ਭਾਖ਼ੜਾ ਨਹਿਰ 'ਚ ਵਿਅਕਤੀ ਨੇ ਮਾਰੀ ਛਾਲ, ਖ਼ੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਓ 'ਚ ਦੱਸਿਆ ਮੌਤ ਦਾ ਕਾਰਨ

Wednesday, Jul 21, 2021 - 06:34 PM (IST)

ਭਾਖ਼ੜਾ ਨਹਿਰ 'ਚ ਵਿਅਕਤੀ ਨੇ ਮਾਰੀ ਛਾਲ, ਖ਼ੁਦਕੁਸ਼ੀ ਤੋਂ ਪਹਿਲਾਂ ਬਣਾਈ ਵੀਡੀਓ 'ਚ ਦੱਸਿਆ ਮੌਤ ਦਾ ਕਾਰਨ

ਪਾਤੜਾਂ (ਅਡਵਾਨੀ) : ਪਿੰਡ ਬਰਾਸ ਦੇ ਇਕ ਵਿਅਕਤੀ ਨੇ ਤੰਗ ਪ੍ਰੇਸ਼ਾਨ ਕੀਤੇ ਜਾਣ ਤੋਂ ਦੁਖ਼ੀ ਹੋ ਕੇ ਭਾਖੜਾ ਵਿਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਵਿਅਕਤੀ ਵੱਲੋਂ ਮਰਨ ਤੋਂ ਪਹਿਲਾਂ ਇਕ ਵੀਡੀਓ ਵੀ ਬਣਾਈ ਗਈ ਹੈ। ਉਧਰ ਘੱਗਾ ਪੁਲਸ ਨੇ ਇਸ ਮਾਮਲੇ ਵਿਚ ਦੋ ਨੌਜਵਾਨਾਂ ’ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਘੱਗਾ ਥਾਣੇ ਦੇ ਐੱਸ. ਐੱਚ. ਓ. ਮੈਡਮ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਭਤੀਜੀ ਦੇ NRI ਪਤੀ ਤੋਂ ਦੁਖ਼ੀ ਚਾਚੇ ਨੇ ਚੁੱਕਿਆ ਖ਼ੌਫ਼ਨਾਕ ਕਦਮ, ਫੇਸਬੁੱਕ 'ਤੇ ਲਾਈਵ ਹੋ ਕੇ ਕੀਤਾ ਵੱਡਾ ਖ਼ੁਲਾਸਾ

ਇਕੱਠੀ ਕੀਤੀ ਜਾਣਕਾਰੀ ਅਨੁਸਾਰ ਹਰਦੀਪ ਕੌਰ ਪਤਨੀ ਪੰਜਾਬ ਸਿੰਘ ਪਿੰਡ ਬਰਾਸ ਨੇ ਬਿਆਨ ਲਿਖਾਏ ਹਨ ਕਿ ਉਸ ਦੇ ਪਤੀ ਪੰਜਾਬ ਸਿੰਘ ਨੇ ਦਿੜ੍ਹਬਾ ਵਿਖੇ ਇਕ ਦੁਕਾਨ ਦਾ ਬਿਆਨਾ ਕੀਤਾ ਹੋਇਆ ਸੀ, ਜਿਸ ’ਤੇ ਸੰਦੀਪ ਕੁਮਾਰ ਪੁੱਤਰ ਰਘਵੀਰ ਚੰਦ, ਰਘਵੀਰ ਚੰਦ ਦਿੜ੍ਹਬਾ ਦੀ ਉਸ ਦੁਕਾਨ ’ਤੇ ਅੱਖ ਸੀ। ਉਸ ਦੁਕਾਨ ਨੂੰ ਲੈ ਕੇ ਇਹ ਦੋਵੇਂ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਧਮਕੀਆਂ ਦਿੰਦੇ ਰਹਿੰਦੇ ਸਨ।
ਇਸ ’ਤੇ ਪੰਜਾਬ ਸਿੰਘ ਪ੍ਰੇਸ਼ਾਨ ਹੋ ਚੁੱਕਾ ਸੀ, ਜਿਸ ਨੂੰ ਲੈ ਕੇ 17/7/21 ਨੂੰ ਖ਼ੁਦਕੁਸ਼ੀ ਤੋਂ ਪਹਿਲਾਂ ਵੀਡੀਓ ਬਣਾਈ ਅਤੇ ਪਿੰਡ ਬੂਟਾ ਸਿੰਘ ਵਾਲੇ ਨੇੜੇ ਭਾਖੜਾ ਵਿਚ ਛਾਲ ਮਾਰ ਦਿੱਤੀ ਜਿਸ ਦੀ ਲਾਸ਼ 20/7/21 ਨੂੰ ਹਰਿਆਣਾ ਸਰਸੇ ਤੋਂ ਮਿਲੀ ਹੈ, ਜਿਸ ’ਤੇ ਘੱਗਾ ਪੁਲਸ ਨੇ ਸੰਦੀਪ ਕੁਮਾਰ ਪੁੱਤਰ ਰਘਵੀਰ ਚੰਦ, ਰਘਵੀਰ ਚੰਦ ਦਿੜ੍ਹਬਾ ਖ਼ਿਲਾਫ਼ ਧਾਰਾ 306/ 506/34 ਆਈ. ਪੀ. ਸੀ. ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। 

ਇਹ ਵੀ ਪੜ੍ਹੋ: ਸਿੱਧੂ ਨੂੰ ਪ੍ਰਧਾਨ ਬਣਾਉਣ 'ਤੇ ਖ਼ੁਸ਼ੀ ਜ਼ਾਹਰ ਕਰਦਿਆਂ ਵਿਧਾਇਕ ਗਿਲਜ਼ੀਆਂ ਨੇ ਕੈਪਟਨ ਬਾਰੇ ਆਖੀ ਵੱਡੀ ਗੱਲ

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


author

shivani attri

Content Editor

Related News