ਮੋਬਾਇਲ ਨੂੰ ਲੈ ਕੇ ਦੋਸਤਾਂ ''ਚ ਹੋਇਆ ਵਿਵਾਦ, ਉਤਾਰਿਆ ਮੌਤ ਦੇ ਘਾਟ

Sunday, Mar 04, 2018 - 05:38 PM (IST)

ਮੋਬਾਇਲ ਨੂੰ ਲੈ ਕੇ ਦੋਸਤਾਂ ''ਚ ਹੋਇਆ ਵਿਵਾਦ, ਉਤਾਰਿਆ ਮੌਤ ਦੇ ਘਾਟ

ਲੁਧਿਆਣਾ(ਘਈ)— ਲੁਧਿਆਣਾ 'ਚੋਂ ਮੋਬਾਇਲ ਨੂੰ ਲੈ ਕੇ ਹੋਏ ਵਿਵਾਦ 'ਚ ਦੋਸਤਾਂ ਵੱਲੋਂ ਆਪਣੇ ਹੀ ਸਾਥੀ ਨੂੰ ਮੌਤ ਦੇ ਘਾਟ ਉਤਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਵਿਸ਼ਾਲ ਨਾਂ ਦਾ ਨੌਜਵਾਨ ਕਬਾੜ ਦੀ ਦੁਕਾਨ 'ਚ ਕੰਮ ਕਰਦਾ ਸੀ। ਹੋਲੀ ਵਾਲੇ ਦਿਨ ਦੁਕਾਨ 'ਤੇ ਉਸ ਦੇ ਦੋਸਤ ਮਨਸੂਰ ਅਤੇ ਮਸੂਦ ਮੋਬਾਇਲ ਚਾਰਜਿੰਗ 'ਤੇ ਲਗਾ ਕੇ ਗਏ ਸਨ। ਇਸ ਦੌਰਾਨ ਉਨ੍ਹਾਂ ਦਾ ਮੋਬਾਇਲ ਚੋਰੀ ਹੋ ਗਿਆ। ਇਸੇ ਗੱਲ ਨੂੰ ਲੈ ਕੇ ਉਨ੍ਹਾਂ ਦਾ ਆਪਸ 'ਚ ਵਿਵਾਦ ਸ਼ੁਰੂ ਹੋ ਗਿਆ। ਵਿਸ਼ਾਲ ਉਨ੍ਹਾਂ ਨੂੰ ਕਹਿੰਦਾ ਰਿਹਾ ਕਿ ਉਸ ਨੂੰ ਨਹੀਂ ਪਤਾ ਕਿ ਮੋਬਾਇਲ ਕਿੱਥੇ ਗਿਆ ਹੈ। ਉਦੋਂ ਤਾਂ ਉਕਤ ਦੋਸ਼ੀ ਉਥੋਂ ਚਲੇ ਗਏ ਪਰ ਬੀਤੀ ਰਾਤ ਨੂੰ ਉਨ੍ਹਾਂ ਨੇ ਕਿਸੇ ਬਹਾਨੇ ਉਸ ਨੂੰ ਆਪਣੇ ਘਰ ਬੁਲਾ ਲਿਆ। ਇਥੇ ਫਿਰ ਤੋਂ ਦੋਹਾਂ 'ਚ ਵਿਵਾਦ ਹੋ ਗਿਆ। ਦੋਸ਼ੀ ਮਨਸੂਰ, ਮਸੂਦ ਅਤੇ ਉਨ੍ਹਾਂ ਦੇ ਇਕ ਹੋਰ ਸਾਥੀ ਨੇ ਇੱਟਾਂ ਨਾਲ ਵਿਸ਼ਾਲ 'ਤੇ ਹਮਲਾ ਕਰਦੇ ਹੋਏ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News