ਨਾਭਾ ਦੇ ਪਿੰਡ ''ਚ ਖ਼ੌਫ਼ਨਾਕ ਵਾਰਦਾਤ, ਠੇਕੇ ਦੇ ਕਰਿੰਦੇ ਨੂੰ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਮਾਰੀ ਗੋਲੀ

Thursday, Sep 16, 2021 - 12:39 PM (IST)

ਨਾਭਾ ਦੇ ਪਿੰਡ ''ਚ ਖ਼ੌਫ਼ਨਾਕ ਵਾਰਦਾਤ, ਠੇਕੇ ਦੇ ਕਰਿੰਦੇ ਨੂੰ ਮੋਟਰਸਾਈਕਲ ਸਵਾਰ ਵਿਅਕਤੀਆਂ ਨੇ ਮਾਰੀ ਗੋਲੀ

ਨਾਭਾ (ਰਾਹੁਲ) : ਨਾਭਾ ਬਲਾਕ ਦੇ ਪਿੰਡ ਥੂਹੀ-ਅਗੇਤੀ ਵਿਖੇ ਅਣਪਛਾਤੇ ਵਿਅਕਤੀਆਂ ਵੱਲੋਂ ਠੇਕੇ ਦੇ ਕਰਿੰਦੇ ਨੂੰ ਗੋਲੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਪਿੰਡ ਥੂਹੀ ਅਤੇ ਅਗੇਤੀ ਵਿਚਕਾਰ ਖੇਤਾਂ 'ਚ ਇਕ ਠੇਕਾ ਬਣਿਆ ਹੋਇਆ ਹੈ। ਬੀਤੀ ਦੇਰ ਰਾਤ ਇਸ ਠੇਕੇ ਦੇ ਕਰਿੰਦੇ ਰਣਜੀਤ ਸਿੰਘ 'ਤੇ 2 ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀਆਂ ਵੱਲੋਂ ਗੋਲੀ ਚਲਾ ਦਿੱਤੀ ਗਈ, ਜੋ ਕਿ ਉਸ ਦੀ ਲੱਤ 'ਚ ਲੱਗੀ।

ਇਹ ਵੀ ਪੜ੍ਹੋ : ਪੰਜਾਬ 'ਚ ਹਾਈ ਅਲਰਟ ਮਗਰੋਂ 'ਚੰਡੀਗੜ੍ਹ' 'ਚ ਵੀ ਸਖ਼ਤੀ, ਡਰੋਨ ਉਡਾਉਣ 'ਤੇ ਰੋਕ ਸਣੇ ਇਹ ਹੁਕਮ ਜਾਰੀ

ਇਸ ਘਟਨਾ ਦੌਰਾਨ ਠੇਕੇ ਦਾ ਕਰਿੰਦਾ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਰਾਜਿੰਦਰਾ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਠੇਕੇ ਨਾਲ ਬਣੇ ਅਹਾਤੇ ਦੇ ਮਾਲਕ ਨੇ ਦੱਸਿਆ ਕਿ ਉਹ ਬੀਤੀ ਰਾਤ 9 ਵਜੇ ਦੇ ਕਰੀਬ ਅਹਾਤਾ ਬੰਦ ਕਰਕੇ ਪਿੰਡ ਚਲਾ ਗਿਆ ਸੀ। ਸਵੇਰੇ ਉਸ ਨੂੰ ਠੇਕੇ ਦੇ ਮਾਲਕ ਨੇ ਫੋਨ ਕਰਕੇ ਸਾਰੀ ਘਟਨਾ ਬਾਰੇ ਦੱਸਿਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਕਾਂਗਰਸ ਦੇ ਵਿਧਾਇਕਾਂ ਨੇ ਹਾਈਕਮਾਨ ਨੂੰ ਚਿੱਠੀ ਲਿਖ ਕੇ ਕੀਤੀ ਇਹ ਮੰਗ

ਅਹਾਤੇ ਦੇ ਮਾਲਕ ਦੇ ਦੱਸਣ ਮੁਤਾਬਕ ਠੇਕੇ 'ਤੇ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਸਗੋਂ ਇਸ ਤੋਂ ਪਹਿਲਾਂ ਵੀ ਕਿਰਪਾਨਾਂ ਨਾਲ ਠੇਕੇ 'ਤੇ ਹਮਲਾ ਕੀਤਾ ਜਾ ਚੁੱਕਾ ਹੈ।

ਇਹ ਵੀ ਪੜ੍ਹੋ : ਮਸ਼ਹੂਰ ਯੂ-ਟਿਊਬਰ ਦੇਵਗਨ ਪਰਿਵਾਰ ਨਾਲ ਕੁੱਟਮਾਰ, ਰਿਸ਼ਤੇਦਾਰਾਂ 'ਤੇ ਲਾਏ ਗੰਭੀਰ ਦੋਸ਼

ਇਸ ਸਬੰਧੀ ਨਾਭਾ ਦੇ ਡੀ. ਐਸ. ਪੀ. ਰਾਜੇਸ਼ ਛਿੱਬੜ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ 'ਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸੀ. ਸੀ. ਟੀ. ਵੀ. ਫੁਟੇਜ ਦੀ ਮਦਦ ਨਾਲ ਦੋਸ਼ੀਆਂ ਤੱਕ ਪੁੱਜ ਦੀ ਕੋਸ਼ਿਸ਼ ਜਾਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


 


author

Babita

Content Editor

Related News