ਦੀਨਾਨਗਰ ’ਚ ਵਾਪਰੀ ਵੱਡੀ ਘਟਨਾ, ਗੁਰਦੁਆਰਾ ਦੇ ਦੀਵਾਨ ਹਾਲ ’ਚ ਗ੍ਰੰਥੀ ਦੇ ਪੁੱਤ ਨੇ ਲਿਆ ਫਾਹਾ

Sunday, Mar 21, 2021 - 07:44 PM (IST)

ਦੀਨਾਨਗਰ ’ਚ ਵਾਪਰੀ ਵੱਡੀ ਘਟਨਾ, ਗੁਰਦੁਆਰਾ ਦੇ ਦੀਵਾਨ ਹਾਲ ’ਚ ਗ੍ਰੰਥੀ ਦੇ ਪੁੱਤ ਨੇ ਲਿਆ ਫਾਹਾ

ਗੁਰਦਾਸਪੁਰ/ਦੀਨਾਨਗਰ (ਹਰਮਨ)- ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਇਤਿਹਾਸਿਕ ਗੁਰਦੁਆਰਾ ਸਾਹਿਬ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ ਦੇ ਹੈੱਡ ਗ੍ਰੰਥੀ ਜਗੀਰ ਸਿੰਘ ਦੇ ਬੇਟੇ ਨੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਦਵਿੰਦਰ ਸਿੰਘ ਵਜੋਂ ਹੋਈ ਹੈ। ਦਵਿੰਦਰ ਨੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਫਾਹਾ ਲਾ ਖ਼ੁਦਕੁਸ਼ੀ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਵੱਡਾ ਐਲਾਨ, ਪੁਲਸ ਮਹਿਕਮੇ ’ਚ 10 ਹਜ਼ਾਰ ਮੁਲਾਜ਼ਮਾਂ ਦੀ ਕਰੇਗੀ ਨਵੀਂ ਭਰਤੀ

PunjabKesari
ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਗੁਰਦੁਆਰਾ ਸਾਹਿਬ ਦੇ ਸਾਬਕਾ ਮੈਨੇਜਰ ਅਤੇ ਸ਼ਹਿਰ ਦੇ ਹੀ ਇਕ ਵਿਅਕਤੀ ਤੇ ਤੰਗ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਏ ਹਨ। ਦੱਸਿਆ ਜਾ ਰਿਹਾ ਹੈ ਕਿ ਦਵਿੰਦਰ ਅਤੇ ਉਸ ਦੇ ਪਰਿਵਾਰ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢਣ ਦਾ ਦਬਾਅ ਬਣਾਇਆ ਜਾ ਰਿਹਾ ਸੀ, ਜਿਸ ਦੇ ਚਲਦਿਆਂ ਦਵਿੰਦਰ ਸਿੰਘ ਨੇ ਪਰੇਸ਼ਾਨ ਹੋ ਕੇ ਖ਼ੁਦਕੁਸ਼ੀ ਕਰ ਲਈ। ਮੌਕੇ ਉਤੇ ਪਹੁੰਚੀ ਪੁਲਸ ਨੇ ਮ੍ਰਿਤਕ ਦੀ ਦੇਹ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ।

ਇਹ ਵੀ ਪੜ੍ਹੋ : ਕੋਰੋਨਾ ਦੇ ਮੱਦੇਨਜ਼ਰ ਜਲੰਧਰ ਪ੍ਰਸ਼ਾਸਨ ਹੋਇਆ ਸਖ਼ਤ, ਇਹ ਇਲਾਕੇ ਐਲਾਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ 

PunjabKesari
ਇਸ ਸਬੰਧੀ ਜਾਣਕਾਰੀ ਦਿੰਦੇ ਮ੍ਰਿਤਕ ਦੀ ਪਤਨੀ ਹਰਪ੍ਰੀਤ ਕੌਰ ਨੇ ਦੱਸਿਆ ਕਿ ਉਹ ਪਿਛਲੇ ਦਸ ਸਾਲ ਤੋਂ ਗੁਰਦੁਆਰਾ ਸਾਹਿਬ ਵਿਚ ਸੇਵਾ ਕਰ ਰਹੇ ਹਨ ਅਤੇ ਗੁਰਦੁਆਰਾ ਸਾਹਿਬ ਵਿੱਚ ਹੀ ਰਹਿ ਰਹੇ ਹਨ । ਉਨ੍ਹਾਂ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਗੁਰਦੁਆਰਾ ਸਾਹਿਬ ਦੇ ਸਾਬਕਾ ਮੈਨੇਜਰ ਦੀ ਇਕ ਵੀਡੀਓ ਵਾਇਰਲ ਹੋਈ ਸੀ, ਜਿਸ ਵਿੱਚ ਉਹ ਗੋਲਕ ਵਿੱਚੋਂ ਪੈਸੇ ਚੋਰੀ ਕਰ ਰਿਹਾ ਸੀ, ਜਿਸ ਤੋਂ ਬਾਅਦ ਉਸ ਨੂੰ ਗੁਰਦੁਆਰਾ ਸਾਹਿਬ ਤੋਂ ਹਟਾ ਦਿੱਤਾ ਗਿਆ ਸੀ। 

ਸਾਬਕਾ ਮੈਨੇਜਰ ਉਦੋਂ ਤੋਂ ਹੀ ਉਸ ਦੇ ਪਤੀ ਦਵਿੰਦਰ ਸਿੰਘ ਅਤੇ ਉਸ ਦੇ ਪਰਿਵਾਰ ਨੂੰ ਤੰਗ ਪਰੇਸ਼ਾਨ ਕਰ ਰਿਹਾ ਸੀ ਅਤੇ ਵੀਡਿਓ ਵਾਇਰਲ ਕਰਨ ਦਾ ਦੋਸ਼ ਦਵਿੰਦਰ ਸਿੰਘ ਉਤੇ ਲਗਾ ਰਿਹਾ ਸੀ। ਇਸ ਦੇ ਇਲਾਵਾ ਉਨ੍ਹਾਂ ਨੂੰ ਗੁਰਦੁਆਰਾ ਸਾਹਿਬ ਤੋਂ ਬਾਹਰ ਕੱਢਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ। ਇਸੇ ਕਾਰਨ ਦਵਿੰਦਰ ਸਿੰਘ ਕਾਫ਼ੀ ਦਿਨਾਂ ਤੋਂ ਪਰੇਸ਼ਾਨ ਸੀ, ਜਿਸ ਦੇ ਚਲਦਿਆਂ ਅੱਜ ਉਸ ਨੇ ਗੁਰਦੁਆਰਾ ਸਾਹਿਬ ਦੇ ਦੀਵਾਨ ਹਾਲ ਵਿਚ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। 

ਇਹ ਵੀ ਪੜ੍ਹੋ :  ਬਾਘਾਪੁਰਾਣਾ ’ਚ ਗਰਜੇ ਭਗਵੰਤ ਮਾਨ, ਅਕਾਲੀ ਤੇ ਕਾਂਗਰਸ ’ਤੇ ਵਿੰਨ੍ਹੇ ਨਿਸ਼ਾਨੇ

PunjabKesari

ਪਿਤਾ ਦੀ ਲਾਸ਼ ਨੂੰ ਵੇਖ ਧੀ ਬੋਲੀ, ਕੋਈ ਤਾਂ ਮੇਰੇ ਪਾਪਾ ਨੂੰ ਓਠਾਓ ਮੇਰੇ ਜਨਮ ਦਿਨ, ’ਤੇ ਮੈਂ ਪਾਪਾ ਨਾਲ ਕੇਕ ਕੱਟਣਾ ਹੈ 
ਪਿਤਾ ਦੀ ਲਾਸ਼ ਨੂੰ ਵੇਖ ਕੇ ਰੋਂਦੀ ਧੀ ਬੋਲੀ ਕਿ ਮੇਰਾ ਜਨਮ ਦਿਨ ਆਉਣ ਵਾਲਾ ਹੈ, ਕੋਈ ਤਾਂ ਮੇਰੇ ਪਾਪਾ ਨੂੰ ਓਠਾਓ ਮੈਂ ਆਪਣੇ ਪਾਪਾ ਨਾਲ ਕੇਕ ਕੱਟਣਾ ਹੈ। ਧੀ ਦੇ ਅਜਿਹੇ ਬੋਲਾਂ ਨੂੰ ਸੁਣ ਕੇ ਜਿੱਥੇ ਪਰਿਵਾਰ ਦਾ ਹਿਰਦੇ ਵਲੂੰਧਰ ਗਿਆ, ਉਥੇ ਹੀ ਹਰ ਕਿਸੇ ਦੇ ਅੱਖਾਂ ਵਿਚ ਹੰਝੂ ਸਨ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਸਾਬਕਾ ਮੈਨੇਜਰ ਦੇ ਨਾਲ ਇਕ ਉਸ ਦਾ ਸਾਥੀ ਵੀ ਹੈ, ਜੋ ਦਵਿੰਦਰ ਸਿੰਘ ਨੂੰ ਰੋਜ਼ਾਨਾ ਧਮਕੀਆਂ ਦਿੰਦਾ ਸੀ। ਉਨ੍ਹਾਂ ਨੇ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।  

PunjabKesari

ਘਟਨਾ ਸਥਾਨ ਉਤੇ ਪਹੁੰਚੇ ਦੀਨਾਨਗਰ ਦੇ ਐੱਸ. ਐੱਚ. ਓ. ਕੁਲਵਿੰਦਰ ਸਿੰਘ ਨੇ ਕਿਹਾ ਕਿ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਮ੍ਰਿਤਕ ਦਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਫੇਸਬੁੱਕ ਦੀ ਦੋਸਤੀ ਦਾ ਘਿਨਾਉਣਾ ਅੰਜਾਮ, 15 ਸਾਲਾ ਕੁੜੀ ਨੂੰ ਅਗਵਾ ਕਰਕੇ 3 ਮਹੀਨੇ ਕੀਤਾ ਜਬਰ-ਜ਼ਿਨਾਹ

ਨੋਟ- ਇਸ ਖ਼ਬਰ ਨਾਲ ਸਬੰਧਤ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


author

shivani attri

Content Editor

Related News