ਪਾਣੀ ਪਿੱਛੇ ਛੋਟੇ ਭਰਾ ਨੇ ਵੱਡੇ ਭਰਾ ਨੂੰ ਦਿੱਤੀ ਦਰਦਨਾਕ ਮੌਤ

Thursday, Jul 11, 2019 - 05:48 PM (IST)

ਗੁਰਾਇਆ (ਹੇਮੰਤ)— ਪਿੰਡ ਕਟਾਣਾ ਵਿਖੇ ਇਕ ਨੌਜਵਾਨ ਵੱਲੋਂ ਆਪਣੇ ਭਰਾ ਦਾ ਕਤਲ ਕਰ ਦਿੱਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਮੰਗਤ ਸਿੰਘ ਪੁੱਤਰ ਮੋਹਨ ਸਿੰਘ ਤਿੰਨ ਭਰਾ ਹਨ ਤੇ ਉਨ੍ਹਾਂ ਤਿੰਨਾਂ ਨੂੰ ਖੇਤੀ ਲਈ ਵਾਰੀ ਵਾਰੀ ਪਾਣੀ ਸਾਂਝੀ ਮੋਟਰ ਤੋਂ ਮਿਲਦਾ ਹੈ। ਅੱਜ ਮੰਗਤ ਸਿੰਘ ਦੀ ਪਾਣੀ ਦੀ ਵਾਰੀ ਸੀ, ਇਸ 'ਤੇ ਜਦੋਂ ਉਸ ਨੇ ਪਾਣੀ ਆਪਣੇ ਖੇਤ ਵੱਲ ਮੋੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਦੇ ਭਰਾ ਚੂਹੜ ਸਿੰਘ ਉਰਫ਼ ਬੁੱਧੂ ਨੇ ਉਸ 'ਤੇ ਕਹੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਜਿਸ ਕਾਰਨ ਮੰਗਤ ਸਿੰਘ ਦੀ ਮੌਕੇ 'ਤੇ ਮੌਤ ਹੋ ਗਈ । ਪੁਲਸ ਨੇ ਮੰਗਤ ਸਿੰਘ ਦੀ ਪਤਨੀ ਹਰਜੀਤ ਕੌਰ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕਰ ਦਿੱਤੀ ਹੈ।


shivani attri

Content Editor

Related News