ਰਾਤ ਨੂੰ ਰੋਟੀ ਦੇਣ ਗਏ ਭਰਾ ਦੀ ਨਸ਼ੇ ਕਾਰਨ ਦੂਜੇ ਭਰਾ ਨਾਲ ਹੋ ਗਈ ਲੜਾਈ, ਕਰ''ਤਾ ਕਤਲ

Tuesday, Aug 27, 2024 - 05:46 AM (IST)

ਜ਼ੀਰਾ (ਗੁਰਮੇਲ)– ਬੰਗਾਲੀ ਵਾਲਾ ਪੁਲ ਨੇੜੇ ਬਣੀ ਨਰਸਰੀ ’ਚ ਦੋ ਭਰਾਵਾਂ ਵਿਚਕਾਰ ਲੜਾਈ ਹੋ ਗਈ, ਜਿਸ ’ਚ ਇਕ ਭਰਾ ਦਾ ਕਤਲ ਹੋ ਗਿਆ। ਇਸ ਮਾਮਲੇ ’ਚ ਥਾਣਾ ਮੱਖੂ ਦੀ ਪੁਲਸ ਨੇ ਮੁਲਜ਼ਮ ਭਰਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਸ਼ਿਕਾਇਤਕਰਤਾ ਤੇ ਹੋਰਾਂ ਨੂੰ ਸਵੇਰੇ ਨਰਸਰੀ ’ਚ ਲਾਸ਼ ਪਈ ਮਿਲੀ ਅਤੇ ਮੁਲਜ਼ਮ ਵੀ ਨਸ਼ੇ ’ਚ ਧੁੱਤ ਹੋਣ ਕਾਰਨ ਬੇਹੋਸ਼ੀ ਦੀ ਹਾਲਤ ’ਚ ਉਥੇ ਹੀ ਪਿਆ ਮਿਲਿਆ, ਜਿਸ ਨੂੰ ਪੁਲਸ ਨੇ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਵਿਖੇ ਦਾਖਲ ਕਰਵਾਇਆ।

ਥਾਣਾ ਮੱਖੂ ਦੇ ਸਹਾਇਕ ਇੰਸਪੈਕਟਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ ’ਚ ਸ਼ਿਕਾਇਤਕਰਤਾ ਕੰਵਰਜੀਤ ਸਿੰਘ ਪੁੱਤਰ ਮਨਮਿੰਦਰ ਸਿੰਘ ਵਾਸੀ ਬੰਡਾਲਾ ਪੁਰਾਣਾ ਨੇ ਦੱਸਿਆ ਕਿ ਮ੍ਰਿਤਕ ਕਸਤੂਰੀ ਲਾਲ ਪੁੱਤਰ ਨੰਦ ਲਾਲ ਵਾਸੀ ਕੈਨਾਲ ਕਾਲੋਨੀ ਮੱਖੂ, ਬੰਗਾਲੀ ਵਾਲਾ ਪੁਲ ਨੇੜੇ ਨਰਸਰੀ ’ਚ ਸ਼ਾਮ 5 ਵਜੇ ਤੋਂ ਸਵੇਰੇ 8 ਵਜੇ ਤੱਕ ਪੌਦਿਆਂ ਅਤੇ ਨਰਸਰੀ ਦੀ ਸੰਭਾਲ ਕਰਦਾ ਸੀ।

ਇਹ ਵੀ ਪੜ੍ਹੋ- ਕੰਗਨਾ 'ਤੇ ਰਾਜਾ ਵੜਿੰਗ ਦਾ ਤਿੱਖਾ ਹਮਲਾ, ਕਿਹਾ- ''ਅਜਿਹੇ ਬਿਆਨ ਦੇਣਾ ਪਾਗਲ ਇਨਸਾਨ ਦੀ ਨਿਸ਼ਾਨੀ...''

ਉਸ ਦਾ ਭਰਾ ਚਿਮਨ ਲਾਲ ਰਾਤ ਨੂੰ ਉਸ ਦੇ ਲਈ ਰੋਟੀ ਲੈ ਕੇ ਆਇਆ ਸੀ ਅਤੇ ਜੋ ਰਾਤ ਨੂੰ ਨਰਸਰੀ ਵਿਚ ਹੀ ਰੁਕ ਗਿਆ। ਜਦੋਂ ਉਹ ਅਤੇ ਬੇਲਦਾਰ ਸਵੇਰੇ ਗਸ਼ਤ ਕਰਦੇ ਹੋਏ ਨਰਸਰੀ ਪਹੁੰਚੇ ਤਾਂ ਉਨ੍ਹਾਂ ਨੇ ਨਰਸਰੀ ਦੇ ਗੇਟ ਅੱਗੇ ਚਿਮਨ ਲਾਲ ਨੂੰ ਬੇਹੋਸ਼ੀ ਦੀ ਹਾਲਤ ’ਚ ਪਿਆ ਦੇਖਿਆ, ਜਦੋਂ ਉਨ੍ਹਾਂ ਨੇ ਨਰਸਰੀ ਦੇ ਸਾਹਮਣੇ ਕੱਚੇ ਟੋਇਆਂ ’ਚ ਦੇਖਿਆ ਤਾਂ ਕਸਤੂਰੀ ਲਾਲ ਉਥੇ ਪਿਆ ਸੀ ਅਤੇ ਉਸ ਦੇ ਸਿਰ ਅਤੇ ਮੂੰਹ ’ਤੇ ਸੱਟਾਂ ਲੱਗੀਆਂ ਹੋਈਆਂ ਸਨ ਤੇ ਖੂਨ ਜੰਮਿਆ ਹੋਇਆ ਸੀ, ਜਿਸ ਦੀ ਮੌਤ ਹੋ ਚੁੱਕੀ ਸੀ।

ਉਨ੍ਹਾਂ ਦੱਸਿਆ ਕਿ ਰਾਤ ਸਮੇਂ ਸ਼ਰਾਬ ਪੀਣ ਨੂੰ ਲੈ ਕੇ ਮ੍ਰਿਤਕ ਅਤੇ ਮੁਲਜ਼ਮ ਵਿਚਾਲੇ ਲੜਾਈ-ਝਗੜਾ ਹੋਇਆ ਸੀ ਅਤੇ ਚਿਮਨ ਲਾਲ ਨੇ ਕਸਤੂਰੀ ਲਾਲ ਦੀ ਕੁੱਟਮਾਰ ਕਰ ਕੇ ਹੱਤਿਆ ਕਰ ਦਿੱਤੀ। ਮਾਮਲੇ ਦੀ ਜਾਂਚ ਕਰ ਰਹੇ ਲਖਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮੁਲਜ਼ਮ ਖਿਲਾਫ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਉਸ ਨੂੰ ਇਲਾਜ ਲਈ ਜ਼ੀਰਾ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾ ਦਿੱਤਾ ਹੈ।

ਇਹ ਵੀ ਪੜ੍ਹੋ- ASI ਦੇ ਪੁੱਤ ਦਾ ਕਾਰਾ ; ਪਹਿਲਾਂ ਕੁੜੀ ਦੀ ਅਸ਼ਲੀਲ ਤਸਵੀਰ ਕੀਤੀ ਵਾਇਰਲ, ਜਦੋਂ ਪਹੁੰਚੀ ਪੁਲਸ ਤਾਂ ਪੀ ਲਈ Harpic

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


Harpreet SIngh

Content Editor

Related News