ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ 'ਚ ਵੱਡਾ ਖੁਲਾਸਾ, ਪਤਨੀ ਨੇ ਹੀ ਰਚੀ ਸੀ ਇਹ ਘਿਨਾਉਣੀ ਸਾਜਿਸ਼

Thursday, Mar 19, 2020 - 09:13 PM (IST)

ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ 'ਚ ਵੱਡਾ ਖੁਲਾਸਾ, ਪਤਨੀ ਨੇ ਹੀ ਰਚੀ ਸੀ ਇਹ ਘਿਨਾਉਣੀ ਸਾਜਿਸ਼

ਜਲੰਧਰ (ਵਰੁਣ)— ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ ਨੂੰ ਜਲੰਧਰ ਦੀ ਪੁਲਸ ਨੇ ਸੁਲਝਾ ਲਿਆ ਹੈ। ਇਸ ਮਾਮਲੇ 'ਚ ਪੁਲਸ ਵੱਲੋਂ ਮ੍ਰਿਤਕ ਵਿਅਕਤੀ ਦੀ ਪਤਨੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਦੇ ਵੱਲੋਂ ਹੈਰਾਨੀਜਨਕ ਖੁਲਾਸੇ ਕੀਤੇ ਗਏ ਹਨ। ਮ੍ਰਿਤਕ ਦੀ ਪਛਾਣ ਬਾਬੂ ਲਾਭ ਦੇ ਰੂਪ 'ਚ ਹੋਈ ਹੈ, ਜੋਕਿ ਸੁਲਤਾਨਪੁਰ ਲੋਧੀ ਯੂ.ਪੀ. ਦਾ ਰਹਿਣ ਵਾਲਾ ਸੀ ਅਤੇ ਹਾਲ ਵਾਸੀ ਗੁੱਜਾ ਪੀਰ ਵਿਖੇ ਰਹਿੰਦਾ ਸੀ। ਮਿਲੀ ਜਾਣਕਾਰੀ ਮੁਤਾਬਕ ਅਫੇਅਰ ਦੇ ਚੱਕਰ 'ਚ ਪਤਨੀ ਵੱਲੋਂ ਰਚੀ ਗਈ ਘਿਨਾਉਣੀ ਸਾਜਿਸ਼ ਦੇ ਤਹਿਤ ਉਕਤ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਸੀ। ਗ੍ਰਿਫਤਾਰ ਕੀਤੀ ਗਈ ਮਹਿਲਾ ਦੀ ਪਛਾਣ ਪ੍ਰਭਾਪਤੀ ਦੇ ਰੂਪ 'ਚ ਹੋਈ ਹੈ, ਜਿਸ ਦੇ ਰਾਧੇ ਸ਼ਾਮ ਨਾਂ ਦੇ ਵਿਅਕਤੀ ਨਾਲ ਨਾਜਾਇਜ਼ ਸੰਬੰਧ ਸਨ। 

ਇਹ ਵੀ ਪੜ੍ਹੋ: ਕੋਰੋਨਾ ਵਾਇਰਸ ਕਾਰਨ ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਸਰਕਾਰੀ ਤੇ ਪ੍ਰਾਈਵੇਟ ਬੱਸਾਂ ਬੰਦ

PunjabKesari

ਇੰਝ ਰਚੀ ਸੀ ਸਾਜਿਸ਼ 
ਪੁਲਸ ਮੁਤਾਬਕ ਉਕਤ ਮਹਿਲਾ ਕੋਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਵੱਡੇ ਖੁਲਾਸੇ ਕੀਤੇ ਹਨ। ਮਹਿਲਾ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਹੀ ਉਸ ਦੇ ਰਾਧੇ ਸ਼ਾਮ ਨਾਂ ਦੇ ਵਿਅਕਤੀ ਨਾਲ ਸੰਬੰਧ ਚੱਲ ਰਹੇ ਸਨ, ਜਿਸ ਨੂੰ ਲੈ ਕੇ ਘਰ 'ਚ ਕਾਫੀ ਕਲੇਸ਼ ਰਹਿੰਦਾ ਸੀ। ਉਸ ਨੇ ਦੱਸਿਆ ਕਿ ਬਾਬੂ ਲਾਭ ਨੂੰ ਮੌਤ ਦੇ ਘਾਟ ਉਤਾਰਣ ਲਈ ਮਹਿਲਾ ਨੇ ਰਾਧੇ ਸ਼ਾਮ ਨਾਲ ਮਿਲ ਕੇ ਘਿਨਾਉਣੀ ਸਾਜਿਸ਼ ਰਚੀ। ਸਾਜਿਸ਼ ਦੇ ਤਹਿਤ 28 ਤਰੀਕ ਦੀ ਸ਼ਾਮ ਨੂੰ ਬਾਬੂ ਲਾਭ ਸਿੰਿਿ 'ਤੇ ਦੋਹਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਸਿਰ ਧੜ ਤੋਂ ਵੱਖ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਫਿਰ ਸਾਈਕਲ 'ਤੇ ਲਾਸ਼ ਨੂੰ ਰੱਖ ਕੇ ਬਾਬੂ ਲਾਭ ਦੇ ਸਿਰ ਨੂੰ ਸਰਕਾਰੀ ਸਕੂਲ 'ਚ ਸੁੱਟ ਦਿੱਤਾ ਸੀ ਅਤੇ ਫਿਰ ਧੜ ਨੂੰ ਟਰਾਂਸਪੋਰਟ ਨਗਰ ਚੌਕ ਨੇੜੇ ਬੋਰੀ 'ਚ ਪਾ ਕੇ ਸੁੱਟ ਦਿੱਤਾ ਸੀ। ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੌਕੇ ਤੋਂ ਫਰਾਰ ਹੋ ਗਏ ਸਨ। 

ਇਹ ਵੀ ਪੜ੍ਹੋ:  ਪੰਜਾਬ 'ਚ ਕੋਰੋਨਾ ਵਾਇਰਸ ਕਾਰਨ ਹੋਈ ਪਹਿਲੀ ਮੌਤ, ਪਿੰਡ ਨੂੰ ਕੀਤਾ ਗਿਆ ਸੀਲ

PunjabKesari

6 ਤਰੀਕ ਨੂੰ ਪਤਨੀ ਨੇ ਹੀ ਲਿਖਵਾਈ ਗੁਮਸ਼ੁਦਗੀ ਦੀ ਤਲਾਸ਼ 
ਪੁਲਸ ਨੇ ਦੱਸਿਆ ਕਿ ਥੋੜ੍ਹ ਦਿਨ ਪਹਿਲਾ ਹੀ ਉਕਤ ਮਹਿਲਾ ਯੂ. ਪੀ. ਤੋਂ ਇਥੇ ਵਾਪਸ ਪਰਤੀ ਸੀ ਜਦਕਿ ਰਾਧੇ ਸ਼ਾਮ ਉਸ ਨਾਲ ਵਾਪਸ ਨਹੀਂ ਆਇਆ। ਪੁਲਸ ਨੇ ਦੱਸਿਆ ਕਿ ਵਾਪਸ ਆਉਣ ਤੋਂ ਬਾਅਦ ਉਕਤ ਮਹਿਲਾ ਨੇ 6 ਮਾਰਚ ਨੂੰ ਗੁਮਸ਼ੁਦਗੀ ਦੀ ਰਿਪੋਰਟ ਲਿਖਵਾਈ ਸੀ। ਇਸ ਤੋਂ ਬਾਅਦ ਪੁਲਸ ਨੇ ਜਾਂਚ ਕਰਨ ਤੋਂ ਬਾਅਦ ਮਹਿਲਾ ਨੂੰ ਗ੍ਰਿਫਤਾਰ ਕੀਤਾ ਅਤੇ ਸਖਤੀ ਦੀ ਪੁੱਛਗਿੱਛ 'ਚ ਉਕਤ ਮਹਿਲਾ ਨੇ ਸਾਰਾ ਸੱਚਾਈ ਦੱਸ ਦਿੱਤੀ। ਮਹਿਲਾ ਅਤੇ ਬਾਬੂ ਲਾਭ ਦੀਆਂ ਦੋ ਕੁੜੀਆਂ ਅਤੇ ਇਕ ਬੇਟਾ ਹੈ। ਉਕਤ ਮਾਮਲੇ 'ਚ ਪੁਲਸ ਨੇ ਲਾਸ਼ ਦਾ ਸਿਰ ਵੀ ਬਰਾਮਦ ਕਰ ਲਿਆ ਹੈ। ਪੁਲਸ ਵੱਲੋਂ ਮਹਿਲਾ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:  ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ 'ਚ ਮਿਲੀ ਸਾਈਕਲ ਦਾ ਨਹੀਂ ਮਿਲਿਆ ਕੋਈ ਰਿਕਾਰਡ
ਇਹ ਵੀ ਪੜ੍ਹੋ: ਜਲੰਧਰ: ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ 'ਚ ਪੁਲਸ ਜਾਂਚ 'ਚ ਸਾਹਮਣੇ ਆਈਆਂ ਇਹ ਗੱਲਾਂ
ਇਹ ਵੀ ਪੜ੍ਹੋ: ਜਲੰਧਰ: ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ 'ਚ ਪੁਲਸ ਜਾਂਚ 'ਚ ਸਾਹਮਣੇ ਆਈਆਂ ਇਹ ਗੱਲਾਂ


author

shivani attri

Content Editor

Related News