ਪਿੰਡ ਨੈਣ ਕਲਾਂ ਵਿਖੇ ਚਾਚੇ ਨੇ ਪਤਨੀ ਤੇ ਭਤੀਜੇ ਨੂੰ ਮਾਰੀ ਗੋਲੀ

Friday, Dec 06, 2019 - 08:13 PM (IST)

ਪਟਿਆਲਾ,(ਬਲਜਿੰਦਰ): ਸ਼ਹਿਰ 'ਚ ਕੁਝ ਕਿਲੋਮੀਟਰ ਦੀ ਦੁਰੀ 'ਤੇ ਸਥਿਤ ਪਿੰਡ ਨੈਣ ਕਲਾਂ ਵਿਖੇ ਇਕ ਵਿਅਕਤੀ ਨੇ ਆਪਣੀ ਪਤਨੀ ਤੇ ਭਤੀਜੇ ਨੂੰ ਗੋਲੀ ਮਾਰ ਦਿੱਤੀ। ਜਿਸ ਦੌਰਾਨ ਦੋਵੇਂ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਵਿਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ। ਜ਼ਖਮੀਆਂ ਦੀ ਪਛਾਣ ਹਰਵਿੰਦਰ ਕੌਰ (28) ਤੇ ਗੁਰਪ੍ਰੀਤ ਸਿੰਘ ਪੁੱਤਰ ਕਸ਼ਮੀਰਾ ਸਿੰਘ (22) ਸਾਲ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਪਿੰਡ ਨੈਣ ਕਲਾਂ ਦੇ ਗੁਰਪੀ੍ਰਤ ਸਿੰਘ ਨਾਮ ਦੇ ਵਿਅਕਤੀ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਗੁਰਪ੍ਰੀਤ ਸਿੰਘ ਦੀ ਪਤਨੀ ਹਰਵਿੰਦਰ ਕੌਰ ਤੇ ਉਸ ਦਾ ਭਤੀਜਾ ਗੁਰਦੀਪ ਸਿੰਘ ਘਰ ਤੋਂ ਫਰਾਰ ਹੋ ਗਏ ਸਨ ਅਤੇ ਇਸ ਮਾਮਲੇ 'ਚ ਪੁਲਸ ਨੇ ਕੇਸ ਵੀ ਦਰਜ਼ ਕੀਤਾ ਸੀ ਤੇ ਦੋਵਾਂ ਨੂੰ ਹਿਸਾਰ ਹਰਿਆਣਾ ਤੋਂ ਬਰਾਮਦ ਕਰ ਲਿਆ ਗਿਆ ਸੀ। ਇਸ ਤੋਂ ਬਾਅਦ ਦੋਵਾਂ ਪਰਿਵਾਰਾਂ 'ਚ ਸਹਿਮਤੀ ਵੀ ਹੋ ਗਈ ਸੀ ਪਰ ਗੁਰਪ੍ਰੀਤ ਸਿੰਘ ਇਸ ਘਟਨਾ ਨੂੰ ਬਰਦਾਸ਼ਤ ਨਹੀਂ ਕਰ ਪਾ ਰਿਹਾ ਸੀ ਤੇ ਅੱਜ ਉਸ ਨੇ ਪਹਿਲਾਂ ਗੁਰਦੀਪ ਸਿੰਘ ਨੂੰ ਜੋੜੀਆਂ ਸੜਕਾਂ ਫਨ ਵਰਲਡ ਦੇ ਕੋਲ ਤੇ ਫੇਰ ਪਤਨੀ ਹਰਵਿੰਦਰ ਕੌਰ ਨੂੰ ਘਰ ਜਾ ਕੇ ਗੋਲੀਆਂ ਮਾਰੀਆਂ। ਪੁਲਸ ਵੱਲੋਂ ਸੂਚਨਾ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਦੀ ਪੁਸ਼ਟੀ ਕਰਦੇ ਹੋਏ ਡੀ. ਐਸ. ਪੀ. ਅਜੇਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਜਾਂਚ ਕੀਤੀ ਜਾ ਰਹੀ ਹੈ। ਸੂਚਨਾ ਦੇ ਅਧਾਰ 'ਤੇ ਅਸਲਾ ਗੁਰਪ੍ਰੀਤ ਸਿੰਘ ਦਾ ਲਾਇਸੰਸੀ ਸੀ ਪਰ ਪੁਸ਼ਟੀ ਜਾਂਚ ਤੋਂ ਬਾਅਦ ਹੀ ਕੀਤੀ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਮੌਕੇ ਤੋਂ ਫਰਾਰ ਹੋ ਗਿਆ ਹੈ, ਜਿਸ ਖਿਲਾਫ ਕੇਸ ਦਰਜ਼ ਕਰਕੇ ਉਸ ਨੂੰ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।


Related News