ਦੁਕਾਨਦਾਰ ਦੇ ਕਤਲਕਾਂਡ ਦੀ ਗੁੱਥੀ ਸੁਲਝੀ, ਪੁਲਸ ਵੱਲੋਂ ਕਾਤਲ ਗ੍ਰਿਫਤਾਰ

Wednesday, Sep 04, 2019 - 05:15 PM (IST)

ਦੁਕਾਨਦਾਰ ਦੇ ਕਤਲਕਾਂਡ ਦੀ ਗੁੱਥੀ ਸੁਲਝੀ, ਪੁਲਸ ਵੱਲੋਂ ਕਾਤਲ ਗ੍ਰਿਫਤਾਰ

ਹੁਸ਼ਿਆਰਪੁਰ/ਗੜ੍ਹਸ਼ੰਕਰ (ਸ਼ੋਰੀ)— 26 ਅਗਸਤ ਨੂੰ ਦਿਨ-ਦਿਹਾੜੇ ਹੋਏ ਦੁਕਾਨਦਾਰ ਦੇ ਕਤਲ ਦੇ ਮਾਮਲੇ ਨੂੰ ਗੜ੍ਹਸ਼ੰਕਰ ਦੀ ਪੁਲਸ ਨੇ ਸੁਲਝਾ ਲਿਆ ਹੈ। ਇਸ ਕਤਲ ਕੇਸ 'ਚ ਪੁਲਸ ਨੇ ਇਕ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪਲਵਿੰਦਰ ਸਿੰਘ ਉਰਫ ਭਿੰਦਾ ਪੁੱਤਰ ਜਸਪਾਲ ਸਿੰਘ ਵਾਸੀ ਰਾਵਲਪਿੰਡੀ ਦੇ ਰੂਪ 'ਚ ਹੋਈ ਹੈ, ਜੋਕਿ ਨਿਰਮਲ ਦੇ ਨਾਲ ਰੰਜਿਸ਼ ਰੱਖਦਾ ਸੀ।  

PunjabKesari
ਨਿਰਮਲ ਨਾਲ ਹੋਇਆ ਸੀ ਝਗੜਾ, ਇਸ ਲਈ ਕੀਤਾ ਕਤਲ 
ਪੁਲਸ ਵੱਲੋਂ ਕੀਤੀ ਗਈ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਪਲਵਿੰਦਰ ਸਿੰਘ ਦੀ ਨਿਰਮਲ ਨਾਲ ਸਾਈਕਲ ਰਿਪੇਅਰ ਨੂੰ ਲੈ ਕੇ ਤੂੰ-ਤੂੰ-ਮੈਂ-ਮੈਂ ਹੋਈ ਸੀ। ਇਸੇ ਰੰਜਿਸ਼ ਦੇ ਕਾਰਨ ਉਸ ਨੇ ਗੰਡਾਸੀ ਨਾਲ ਉਸ ਦਾ ਕਤਲ ਕਰ ਦਿੱਤਾ। ਪਲਵਿੰਦਰ ਦੇ ਖਿਲਾਫ ਪਹਿਲਾਂ ਵੀ ਥਾਣਾ ਗੜ੍ਹਸ਼ੰਕਰ 'ਚ ਮੁਕੱਦਮ ਦਰਜ ਹੈ ਅਤੇ ਉਹ ਜੇਲ 'ਚ ਵੀ ਰਹਿ ਚੁੱਕਾ ਹੈ। ਪੁਲਸ ਵੱਲੋਂ ਮੁਲਜ਼ਮ ਨੂੰ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਹਾਸਲ ਕਰਨ ਤੋਂ ਬਾਅਦ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਦੱਸ ਦੇਈਏ ਕਿ 26 ਅਗਸਤ ਨੂੰ ਦਿਨ-ਦਿਹਾੜੇ ਗੜ੍ਹਸ਼ੰਕਰ ਵਿਖੇ ਰੇਲਵੇ ਰੋਡ 'ਤੇ ਦੁਕਾਨ 'ਚ ਨਿਰਮਲ ਸਿੰਘ ਦਾ ਕਤਲ ਕਰ ਦਿੱਤਾ ਗਿਆ ਸੀ।


author

shivani attri

Content Editor

Related News