ਪਰਵਿੰਦਰ ਝੋਟੇ ਦਾ ਪਿਤਾ ਨੇ ਕਰ''ਤਾ ਵੱਡਾ ਐਲਾਨ- ''ਸਾਡਾ ਸਟੈਂਡ ਪੱਕਾ, ਨਹੀਂ ਹਟਾਂਗੇ ਪਿੱਛੇ''
Thursday, Nov 05, 2026 - 05:35 PM (IST)
ਮਾਨਸਾ (ਵੈੱਬ ਡੈਸਕ): ਮਾਨਸਾ ਵਿਚ ਨਸ਼ਾ ਵਿਰੋਧੀ ਕਾਰਕੁੰਨ ਪਰਵਿੰਦਰ ਸਿੰਘ ਝੋਟੇ ਦਾ ਪਿਤਾ ਭੀਮ ਸਿੰਘ ਨੇ ਅੱਜ ਸਟੇਜ ਤੋਂ ਐਲਾਨ ਕੀਤਾ ਹੈ ਕਿ ਜਦੋਂ ਤਕ ਲੱਖਾ ਸਿਧਾਣਾ, ਮੋਹਨਜੀਤ ਸ਼ੇਰੋਂ ਤੇ ਹੋਰ ਨੌਜਵਾਨਾਂ ਦੀ ਰਿਹਾਈ ਨਹੀਂ ਹੁੰਦੀ, ਉਹ ਪਿੱਛੇ ਨਹੀਂ ਹਟਣਗੇ। ਉਨ੍ਹਾਂ ਕਿਹਾ ਕਿ ਉਹ ਸਟੈਂਡ ਦੇ ਪੱਕੇ ਹਨ ਤੇ ਸਾਰੇ ਨੌਜਵਾਨਾਂ ਦੀ ਰਿਹਾਈ ਜ਼ਰੂਰ ਹੋਵੇਗੀ। ਉਨ੍ਹਾਂ ਨੇ ਲੱਖਾ ਸਿਧਾਣਾ ਤੇ ਭਾਨਾ ਸਿੱਧੂ ਨੂੰ ਵੀ ਅਪੀਲ ਕੀਤੀ ਕਿ ਉਹ ਭਵਿੱਖ ਵਿਚ ਬਿਆਨਬਾਜ਼ੀ ਧਿਆਨ ਨਾਲ ਕਰਨ।
ਸਟੇਜ ਤੋਂ ਸੰਬੋਧਨ ਕਰਦਿਆਂ ਭੀਮ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪਰਿਵਾਰ ਦੀ ਕਿਰਦਾਰਕੁਸ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਪੁਲਸ ਨੂੰ ਅਪੀਲ ਕੀਤੀ ਕਿ ਉਹ ਅਜਿਹਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਐਕਸ਼ਨ ਲਵੇ। ਉਨ੍ਹਾਂ ਨੇ ਧਰਨੇ ਵਿਚ ਪਹੁੰਚੇ ਸਾਬਕਾ ਫ਼ੌਜੀਆਂ, ਕਿਸਾਨ-ਮਜ਼ਦੂਰਾਂ, ਮੁਲਾਜ਼ਮਾਂ ਤੇ ਹੋਰ ਸਮੁੱਚੀਆਂ ਜਥੇਬੰਦੀਆਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਇਹ ਵੀ ਆਖ਼ਿਆ ਕਿ ਪਰਵਿੰਦਰ ਸਿੰਘ ਝੋਟਾ ਕੌਮੀ ਸ਼ਹੀਦ ਹੈ, ਉਸ ਦਾ ਸਸਕਾਰ ਅਤੇ ਭੋਗ ਵੀ ਪੰਥ ਨੇ ਹੀ ਕਰਨਾ ਹੈ।
