ਫਾਹਾ ਲੈਣ ਲੱਗਿਆਂ ਬੈਲਟ ਟੁੱਟਣ ਕਾਰਨ ਹੇਠਾਂ ਡਿਗਿਆ ਵਿਅਕਤੀ, ਫਿਰ ਕੀਤੀ ਖੌਫ਼ਨਾਕ ਵਾਰਦਾਤ

Thursday, Oct 29, 2020 - 10:07 AM (IST)

ਫਾਹਾ ਲੈਣ ਲੱਗਿਆਂ ਬੈਲਟ ਟੁੱਟਣ ਕਾਰਨ ਹੇਠਾਂ ਡਿਗਿਆ ਵਿਅਕਤੀ, ਫਿਰ ਕੀਤੀ ਖੌਫ਼ਨਾਕ ਵਾਰਦਾਤ

ਚੰਡੀਗੜ੍ਹ (ਸੁਸ਼ੀਲ) : ਮਲੋਆ 'ਚ ਬੁੱਧਵਾਰ ਨੂੰ ਇਕ ਵਿਅਕਤੀ ਨੇ ਜੰਗਲੀ ਇਲਾਕੇ ਦੇ ਦਰੱਖਤ ’ਤੇ ਬੈਲਟ ਦੇ ਸਹਾਰੇ ਫਾਹਾ ਲਾ ਲਿਆ। ਭਾਰ ਪੈਣ ’ਤੇ ਬੈਲਟ ਟੁੱਟਣ ਨਾਲ ਵਿਅਕਤੀ ਹੇਠਾਂ ਡਿੱਗ ਗਿਆ। ਇਸ ਤੋਂ ਬਾਅਦ ਉਸ ਨੇ ਖੁਦ ਹੀ ਧੌਣ ’ਤੇ ਚਾਕੂ ਨਾਲ ਵਾਰ ਕਰ ਲਿਆ। ਸੂਚਨਾ ਮਿਲਦੇ ਪਹੁੰਚੀ ਪੁਲਸ ਨੇ ਲਹੂ-ਲੁਹਾਨ ਅਤੁੱਲ ਥਾਪਾ (53) ਨੂੰ ਪੀ. ਜੀ. ਆਈ. 'ਚ ਦਾਖ਼ਲ ਕਰਵਾਇਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪੁਲਸ ਅਨੁਸਾਰ ਨੇਪਾਲੀ ਮੂਲ ਦਾ ਅਤੁੱਲ ਥਾਪਾ ਪੀ. ਜੀ. ਆਈ. ਦੀ ਕੰਟੀਨ 'ਚ ਨੌਕਰੀ ਕਰਦਾ ਹੈ। ਉਸ ਦੀਆਂ ਦੋ ਧੀਆਂ ਵੀ ਹਨ। ਬੁੱਧਵਾਰ ਨੂੰ ਉਹ ਘਰੋਂ ਨਿਕਲ ਕੇ ਸੈਕਟਰ-38 ਵੈਸਟ ਦੇ ਜੰਗਲੀ ਇਲਾਕੇ 'ਚ ਦਰੱਖਤ ’ਤੇ ਬੈਲਟ ਦੇ ਸਹਾਰੇ ਲਟਕ ਗਿਆ ਪਰ ਬੈਲਟ ਟੁੱਟਣ ਕਾਰਨ ਹੇਠਾਂ ਡਿਗ ਗਿਆ। ਇਸ ਤੋਂ ਬਾਅਦ ਉਸ ਨੇ ਧੌਣ ’ਤੇ ਚਾਕੂ ਮਾਰ ਕੇ ਖ਼ੁਦਕਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਥਾਪਾ ਨੂੰ ਲਹੂ-ਲੁਹਾਨ ਹਾਲਤ 'ਚ ਵੇਖ ਕੇ ਰਾਹਗੀਰ ਨੇ ਪੁਲਸ ਕੰਟਰੋਲ ਰੂਮ 'ਚ ਸੂਚਨਾ ਦਿੱਤੀ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਉਸ ਨੂੰ ਹਸਪਤਾਲ ਪਹੁੰਚਾਇਆ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

Babita

Content Editor

Related News