਾਤੀ ਧਰੁਵ ਦਹੀਆ ਨੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਇਸਦੀ ਜਾਂਚ ਕਰਵਾਉਣ ਲਈ ਲਿਖਤੀ ਪੱਤਰ ਭੇਜਿਆ ਅਤੇ ਉਸੇ ਆਧਾਰ 'ਤੇ ਐੱਸ. ਡੀ. ਐੱਮ . ਵਿਕਾਸ ਹੀਰਾ ਨੂੰ 90 ਦਿਨਾਂ ਦੇ ਅੰਦਰ ਇਸ ਪੂਰੇ ਮਾਮਲੇ ਦੀ ਰਿਪੋਰਟ ਬਣਾ ਕੇ ਸੌਂਪਣ ਲਈ ਕਿਹਾ ਗਿਆ। ਅੱਜ ਸਵੇਰੇ ਹੀ ਵਿਕਾਸ ਹੀਰਾ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਪੂਰੀ ਵੀਡੀਓਗ੍ਰਾਫੀ ਵਿਚ ਤਿੰਨ ਡਾਕਟਰਾਂ ਦੇ ਇਕ ਬੋਰਡ ਨੇ ਇੰਦਰਜੀਤ ਸਿੰਘ ਦਾ ਪੋਸਟਮਾਰਟਮ ਕੀਤਾ।
ਇਹ ਵੀ ਪੜ੍ਹੋ: ਨਵ-ਵਿਆਹੇ ਜੋੜੇ ਦਾ ਸ਼ਲਾਘਾਯੋਗ ਕਦਮ, ਕਿਸਾਨਾਂ ਲਈ ਜੋ ਕੀਤਾ ਸੁਣ ਤੁਸੀਂ ਵੀ ਕਹੋਗੇ ਵਾਹ-ਵਾਹ
ਸੀ.ਸੀ.ਟੀ.ਵੀ. ਫੁਟੇਜ ਅਤੇ ਗੱਡੀ ਨੂੰ ਕਬਜ਼ੇ 'ਚ ਲੈਣ ਜਾਂਚ ਅਧਿਕਾਰੀ : ਮਰਨ ਵਾਲੇ ਇੰਦਰਜੀਤ ਸਿੰਘ ਦੇ ਭਰਾ ਮਨਿੰਦਰਪਾਲ ਸਿੰਘ ਨੇ ਅੱਜ ਐੱਸ. ਡੀ. ਐੱਮ . ਵਿਕਾਸ ਹੀਰਾ ਤੋਂ ਲਿਖਤੀ ਮੰਗ ਕੀਤੀ ਹੈ ਕਿ ਫਾਰਚੂਨਰਗੱਡੀ ਨੂੰ ਕਬਜ਼ੇ 'ਚ ਲਿਆ ਜਾਵੇ ਅਤੇ ਟੋਲ ਪਲਾਜ਼ੇ ਦੇ ਆਸਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਰਾਖਵਾਂ ਕਰ ਲਿਆ ਜਾਵੇ, ਤਾਂ ਕਿ ਉਸਦੇ ਨਾਲ ਛੇੜਛਾੜ ਨਾ ਹੋਵੇ ਅਤੇ ਜਾਂਚ ਪੂਰੀ ਪਾਰਦਸ਼ਤਾ ਨਾਲ ਕੀਤੀ ਜਾਵੇ। ਮਨਿੰਦਰਪਾਲ ਸਿੰਘ ਨੇ ਇਹ ਵੀ ਲਿਖਿਆ ਕਿ ਪੁਲਸ ਘਟਨਾ ਨੂੰ ਤੋੜ-ਮਰੋੜ ਕੇ ਦੱਸ ਰਹੀ ਹੈ, ਜਦੋਂ ਕਿ ਘਟਨਾ ਦੇ ਸਮੇਂ ਕੁਝ ਕਿਸਾਨ ਧਰਨੇ 'ਤੇ ਸਨ ਅਤੇ ਇਸਦੀ ਵੀਡੀਓ ਵੀ ਬਣਾਈ ਗਈ ਸੀ, ਜਿਸ ਤੋਂ ਪਤਾ ਚੱਲਿਆ ਹੈ ਕਿ ਪੁਲਸ ਵੱਲੋਂ ਇਹ ਡਿਲੀਟ ਕਰਵਾਈ ਗਈ ਹੈ।
ਇਹ ਵੀ ਪੜ੍ਹੋ: ਸੇਵਾਮੁਕਤ ਸੀ.ਆਈ.ਡੀ.ਇੰਸਪੈਕਟਰ ਨੇ ਖ਼ੁਦ ਨੂੰ ਮਾਰੀ ਗੋਲ਼ੀ, ਸੁਸਾਇਡ ਨੋਟ 'ਚ ਲਿਖਿਆ ਖ਼ੁਦਕੁਸ਼ੀ ਦਾ ਸੱਚ
8 ਦਸੰਬਰ ਨੂੰ ਮਾਨਾਵਾਲਾ ਟੋਲ ਪਲਾਜ਼ੇ ਦੇ ਨੇੜੇ ਅੰਬਾਲਾ ਤੋਂ ਸੀ. ਆਈ. ਏ . ਸਟਾਫ ਦੀ ਕਾਲ ਤੋਂ ਬਾਅਦ ਸੀ.ਆਈ.ਏ.ਸਟਾਫ ਦੇ ਏ. ਐੱਸ. . ਆਈ. ਵਿਨੋਦ ਕੁਮਾਰ ਨੇ ਦਰਸ਼ਨ ਸਿੰਘ, ਨਿਰਵੈਰ ਸਿੰਘ, ਸੁਰਿੰਦਰ ਕੁਮਾਰ ਅਤੇ ਦਵਿੰਦਰਪਾਲ ਸਿੰਘ (ਸਾਰੇ ਏ. ਐੱਸ. ਆਈ. ) ਤੋਂ ਇਲਾਵਾ ਪੁਲਸ ਪਾਰਟੀ ਨਾਲ ਨਾਕਾ ਲਾ ਕੇ ਫਾਰਚੂਨਰ ਕਾਰ ਨੰਬਰ ਐੱਚ. ਆਰ. 01 ਏ. ਈ. 6600 ਨੂੰ ਫੜਨ ਲਈ ਜਾਲ ਵਿਛਾਇਆ ਸੀ। ਪੁਲਸ ਵੱਲੋਂ ਬੈਰੀਕੇਡਿੰਗ ਕੀਤੀ ਗਈ ਸੀ, ਜਦੋਂ ਕਿ ਏ. ਐੱਸ. ਆਈ . ਵਿਨੋਦ ਕੁਮਾਰ ਅਨੁਸਾਰ ਗੱਡੀ ਚਾਲਕ ਨੇ ਨਾਕਾ ਪਾਰਟੀ 'ਤੇ ਗੱਡੀ ਚੜ੍ਹਾਉਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਨ੍ਹਾਂ ਨੇ ਸੈਲਫ ਡਿਫੈਂਸ ਵਿਚ ਗੋਲੀਆਂ ਚਲਾਈਆਂ ਸਨ। ਗੱਡੀ ਰੁਕਣ 'ਤੇ ਜ਼ਖ਼ਮੀ ਇੰਦਰਜੀਤ ਸਿੰਘ ਨੂੰ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਸਦੀ ਮੌਤ ਹੋ ਗਈ ਸੀ । ਇਸ ਮਾਮਲੇ ਵਿਚ ਪੁਲਸ ਨੇ ਮਰਨ ਵਾਲੇ ਇੰਦਰਜੀਤ ਸਿੰਘ ਵਿਰੁੱਧ ਥਾਣਾ ਜੰਡਿਆਲਾ ਵਿਚ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕਰ ਲਿਆ ਸੀ ।
ਇਹ ਵੀ ਪੜ੍ਹੋ: ਕੜਾਕੇ ਦੀ ਠੰਡ 'ਚ ਦਿੱਲੀ ਸਰਹੱਦ 'ਤੇ ਡਟੇ ਕਿਸਾਨਾਂ ਲਈ ਬੀਬੀਆਂ ਨੇ ਸੰਭਾਲੀ ਸਵੈਟਰ ਬੁਣਨ ਦੀ ਸੇਵਾ
ਇਹ ਕਹਿਣਾ ਹੈ ਐੱਸ. ਡੀ. ਐੱਮ. ਦਾ? : ਮਾਮਲੇ ਦੀ ਜਾਂਚ ਕਰ ਰਹੇ ਐੱਸ. ਡੀ. ਐੱਮ . ਵਿਕਾਸ ਹੀਰਾ ਦਾ ਕਹਿਣਾ ਹੈ ਕਿ ਮ੍ਰਿਤਕ ਦਾ ਪਰਿਵਾਰ ਉਨ੍ਹਾਂ ਦੇ ਸੰਪਰਕ ਵਿਚ ਹੈ ਅਤੇ ਪੋਸਟਮਾਰਟਮ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਨੂੰ ਟੇਕਅੱਪ ਕਰ ਲਿਆ ਸੀ । ਅੱਜ ਘਟਨਾ ਸਥਾਨ ਦਾ ਵੀ ਦੌਰਾ ਕੀਤਾ ਗਿਆ। ਫਿਲਹਾਲ ਹੁਣ ਤਕ ਦੀ ਜਾਂਚ ਵਿਚ ਇਹੀ ਸਾਹਮਣੇ ਆਇਆ ਹੈ ਕਿ ਇੰਦਰਜੀਤ ਦੀ ਮੌਤ ਗੋਲੀ ਲੱਗਣ ਨਾਲ ਹੋਈ ਸੀ।