ਲੁਧਿਆਣਾ 'ਚ ਕਰਫਿਊ ਦੌਰਾਨ ਵੱਡੀ ਵਾਰਦਾਤ, ਪੁਲਸ ਤੋਂ ਤੰਗ ਆਏ ਵਿਅਕਤੀ ਨੇ ਕੀਤੀ ਖੁਦਕੁਸ਼ੀ
Tuesday, Apr 14, 2020 - 04:37 PM (IST)
ਲੁਧਿਆਣਾ (ਵਰਮਾ) : ਕੋਰੋਨਾ ਵਾਇਰਸ ਦੇ ਕਹਿਰ ਦੇ ਚੱਲਦਿਆਂ ਪੂਰੇ ਪੰਜਾਬ 'ਚ ਕਰਫਿਊ ਲਾਇਆ ਗਿਆ ਹੈ ਅਤੇ ਲੋਕਾਂ ਨੂੰ ਘਰਾਂ ਅੰਦਰ ਰਹਿਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਜਦੋਂ ਕਿ ਪੰਜਾਬ ਪੁਲਸ ਸੜਕਾਂ 'ਤੇ ਨਾਕੇ ਲਾ ਕੇ ਲੋਕਾਂ ਕੋਲੋਂ ਕਰਫਿਊ ਦਾ ਪਾਲਣ ਕਰਵਾ ਰਹੀ ਹੈ ਪਰ ਇਸ ਕਰਫਿਊ ਦੌਰਾਨ ਲੁਧਿਆਣਾ ਦੇ ਡਵੀਜ਼ਨ ਨੰਬਰ-3 'ਚ ਮੰਗਲਵਾਰ ਨੂੰ ਵੱਡੀ ਵਾਰਦਾਤ ਸਾਹਮਣੇ ਆਈ ਹੈ।
ਇਹ ਵੀ ਪੜ੍ਹੋ : ਜਲੰਧਰੀਆਂ ਨੂੰ ਰਾਹਤ : ਮੰਗਲਵਾਰ ਨੂੰ ਕੋਈ ਨਵਾਂ ਮਾਮਲਾ ਨਹੀਂ, 14 ਰਿਪੋਰਟਾਂ ਨੈਗੇਟਿਵ
ਇੱਥੇ ਪੁਲਸ ਤੋਂ ਦੁਖੀ ਇਕ ਦੁਕਾਨਦਾਰ ਵਲੋਂ ਖੁਦਕੁਸ਼ੀ ਕਰਨ ਦੀ ਖਬਰ ਮਿਲੀ ਹੈ, ਜਿਸ ਦੀ ਪਛਾਣ ਗਗਨਦੀਪ ਸਿੰਘ ਦੇ ਤੌਰ 'ਤੇ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਡਵੀਜ਼ਨ ਨੰਬਰ-3 ਸਾਹਮਣੇ ਗਗਨਦੀਪ ਦੀ ਫਾਸਟ ਫੂਡ ਦੀ ਦੁਕਾਨ ਹੈ ਅਤੇ ਜਦੋਂ ਤੋਂ ਕਰਫਿਊ/ਲਾਕਡਾਊਨ ਹੋਇਆ ਹੈ, ਪੁਲਸ ਵਲੋਂ ਗਗਨਦੀਪ ਨੂੰ ਕਾਫੀ ਤੰਗ-ਪਰੇਸ਼ਾਨ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ : ਗੁਰਦਾਸਪੁਰ 'ਚ ਕੋਰੋਨਾ ਨੇ ਦਿੱਤੀ ਦਸਤਕ, ਪਹਿਲਾ ਮਾਮਲਾ ਆਇਆ ਸਾਹਮਣੇ
ਘਰ ਵਾਲਿਆਂ ਦਾ ਦੋਸ਼ ਹੈ ਕਿ ਪੁਲਸ ਵਾਲੇ ਰੋਜ਼ਾਨਾ 2 ਤੋਂ 3 ਹਜ਼ਾਰ ਰੁਪਏ ਦਾ ਖਾਣ-ਪੀਣ ਦਾ ਮੁਫਤ ਸਮਾਨ ਲੈ ਜਾਂਦੇ ਸਨ, ਜਿਸ ਕਾਰਨ ਗਗਨਦੀਪ ਨੂੰ ਕਾਫੀ ਘਾਟਾ ਪੈ ਰਿਹਾ ਸੀ, ਜਿਸ ਤੋਂ ਦੁਖੀ ਹੋ ਕੇ ਮੰਗਲਵਾਰ ਨੂੰ ਗਗਨਦੀਪ ਨੇ ਪੱਖੇ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਫਿਲਹਾਲ ਇਸ ਘਟਨਾ ਕਾਰਨ ਪੂਰੇ ਇਲਾਕੇ 'ਚ ਹਫੜਾ-ਦਫੜੀ ਮਚ ਗਈ ਹੈ।
ਇਹ ਵੀ ਪੜ੍ਹੋ : ਜਲੰਧਰ ਦੇ ਹਾਟਸਪਾਟ ਐਲਾਨੇ ਗਏ ਇਲਾਕਿਆਂ 'ਚ ਪ੍ਰਾਈਵੇਟ ਕੰਪਨੀ ਚੁੱਕੇਗੀ ਕੂੜਾ