ਫਰੀਦਕੋਟ : ਹਸਪਤਾਲ 'ਚ ਦਾਖ਼ਲ ਵਿਅਕਤੀ ਨੇ ਗੁਪਤ ਅੰਗ ਵੱਢ ਕੇ ਕੀਤਾ ਖ਼ੌਫ਼ਨਾਕ ਕਾਰਾ, ਹੈਰਾਨ ਰਹਿ ਗਏ ਡਾਕਟਰ

Tuesday, Mar 29, 2022 - 11:07 AM (IST)

ਫਰੀਦਕੋਟ : ਹਸਪਤਾਲ 'ਚ ਦਾਖ਼ਲ ਵਿਅਕਤੀ ਨੇ ਗੁਪਤ ਅੰਗ ਵੱਢ ਕੇ ਕੀਤਾ ਖ਼ੌਫ਼ਨਾਕ ਕਾਰਾ, ਹੈਰਾਨ ਰਹਿ ਗਏ ਡਾਕਟਰ

ਫਰੀਦਕੋਟ (ਰਾਜਨ) : ਇੱਥੋਂ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿਚ ਜੇਰੇ ਇਲਾਜ ਲਾਗਲੇ ਜ਼ਿਲ੍ਹੇ ਸ੍ਰੀ ਮੁਕਤਸਰ ਸਾਹਿਬ ਦੇ ਇਕ ਵਿਅਕਤੀ ਨੇ ਹਸਪਤਾਲ ਦੀ ਛੱਤ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਕਤ ਵਿਅਕਤੀ ਨੇ 2 ਦਿਨ ਪਹਿਲਾਂ ਦਿਮਾਗੀ ਪਰੇਸ਼ਾਨੀ ਦੇ ਚੱਲਦਿਆਂ ਖ਼ੁਦ ਹੀ ਆਪਣਾ ਗੁਪਤ ਅੰਗ ਵੱਢ ਲਿਆ ਸੀ। ਫਿਰ ਉਸ ਨੇ ਹਸਪਤਾਲ ਦੀ ਦੂਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਉਸ ਦੀ ਇਸ ਹਰਕਤ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਭਗਵੰਤ ਮਾਨ ਦਾ ਵੱਡਾ ਐਲਾਨ, 'ਰਾਸ਼ਨ' ਨੂੰ ਲੈ ਕੇ ਲਾਗੂ ਕੀਤੀ ਇਹ ਸਕੀਮ

ਡਾਕਟਰਾਂ ਨੇ ਫੌਰੀ ਕਾਰਵਾਈ ਕਰ ਕੇ ਉਸ ਦੀ ਜਾਨ ਬਚਾ ਲਈ। ਜਾਣਕਾਰੀ ਦਿੰਦਿਆਂ ਰਾਮ ਕੁਮਾਰ ਨੇ ਦੱਸਿਆ ਕਿ ਉਸ ਨੇ ਇਹ ਸਭ ਦਿਮਾਗੀ ਪਰੇਸ਼ਾਨੀ ਦੇ ਚੱਲਦਿਆਂ ਕੀਤਾ ਹੈ। ਉਸ ਨੇ ਦੱਸਿਆ ਕਿ ਉਸ ’ਤੇ ਦਬਾਅ ਸੀ, ਇਸ ਲਈ ਉਸ ਨੇ ਖੁਦ ਹੀ ਆਪਣਾ ਗੁਪਤ ਅੰਗ ਵੱਢ ਲਿਆ।

ਇਹ ਵੀ ਪੜ੍ਹੋ : ਵੱਡੀ ਖ਼ਬਰ : ਪੰਜਾਬ ਦੀਆਂ ਜੇਲ੍ਹਾਂ 'ਚ ਪਿਆ ਭੜਥੂ, ਜੇਲ੍ਹ ਮੰਤਰੀ ਵੱਲੋਂ ਸਖ਼ਤ ਚਿਤਾਵਨੀ ਜਾਰੀ

ਮੈਡੀਕਲ ਸੁਪਰੀਡੈਂਟ ਡਾ. ਸ਼ਿਲੇਖ ਮਿੱਤਲ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਮਰੀਜ਼ ਰਾਮ ਕੁਮਾਰ ਪੁੱਤਰ ਬ੍ਰਿਜਲਾਲ ਪਿੰਡ ਭੁੱਟੀਵਾਲਾ ਮੈਡੀਕਲ ਹਸਪਤਾਲ ਦੇ ਸਰਜਰੀ ਵਿਭਾਗ ’ਚ ਦਾਖ਼ਲ ਹੈ। ਜਦੋਂ ਉਨ੍ਹਾਂ ਨੇ ਹਸਪਤਾਲ ਦਾ ਰਾਊਂਡ ਲਾਇਆ ਤਾਂ ਉਸ ਨੇ ਇਸੇ ਦੌਰਾਨ ਅਚਾਨਕ ਹੀ ਛਾਲ ਮਾਰ ਦਿੱਤੀ, ਜਿਸ ’ਤੇ ਉਸ ਨੂੰ ਤੁਰੰਤ ਐਮਰਜੈਂਸੀ ’ਚ ਦਾਖ਼ਲ ਕਰਵਾ ਦਿੱਤਾ ਗਿਆ। ਫਿਲਹਾਲ ਹੁਣ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News