ਆਦਮਪੁਰ 'ਚ ਹੋਏ ਨੌਜਵਾਨ ਦੇ ਕਤਲ ਦੀ ਗੁੱਥੀ ਸੁਲਝੀ, ਦੋਸ਼ੀ ਗ੍ਰਿਫ਼ਤਾਰ, ਸਹੁਰਿਆਂ ਨੇ ਇੰਝ ਦਿੱਤੀ ਸੀ ਦਰਦਨਾਕ ਮੌਤ

Friday, Jul 29, 2022 - 03:12 PM (IST)

ਆਦਮਪੁਰ 'ਚ ਹੋਏ ਨੌਜਵਾਨ ਦੇ ਕਤਲ ਦੀ ਗੁੱਥੀ ਸੁਲਝੀ, ਦੋਸ਼ੀ ਗ੍ਰਿਫ਼ਤਾਰ, ਸਹੁਰਿਆਂ ਨੇ ਇੰਝ ਦਿੱਤੀ ਸੀ ਦਰਦਨਾਕ ਮੌਤ

ਜਲੰਧਰ (ਗੁਲਸ਼ਨ, ਸੋਨੂੰ)- ਜ਼ਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਆਦਮਪੁਰ ਦੀ ਪੁਲਸ ਪਾਰਟੀ ਨੇ ਪਿੰਡ ਜਲਭੇ ਵਿਖੇ ਹੋਏ ਨੌਜਵਾਨ ਦੇ ਅੰਨੇ ਕਤਲ ਦੀ ਗੁੱਥੀ ਨੂੰ 3 ਦਿਨਾਂ ਦੇ ਅੰਦਰ ਸੁਲਝਾ ਕੇ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸਰਬਜੀਤ ਸਿੰਘ ਬਾਹੀਆ ਪੁਲਸ ਕਪਤਾਨ ਜਲੰਧਰ (ਦਿਹਾਤੀ) ਨੇ ਦੱਸਿਆ ਕਿ ਮਿਤੀ 25 ਜੁਲਾਈ 2022 ਨੂੰ ਰਜਿੰਦਰ ਕੁਮਾਰ ਪੁੱਤਰ ਧਰਮਪਾਲ ਵਾਸੀ ਉਪਕਾਰ ਨਗਰ ਲੰਮਾ ਪਿੰਡ, ਜਲੰਧਰ ਨੇ ਬਿਆਨ ਦਰਜ ਕਰਾਵਾਇਆ ਸੀ ਕਿ ਉਸ ਦਾ ਮੁੰਡਾ ਲਵਲੀਨ ਦਾ 25 ਜੁਲਾਈ ਨੂੰ ਅਣਪਛਾਤੇ ਵਿਅਕਤੀਆਂ ਨੇ ਕਤਲ ਕਰ ਦਿੱਤਾ ਸੀ। 

ਇਹ ਵੀ ਪੜ੍ਹੋ: ਦਸੂਹਾ ’ਚ ਵਾਪਰੇ ਭਿਆਨਕ ਸਕੂਲ ਬੱਸ ਹਾਦਸੇ ’ਚ 9ਵੀਂ ਜਮਾਤ ਦੇ ਬੱਚੇ ਦੀ ਮੌਤ

ਵਿਅਕਤੀਆਂ ਨੇ ਕਤਲ ਕਰਕੇ ਉਸ ਨੂੰ ਜੋ ਸਫ਼ੀਪੁਰ ਰੋਡ, ਪਿੰਡ ਜਲਭੈ ਰਸਤੇ ਵਿੱਚ ਸੁੱਟ ਕੇ ਉਸ ਦੀ ਦੇਹ ਨੂੰ ਅੱਗ ਲਗਾ ਦਿੱਤੀ ਸੀ। ਥਾਣਾ ਆਦਮਪੁਰ ਵੱਲੋਂ 302, 201 ਧਾਰਾ ਦੇ ਤਹਿਤ ਥਾਣਾ ਆਦਮਪੁਰ ਦਰਜ ਕਰਕੇ ਅਗਲੀ ਤਫ਼ਤੀਸ਼ ਅਮਲ ਵਿਚ ਲਿਆਂਦੀ ਗਈ। ਦੌਰਾਨੇ ਤਫ਼ਤੀਸ਼ ਮੁਦਈ ਮੁਕੱਦਮਾ ਰਜਿੰਦਰ ਕੁਮਾਰ ਨੇ ਆਪਣੇ ਮੁੰਡੇ ਦੇ ਸਹੁਰਿਆਂ ਉੱਤੇ ਸ਼ੱਕ ਜ਼ਾਹਰ ਕੀਤਾ ਸੀ ਕਿ ਉਸ ਦੇ ਦੋਵੇਂ ਸਾਲੇ ਅਤੇ ਸੱਸ-ਸਹੁਰਾ ਇਸ ਗੱਲ ਤੋਂ ਬਹੁਤ ਨਾਰਾਜ਼ ਰਹਿੰਦੇ ਸਨ ਕਿ ਉਸ ਨੇ ਪ੍ਰੇਮ ਵਿਆਹ ਕਰਵਾਇਆ ਸੀ ਅਤੇ ਇਸ ਸਬੰਧੀ ਮੇਰੇ ਲੜਕੇ ਨੇ ਮੈਨੂੰ 2-3 ਵਾਰ ਦੱਸਿਆ ਸੀ ਕਿ ਦੋਵੇਂ ਸਾਲੇ ਅਤੇ ਸੱਸ-ਸੁਹਰਾ ਮੈਨੂੰ ਮਾਰਨ ਦੀਆਂ ਧਮਕੀਆਂ ਦਿੰਦੇ ਸਨ। ਇਸ ਤੋਂ ਬਾਅਦ ਡੀ. ਐੱਸ. ਪੀ. ਆਦਮਪੁਰ ਅਤੇ ਥਾਣਾ ਮੁਖੀ ਵੱਲੋਂ ਗੰਭੀਰਤਾ ਨਾਲ ਤਕਨੀਕੀ ਆਧਾਰ 'ਤੇ ਮੁਕੱਦਮੇ ਦੀ ਤਫ਼ਤੀਸ਼ ਸ਼ੁਰੂ ਕੀਤੀ। ਅੱਜ ਜਾਂਚ ਤੋਂ ਬਾਅਦ 4 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। 

PunjabKesari

ਫੜੇ ਗਏ ਦੋਸ਼ੀਆਂ ਦੀ ਇਹ ਹੋਈ ਪਛਾਣ 
ਜਸਵਿੰਦਰ ਸਿੰਘ ਪੁੱਤਰ ਬਲਦੇਵ ਸਿੰਘ 
ਸ਼ਕੁੰਤਲਾ ਪਤਨੀ ਜਸਿਵੰਦਰ ਸਿੰਘ 
ਯੁਵਰਾਜ ਸਿੰਘ ਪੁੱਤਰ ਜਸਵਿੰਦਰ ਸਿੰਘ 
ਜੁਵਨਾਇਲ ਪੁੱਤਰ ਜਸਵਿੰਦਰ ਸਿੰਘ ਇਹ ਸਾਰੇ ਜਲਭੈ ਥਾਣਾ ਆਦਮਪੁਰ ਦੇ ਰਹਿਣ ਵਾਲੇ ਹਨ। 

ਇਹ ਵੀ ਪੜ੍ਹੋ: ਵਿਦੇਸ਼ਾਂ ’ਚ ‘ਰੱਖੜੀ’ ਭੇਜਣੀ ਭੈਣਾਂ ਲਈ ਹੋਵੇਗੀ ਸੌਖੀ, ਡਾਕ ਮਹਿਕਮੇ ਨੇ ਕੀਤੀਆਂ ਇਹ ਤਿਆਰੀਆਂ

PunjabKesari

ਇਹ ਹੋਏ ਵੱਡੇ ਖ਼ੁਲਾਸੇ
ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਮੁੱਢਲੀ ਪੁੱਛਗਿੱਛ 'ਤੇ ਇਹ ਗੱਲ ਸਾਹਮਣੇ ਆਈ ਹੈ ਕਿ ਮਰਨ ਵਾਲਾ ਲਵਲੀਨ ਕੁਮਾਰ ਸ਼ਰਾਬ ਪੀਣ ਦਾ ਆਦਿ ਸੀ ਅਤੇ ਉਸ ਦਾ ਇਕ ਸਾਲਾ ਯੁਵਰਾਜ ਸਿੰਘ ਗ੍ਰੰਥੀ ਸੀ। ਲਵਲੀਨ ਕੁਮਾਰ ਸ਼ਰਾਬ ਪੀ ਕੇ ਆਪਣੀ ਘਰਵਾਲੀ ਨਾਲ ਅਤੇ ਬੱਚਿਆਂ ਨਾਲ ਮਾਰ ਕੁਟਾਈ ਕਰਦਾ ਸੀ। ਜੋ ਇਹ ਗੱਲ ਇਸ ਦੇ ਸਹੁਰੇ ਪਰਿਵਾਰ ਨੂੰ ਚੰਗੀ ਨਹੀਂ ਲੱਗਦੀ ਸੀ। 25 ਜੁਲਾਈ ਨੂੰ ਲਵਲੀਨ ਕੁਮਾਰ ਦੁਪਹਿਰ ਵੇਲੇ ਸ਼ਰਾਬ ਪੀ ਕੇ ਘਰ ਆਇਆ ਅਤੇ ਆਪਣੀ ਪਤਨੀ ਅਤੇ ਕੁੜੀ ਨਾਲ ਝਗੜਾ ਕਰਨ ਲੱਗਾ, ਜਿਸ 'ਤੇ ਨਾਰਾਜ਼ ਅਤੇ ਗੁੱਸੇ ਵਿੱਚ ਆ ਕੇ ਇਸ ਦੇ ਸਹੁਰੇ ਪਰਿਵਾਰ ਨੇ ਇਕੱਠੇ ਹੋ ਕੇ ਇਸ ਦੇ ਸਾਲੇ ਯੁਵਰਾਜ ਸਿੰਘ ਅਤੇ ਦੂਸਰਾ ਜਵਨਾਇਲ ਅਤੇ ਇਸ ਦੇ ਸਹੁਰੇ ਜਸਵਿੰਦਰ ਸਿੰਘ ਅਤੇ ਸੱਸ ਸ਼ਕੁੰਤਲਾ ਦੇਵੀ ਨੇ ਰੱਲ ਕੇ ਲਵਲੀਨ ਕੁਮਾਰ ਨੂੰ ਫੜ੍ਹ ਲਿਆ। ਇਸ ਦੇ ਸਿਰ ਵਿੱਚ ਕੜਾ ਮਾਰਿਆ ਅਤੇ ਮੂੰਹ ਵਿੱਚ ਕਪੜਾ ਪਾ ਕੇ ਇਸ ਦਾ ਸਾਹ ਘੁੱਟ ਕੇ ਇਸ ਨੂੰ ਮਾਰ ਦਿੱਤਾ। ਫਿਰ ਰਾਤ ਸਮੇਂ ਇਸ ਦੀ ਲਾਸ਼ ਪਿੰਡ ਤੋਂ ਬਾਹਰ ਸਾਈਕਲ 'ਤੇ ਲਿਜਾ ਕੇ ਸੁੱਟ ਦਿੱਤੀ ਅਤੇ ਕਨਾਰ ਪੈਟਰੋਲ ਪੰਪ ਤੋਂ ਪੈਟਰੋਲ ਲਿਆ ਕੇ ਇਸ ਦੀ ਲਾਸ਼ 'ਤੇ ਛਿੜਕ ਕੇ ਅੱਗ ਲਗਾ ਦਿੱਤੀ ਤਾਂ ਜੋ ਲਾਸ਼ ਦੀ ਪਛਾਣ ਨਾ ਹੋ ਸਕੇ। ਉਪਰੋਕਤ ਦੋਸ਼ੀਆਂ ਨੂੰ ਪਿੰਡ ਜਲਭੇ ਅਤੇ ਬਹਾਊਦੀਪੁਰ ਪਾਸੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਜੀਵਨਾਇਲ ਨੂੰ ਵਨਾਇਲ ਕੈਂਟਰ ਵਿੱਚ ਪੇਸ਼ ਕਰਕੇ ਪ੍ਰੋਟੈਕਸ਼ਨ ਹੋਮ ਲੁਧਿਆਣਾ ਵਿਖੇ ਭੇਜਿਆ ਗਿਆ ਹੈ। ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਸ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਮੰਕੀਪਾਕਸ ਨੂੰ ਲੈ ਕੇ ਅਲਰਟ 'ਤੇ ਜਲੰਧਰ ਦਾ ਸਿਵਲ ਹਸਪਤਾਲ, ਮੈਡੀਕਲ ਅਫ਼ਸਰਾਂ ਨੂੰ ਦਿੱਤੀਆਂ ਹਦਾਇਤਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

shivani attri

Content Editor

Related News