ਗੁਰਦਾਸਪੁਰ: ਸ਼ੱਕੀ ਹਾਲਾਤ ''ਚ ਨੌਜਵਾਨ ਦਾ ਕਤਲ, ਪੁਲਸ ਜਾਂਚ ''ਚ ਜੁਟੀ

Tuesday, Aug 20, 2019 - 07:16 PM (IST)

ਗੁਰਦਾਸਪੁਰ: ਸ਼ੱਕੀ ਹਾਲਾਤ ''ਚ ਨੌਜਵਾਨ ਦਾ ਕਤਲ, ਪੁਲਸ ਜਾਂਚ ''ਚ ਜੁਟੀ

ਗੁਰਦਾਸਪੁਰ/ਬਟਾਲਾ (ਜ.ਬ)— ਪਿੰਡ ਸੇਖਵਾਂ ਵਿਖੇ ਸ਼ੱਕੀ ਹਾਲਾਤ 'ਚ ਇਕ ਨੌਜਵਾਨ ਦਾ ਕਤਲ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਕਤਲ ਕੀਤੇ ਗਏ ਨੌਜਵਾਨ ਦੇ ਭਰਾ ਗੁਰਪਾਲ ਸਿੰਘ ਪੁੱਤਰ ਲੇਟ ਹੀਰਾ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਸਾਡੀ ਦਾਦੀ ਅਚਾਨਕ ਬੀਮਾਰ ਹੋ ਗਈ, ਮੈਂ ਅਤੇ ਮੇਰਾ ਭਰਾ ਗੁਰਦਿਆਲ ਸਿੰਘ ਦੋਵੇ ਜਾਣੇ ਅੱਡਾ ਅੰਮੋਨੰਗਲ ਵਿਖੇ ਡਾਕਟਰ ਨੂੰ ਲੈਣ ਲਈ ਗਏ ਸਨ। ਗੁਰਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਰਸਤੇ 'ਚ ਗੁਰਦਿਆਲ ਸਿੰਘ ਨੂੰ ਘਰ ਭੇਜ ਦਿੱਤਾ ਕਿ ਉਹ ਦਾਦੀ ਦੇ ਕੋਲ ਚਲਾ ਜਾਵੇ ਅਤੇ ਡਾਕਟਰ ਨੂੰ ਲੈ ਕੇ ਘਰ ਆਉਂਦਾ ਹੈ। 

PunjabKesari

ਉਸ ਨੇ ਦੱਸਿਆ ਕਿ ਜਦੋਂ ਉਹ ਡਾਕਟਰ ਲੈ ਕੇ ਵਾਪਸ ਆ ਰਿਹਾ ਸੀ ਤਾਂ ਘਰ ਤੋਂ ਥੋੜੀ ਦੂਰ ਮੇਰਾ ਭਰਾ ਗੁਰਦਿਆਲ ਸਿੰਘ ਲਹੂ-ਲੂਹਾਨ ਹੋ ਕੇ ਸੜਕ 'ਤੇ ਡਿੱਗਾ ਪਿਆ ਸੀ। ਮੈਂ ਤੁਰੰਤ ਉਸ ਨੂੰ ਬਟਾਲਾ ਦੇ ਸਿਵਲ ਹਸਪਤਾਲ ਲੈ ਕੇ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਡੀ. ਐੱਸ. ਪੀ. ਸੰਜੀਵ ਕੁਮਾਰ,  ਏ. ਐੱਸ. ਆਈ. ਸੁਖਰਾਜ ਅਤੇ ਥਾਣਾ ਰੰਗੜ ਨੰਗਲ ਦੀ ਐੱਸ. ਐੱਚ. ਓ. ਬਲਜੀਤ ਕੌਰ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮ੍ਰਿਤਕ ਦੇ ਭਰਾ ਗੁਰਪਾਲ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਧਾਰਾ 302 ਤਹਿਤ ਕੇਸ ਦਰਜ ਕਰ ਦਿੱਤਾ ਹੈ।


author

shivani attri

Content Editor

Related News