ਮਾਛੀਵਾੜਾ 'ਚ ਚਾਹ ਵੇਚਣ ਵਾਲੇ ਦਾ ਤੇਜ਼ਧਾਰ ਹਥਿਆਰ ਨਾਲ ਕਤਲ  (ਤਸਵੀਰਾਂ)

Friday, Jun 22, 2018 - 04:22 PM (IST)

ਮਾਛੀਵਾੜਾ 'ਚ ਚਾਹ ਵੇਚਣ ਵਾਲੇ ਦਾ ਤੇਜ਼ਧਾਰ ਹਥਿਆਰ ਨਾਲ ਕਤਲ  (ਤਸਵੀਰਾਂ)

ਮਾਛੀਵਾੜਾ (ਟੱਕਰ) : ਮਾਛੀਵਾੜਾ 'ਚ ਇਕ ਚਾਹ ਵੇਚਣ ਵਾਲੇ ਵਿਅਕਤੀ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਿਸ ਦੀ ਲਾਸ਼ ਅੱਜ ਕਮਰੇ ਦੀ ਛੱਤ ਤੋਂ ਬਰਾਮਦ ਕੀਤੀ ਗਈ। ਇਸ ਘਟਨਾ ਕਾਰਨ ਲੋਕਾਂ 'ਚ ਦਹਿਸ਼ਤ ਫੈਲ ਗਈ।  ਜਾਣਕਾਰੀ ਅਨੁਸਾਰ ਅੱਜ ਸਵੇਰੇ ਕੁੱਝ ਮਜ਼ਦੂਰ ਟਰੱਕ 'ਤੇ ਚੜ੍ਹ ਕੇ ਮਾਛੀਵਾੜਾ ਤੋਂ ਸਮਰਾਲਾ ਵੱਲ ਜਾ ਰਹੇ ਸਨ ਕਿ ਇੱਕ ਵਿਅਕਤੀ ਦੀ ਲਾਸ਼ ਕਮਰੇ ਦੀ ਛੱਤ 'ਤੇ ਪਈ ਦਿਖਾਈ ਦਿੱਤੀ। 

PunjabKesari

ਇਕ ਮਜ਼ਦੂਰ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਜਦੋਂ ਥਾਣਾ ਮਾਛੀਵਾੜਾ ਮੁਖੀ ਸੁਰਿੰਦਰਪਾਲ ਸਿੰਘ ਨੇ ਆ ਕੇ ਮੌਕਾ ਦੇਖਿਆ ਤਾਂ ਇਹ ਲਾਸ਼ ਕਮਰੇ ਨੇੜ੍ਹੇ ਹੀ ਖੋਖਾ ਲਾ ਕੇ ਚਾਹ ਤੇ ਸਿਗਰੇਟ, ਬੀੜੀਆਂ ਵੇਚਣ ਵਾਲੇ ਯੋਗੀ ਸਾਹਨੀ ਦੀ ਸੀ। ਲਾਸ਼ 'ਚੋਂ ਬੁਰੀ ਤਰ੍ਹਾਂ ਬਦਬੂ ਆ ਰਹੀ ਸੀ ਅਤੇ ਪੁਲਸ ਵਲੋਂ ਅੰਦਾਜ਼ਾ ਲਾਇਆ ਗਿਆ ਕਿ ਯੋਗੀ ਦਾ ਕਤਲ ਇੱਕ ਜਾਂ ਦੋ ਦਿਨ ਪਹਿਲਾਂ ਕੀਤਾ ਹੋਇਆ ਸੀ। 
ਪੁਲਸ ਨੇ ਲਾਸ਼ ਦਾ ਮੁਆਇਨਾ ਕਰਕੇ ਦੇਖਿਆ ਤਾਂ ਉਸ ਦੇ ਗਲੇ 'ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਨ, ਜਿਸ ਕਾਰਨ ਉਸ ਦੀ ਮੌਤ ਹੋਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਜ਼ਿਲਾ ਖੰਨਾ ਦੇ ਐਸ.ਪੀ.ਡੀ ਜਸਵੀਰ ਸਿੰਘ, ਡੀ.ਐਸ.ਪੀ ਰਣਜੀਤ ਸਿੰਘ ਬਦੇਸ਼ਾ, ਸੀ.ਆਈ.ਏ ਇੰਚਾਰਜ ਬਲਜਿੰਦਰ ਸਿੰਘ ਵੀ ਮੌਕੇ 'ਤੇ ਪਹੁੰਚ ਗਏ ਅਤੇ ਘਟਨਾ ਸਥਾਨ ਦੇ ਆਸ-ਪਾਸ ਰਹਿੰਦੇ ਪਰਵਾਸੀ ਮਜ਼ਦੂਰਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।


Related News